ਕੈਂਸਰ ਮਰੀਜਾਂ ਦੇ ਬਿੱਲਾਂ ਦਾ ਦੋ-ਦੋ ਸਾਲ ਨਿਪਟਰਾ ਨਾ ਕਰਨਾ ਮੰਦਭਾਗਾ ਵਰਤਾਰਾ: ਚੰਦ ਬਾਜਾ,ਲੂੰਬਾ

ਕੋਟਕਪੂਰਾ,24 ਨਵੰਬਰ (ਜਸ਼ਨ)- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵੱਲੋਂ ਕੈਂਸਰ ਮਰੀਜਾਂ ਨੂੰ ਡੇਢ ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਲਈ ਮਰੀਜ਼ਾ ਅਤੇ ਵਾਰਸਾ ਨੂੰ ਡੇਢ ਡੇਢ ,ਦੋ ਦੋ ਸਾਲ ਭਟਕਣਾ ਪੈ ਰਿਹਾ ਹੈ, ਕਈ ਮਰੀਜ਼ ਤਾਂ ਇਲਾਜ ਰਾਸ਼ੀ ਨੂੰ ਉਡੀਕਦਿਆਂ ਉਡੀਕਦਿਆਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ, ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਧਾਨ ਗੁਰਪਰੀਤ ਸਿੰਘ ਚੰਦ ਬਾਜਾ ਅਤੇ ਮਹਿੰਦਰਪਾਲ ਲੂੰਬਾ ਦੱਸਿਆ ਕਿ ਪਹਿਲਾਂ ਤੋਂ ਹੀ ਬਿਮਾਰੀ ਦੇ ਝੰਭੇ ਹੋਏ ਮਰੀਜ਼ਾ ਅਤੇ ਵਾਰਸਾ ਦੀ ਖੱਜਲ ਖੁਆਰੀ ਰੋਕਣ ਲਈ ਯੂਨੀਵਰਿਸਟੀ ਅਧਿਕਾਰੀ ਸੁਹਿਰਦ ਹੋਣ ,ਕਿਉਕਿ ਨਾ ਤਾਂ ਕੈਸ਼ਲੈਸ ਸਕੀਮ ਅਧੀਨ ਹਸਪਤਾਲ ਅੰਦਰੋਂ ਪੂਰੀਆਂ ਦਵਾਈਆਂ ਮਿਲਦੀਆਂ ਹਨ ਅਤੇ ਬਾਹਰੋਂ ਮਾਰਕੀਟ ਵਿੱਚੋ ਖਰੀਦੀਆਂ ਦਵਾਈਆਂ ਦੇ ਬਿਲ ਡੇਢ ਦੋ ਸਾਲ ਤੋਂ ਪਾਸ ਨਹੀਂ ਕੀਤੇ ਜਾ ਰਹੇ, ਇਸ ਸਬੰਧੀ ਜਦ ਸੁਸਾਇਟੀ ਆਹੁਦੇਦਾਰ ਮੈਡੀਕਲ ਸੁਪਰਡੈਂਟ ਨੂੰ ਮਿਲੇ ਤਾਂ ਉਹਨਾਂ ਵੱਲੋਂ ਕਿਹਾ ਗਿਆ, ਕਿ ਪੰਜਾਬ ਸਰਕਾਰ ਨੇ ਕੈਂਸਰ ਰਾਹਤ ਕੋਸ਼ ਫੰਡ ਦਾ 12 ਕਰੋੜ ਰੁਪਿਆ ਨਹੀਂ ਜਾਰੀ ਕੀਤਾ, ਇਸ ਕਰਕੇ ਬਿੱਲ ਪਾਸ ਹੋਣ ਚ ਦਿੱਕਤ ਆ ਰਹੀ ਹੈ, ਸੁਸਾਇਟੀ ਆਗੂਆਂ ਨੇ ਕੈਂਸਰ ਕੰਟਰੋਲ ਸੈੱਲ ਚੰਡੀਗੜ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ/ ਕਾਲਜ ਹਸਪਤਾਲ ਸਰਕਾਰ ਵੱਲੋਂ ਪਹਿਲਾਂ ਭੇਜੇ ਪੈਸਿਆਂ ਦਾ ਹਿਸਾਬ ਕਿਤਾਬ ਸਮੇਂ ਸਿਰ ਨਾ ਭੇਜਣ ਕਾਰਨ ਅਤੇ 2017 ਦੇ ਬਿੱਲ ਹੁਣ 2019 ਦੇ ਅਖੀਰ ਚ ਮੁੱਖ ਦਫਤਰ ਵਿਖੇ ਭੇਜਣ ਕਾਰਨ ਇਹ ਪ੍ਰੇਸ਼ਾਨੀ ਪੈਦਾ ਹੋਈ ਹੈ, ਸੁਸਾਇਟੀ ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਸਿਹਤ ਮੰਤਰੀ ਅਤੇ ਸਿਹਤ ਸਕੱਤਰ ਨੂੰ ਮਿਲ ਕੇ ਕੈਂਸਰ ਰਾਹਤ ਕੋਸ਼ ਫੰਡ ਦੀ ਰਾਸ਼ੀ, ਬੇਲੋੜੇ ਜਾਤੀ ਸਰਟੀਫਿਕੇਟਾ ਤੋਂ ਇਲਾਵਾ ਮਰੀਜਾਂ ਦੇ ਨਾਵਾਂ ਦੇ ਅੱਖਰਾਂ ਦੀ ਵੱਡੀ ਮੁਸ਼ਕਲ ਜਿਵੇਂ ਮਰੀਜ਼ ਦੇ ਨਾਮ ਚ ਡਬਲ ਈ ਜਾਂ ਆਈ ਅੱਖਰ ਵਰਤਿਆ ਹੋਣ ਕਰਕੇ ਵੀ ਮਰੀਜਾਂ ਨੂੰ ਬਹੁਤ ਖੱਜਲ ਕੀਤਾ ਜਾ ਰਿਹਾ ਹੈ, ਇਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਆਵਾਜ਼ ਉਠਾਉਣਗੇ।


