ਕਾਂਗਰਸ ਦੇ ਸੂਬਾ ਸਕੱਤਰ ਜੋਧਾ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਨੇ ਦਿੱਤੀ ਸੇਜਲ ਅੱਖਾਂ ਨਾਲ ਵਿਦਾਇਗੀ

ਬਾਘਾਪੁਰਾਣਾ,18 ਨਵੰਬਰ (ਜਸ਼ਨ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜੋਧਾ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਅੱਜ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ । 76 ਵਰਿਆਂ ਦੇ ਮਾਸਟਰ ਪ੍ਰੀਤਮ ਸਿੰਘ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਅਤੇ ਉਹਨਾਂ ਦੇ ਦੂਸਰੇ ਪੁੱਤਰ ਦੇ ਕਨੇਡਾ ਤੋਂ ਵਾਪਸ ਆਉਣ ’ਤੇ ਅੱਜ ਮਾਸਟਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੋਧਾ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਨੇ ਤਮਾਮ ਉਮਰ ਕਾਂਗਰਸ ਦੇ ਸਰਗਰਮ ਵਰਕਰ ਵਜੋਂ ਪਾਰਟੀ ਲਈ ਨਿਰਸਵਾਰਥ ਕੰਮ ਕੀਤਾ ਅਤੇ ਆਪਣੇ ਜੀਵਨ ਦੇ ਅਖੀਰੇ ਪੜਾਅ ਤੱਕ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਲੋਕ ਹਿਤਾਂ ਲਈ ਸਮਰਪਿਤ ਰਹੇ। ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਚਿਤਾ ਨੂੰ ਅਗਨੀ ਦਿਖਾਉਣ ਦੀਆਂ ਰਸਮਾਂ ਜਲਜੋਧਨ ਸਿੰਘ ਜੋਧਾ ਬਰਾੜ ਅਤੇ ਉਹਨਾਂ ਦੇ ਭਰਾ ਨੇ ਨਿਭਾਈਆਂ । ਇਸ ਮੌਕੇ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਸ਼ੀ ਸੰਦੀਪ ਹੰਸ ਵਿਸ਼ੇਸ਼ ਤੌਰ ’ਤੇ  ਪਹੁੰਚੇ ਜਦਕਿ ਐੱਸ ਡੀ ਐੱਮ ਬਾਘਾਪੁਰਾਣਾ,ਸਵਰਨਜੀਤ ਕੌਰ ,ਸੈਕਟਰੀ ਮਾਰਕੀਟ ਕਮੇਟੀ ਸੰਦੀਪ ਸਿੰਘ ਗੌਦਾਰਾ,ਸਰਬਜੀਤ ਸਿੰਘ ਸੈਕਟਰੀ ਜੈਤੋ,ਐਕਸੀਅਨ ਵੀ ਐੱਡ ਆਰ ਮਨਜੀਤ ਸਿੰਘ,ਐਕਸੀਅਨ ਬਿਜਲੀ ਬੋਰਡ ਬਾਘਾਪੁਰਾਣਾ ਵਿਜੇ ਕੁਮਾਰ,ਐਕਸੀਅਨ ਵਾਟਰ ਐਂਡ ਸੈਨੀਟੇਸ਼ਨ ਜਸਵਿੰਦਰ ਸਿੰਘ ਚਾਹਲ ਨੇ  ਪਹੁੰਚ ਕੇ ਜੋਧਾ ਬਰਾੜ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

ਮਾਸਟਰ ਪ੍ਰੀਤਮ ਸਿੰਘ ਦੇ ਅੰਤਿਮ ਮੌਕੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ,ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਸੂਬੇਦਾਰ ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ,ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ,ਕਾਂਗਰਸ ਦੇ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ ਐੱਮ ਸੀ ,ਹਰੀ ਸਿੰਘ ਖਾਈ ,ਭੋਲਾ ਸਿੰਘ ਬਰਾੜ ਸਮਾਧ ਭਾਈ ਬਲਾਕ ਪ੍ਰਧਾਨ,ਗੁਰਜੰਟ ਸਿੰਘ ਚੇਅਰਮੈਨ ਯੂਥ ਵੈੱਲਫੇਅਰ ਸੈੱਲ,ਸੁਖਚਰਨ ਸਿੰਘ ਛਿੰਦਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਬਲਾਕ ਸੰਮਤੀ ਸਾਬਕਾ ਚੇਅਰਮੈਨ ਰਣਧੀਰ ਸਿੰਘ,ਜਗਰੂਪ ਸਿੰਘ ਤਖਤੂਪੁਰਾ ਜ਼ਿਲਾ ਪ੍ਰੀਸ਼ਦ ਮੈਂਬਰ, ਨਰ ਸਿੰਘ ਬਰਾੜ ਐੱਮ ਸੀ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ , ਐੱਮ ਸੀ ਮਨਜੀਤ ਮਾਨ,ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਜਗਸੀਰ ਚੰਦ ਗਰਗ, ਸੇਵਕ ਸਿੰਘ ਸੈਦੋਕੇ ਬਲਾਕ ਪ੍ਰਧਾਨ ,ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ,ਸੁਖਜਿੰਦਰ ਸਿੰਘ ਸੁੱਖਾ ਲਧਾਈਕੇ ,ਹਰਜਿੰਦਰ ਸਿੰਘ ਕਾਕਾ ਬਰਾੜ,ਸ਼ੋ੍ਰਮਣੀ ਅਕਾਲੀ ਤੋਂ ਦਰਸ਼ਨ ਸਿੰਘ ਸਮਾਧ ਭਾਈ , ਡਾ: ਪਵਨ ਥਾਪਰ, ਸਰਪੰਚ ਜਗਦੀਸ਼ ਸਿੰਘ ਚੋਟੀਆਂ,ਐੱਮ ਸੀ ਚਮਕੌਰ ਸਿੰਘ, ਐੱਮ ਸੀ ਗੁਰਮੀਤ ਸਿੰਘ , ਐੱਮ ਸੀ ਜੰਗੀਰ ਸਿੰਘ ,ਕਾਕਾ ਐੱਮ ਸੀ,ਸੰਦੀਪ ਕੌਰ ਐੱਮ ਸੀ,ਜੱਗਾ ਸਿੰਘ ਐੱਮ ਸੀ, ਪ੍ਰਧਾਨ ਆਤਮਾ ਸਿੰਘ ਬਰਾੜ,ਪ੍ਰਧਾਨ ਮੱਖਣ ਸਿੰਘ ,ਜਥੇਦਾਰ ਗੁਰਜੰਟ ਸਿੰਘ ਬਰਾੜ, ਜਗੀਰ ਸਿੰਘ ਬਰਾੜ, ਚਮਕੌਰ ਸਿੰਘ ਬਰਾੜ ,ਕਾਕਾ ਬਰਾੜ ,ਡੀ ਐਮ ਇਕਬਾਲ ਸਿੰਘ ਢਿੱਲੋਂ,ਜਗਰੂਪ ਸਿੰਘ ਗੋਂਦਾਰਾ, ਸੁਖਦੇਵ ਸਿੰਘ ਬਰਾੜ ,ਮੈਨੇਜਰ ਸਤਨਾਮ ਸਿੰਘ ਬਰਾੜ, ਅਮਰਜੀਤ ਸਿੰਘ ਮਾਣੂੰਕੇ ਪ੍ਰਧਾਨ ,ਅਮਰਜੀਤ ਸਿੰਘ ਆਦਿ ਹਾਜ਼ਰ ਸਨ।  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਜੋਧਾ ਬਰਾੜ ਨੇ ਦੱਸਿਆ ਕਿ ਉਨਾਂ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 24 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਮੁਗਲੂ ਪੱਤੀ  ਬਾਘਾਪੁਰਾਣਾ ਵਿਖੇ ਪਵੇਗਾ।