ਨੰਬਰਦਾਰ ਅਰਬੇਲ ਸਿੰਘ ਸੰਧੂ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵਿਧਾਇਕ ਕਾਕਾ ਲੋਹਗੜ੍ਹ ਅਤੇ ਹਜ਼ਾਰਾਂ ਸੰਗਤਾਂ ਨੇ ਭੇਂਟ ਕੀਤੀਆਂ ਭਾਵਭਿੰਨੀਆਂ ਸ਼ਰਧਾਂਜਲੀਆਂ

ਕੋਟਈਸੇ ਖਾਂ, 24 ਨਵੰਬਰ (ਜਸ਼ਨ): ਪੀ ਏ ਡੀ ਬੀ ਧਰਮਕੋਟ ਦੇ ਚੇਅਰਮੈਨ ਸਰਪੰਚ ਕੁਲਬੀਰ ਸਿੰਘ ਲੌਗੀਵਿੰਡ ਦੇ ਦਾਦਾ ਸ. ਅਰਬੇਲ ਸਿੰਘ ਸੰਧੂ ਨੰਬਰਦਾਰ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕੁਲਬੀਰ ਸਿੰਘ ਲੌਂਗੀਵਿੰਡ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਾਨਕਸਰ ਦੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਨੰਬਰਦਾਰ ਅਰਬੇਲ ਸਿੰਘ ਦੇ ਨਿਮਰ ਅਤੇ ਮਿਲਾਪੜੇ ਸੁਭਾਅ ਬਾਰੇ ਬੋਲਦਿਆਂ ਉਹਨਾਂ ਦੇ ਸੁਚੱਜੇ ਜੀਵਨ ਪ੍ਰਤੀ ਚਾਨਣਾ ਪਾਇਆ । ਸ਼ਰਧਾਂਜਲੀ ਸਮਾਰੋਹ ਵਿਚ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਕਾਂਗਰਸੀ ਆਗੂ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ ਨੇ ਆਖਿਆ ਕਿ ਸਵਰਗੀ ਮਲੂਕ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ ਤੇ ਸੁਖਵੰਤ ਸਿੰਘ ਦੇ ਪਿਤਾ ਅਤੇ ਚੇਅਰਮੈਨ ਕੁਲਬੀਰ ਸਿੰਘ ਲੌਂਗੀਵਿੰਡ ਦੇ ਦਾਦਾ,ਬਾਪੂ ਅਰਬੇਲ ਸਿੰਘ ਪੰਜਾਬੀ ਜ਼ੁਬਾਨ ਦੇ ਨਾਲ ਨਾਲ ਉਰਦੂ ਜ਼ੁਬਾਨ ’ਤੇ ਪੂਰੀ ਪਕੜ ਰੱਖਦੇ ਸਨ ਅਤੇ ਉਹਨਾਂ ਆਪਣੀ ਕਾਬਲੀਅਤ ਨਾਲ ਪਹਿਲਾਂ ਫੌਜ ਵਿਚ ਬਿਹਤਰ ਸੇਵਾਵਾਂ ਨਿਭਾਈਆਂ ਤੇ ਫਿਰ ਸੇਵਾ ਮੁਕਤੀ ਉਪਰੰਤ ਸਮਾਜ ਸੇਵਾ ਦੇ ਪਿੜ ਵਿਚ ਨਿਤਰੇ ,ਜਿਹਨਾਂ ਵੱਲੋਂ ਸਿਰਜੀ ਪਗਡੰਡੀ ’ਤੇ ਚੱਲਦਿਆਂ ਸਮੁੱਚਾ ਪਰਿਵਾਰ ਅੱਜ ਸਿਆਸੀ ਹਲਕਿਆਂ ਵਿਚ ਆਪਣੀ ਨਿਵੇਕਲੀ ਪਛਾਣ ਬਣਾਉਣ ਵਿਚ ਸਫ਼ਲ ਹੋਇਆ ਹੈ। ਸਮਾਗਮ ਦੇ ਅੰਤ ਵਿਚ ਅਰਬੇਲ ਸਿੰਘ ਦੀ ਪੋਤਰੀ ਸੁਖਵਿੰਦਰ ਕੌਰ ਨੇ ਲੌਂਗੀਵਿੰਡ ਪਰਿਵਾਰ ਵਲੋਂ ਸ਼ਰਧਾਂਜਲੀ ਸਮਾਗਮ ‘ਚ ਪਹੰੁਚੀ ਸੰਗਤ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਚੇਅਰਮੈਨ ਵਿਜੇ ਧੀਰ, ਚੇਅਰਮੈਨ ਗੋਗਾ ਸੰਗਲਾ,ਵਾਈਸ ਚੇਅਰਮੈਨ ਬਲਾਕ ਸੰਮਤੀ ਹਰੇਨਕ ਸਿੰਘ ਰਾਮੂੰਵਾਲਾ,ਸੀਨੀਅਰ ਕਾਂਗਰਸੀ ਆਗੂ ਸੁਮਿੱਤ ਕੁਮਾਰ ਬਿੱਟੂ ਮਲਹੋਤਰਾ,ਪ੍ਰਕਾਸ਼ ਰਾਜਪੂਤ ਜਨਰਲ ਸਕੱਤਰ ਯੂਥ ਕਾਂਗਰਸ, ਰਜਿੰਦਰ ਸਿੰਘ ਵਿਜੀਲੈਂਸ, ਗੁਰਦੇਵ ਸਿੰਘ ਨਿਹਾਲਗੜ੍ਹ, ਗੁਰਚਰਨ ਸਿੰਘ ਸਰਪੰਚ, ਚੇਅਰਮੈਨ ਪਿ੍ਰਤਪਾਲ ਸਿੰਘ ਚੀਮਾ, ਅਮਨਦੀਪ ਸਿੰਘ ਗਿੱਲ ਫਤਿਹਗੜ੍ਹ ਪੰਜਤੂਰ, ਅਿਮਤਪਾਲ ਸਿੰਘ ਝੰਡਾਬੱਗਾ,ਸਰਦੂਲ ਸਿੰਘ ਮੰਨਣ, ਸਵਰਨ ਸਿੰਘ ਮਸੀਤਾਂ,ਕੁਲਬੀਰ ਸਿੰਘ ਮਸੀਤਾਂ, ਪੱਪੀ ਐਮ.ਸੀ., ਡੀ.ਐਸ.ਪੀ. ਧਰਮਕੋਟ ਯਾਦਵਿੰਦਰ ਸਿੰਘ, ਐਸ.ਐਚ.ਓ. ਅਮਰਜੀਤ ਸਿੰਘ, ਰਾਜ ਕਾਦਰ ਵਾਲਾ, ਅੰਮਿ੍ਰਤਪਾਲ ਸਰਪੰਚ, ਅਮਨਦੀਪ ਸਿੰਘ ਮਨਾਵਾਂ, ਕੁਲਦੀਪ ਸਿੰਘ ਰਾਜਪੂਤ, ਸੰਦੀਪ ਸਿੰਘ ਸੰਧੂ, ਮੇਹਰ ਸਿੰਘ, ਅਮਨਦੀਪ ਸਿੰਘ ਫ਼ਤਿਹਗੜ੍ਹ, ਅਵਤਾਰ ਸਿੰਘ ਪੀ.ਏ. ਲੋਹਗੜ੍ਹ,ਸੋਹਣਾ ਖੇਲ੍ਹਾ ਪੀ ਏ,ਬਲਦੇਵ ਸਿੰਘ ਲੌਂਗੀਵਿੰਡ ਸਾਬਕਾ ਸਰਪੰਚ,ਰਾਹੁਲਪ੍ਰੀਤ ਸਿੰਘ ਪੀ ਏ ਅਤੇ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।


