ਵਿਧਾਇਕ ਡਾ: ਹਰਜੋਤ ਕਮਲ ਨੇ ਸੰਤ ਹਰਵਿੰਦਰ ਸਿੰਘ ਰੌਲੀ ਵਾਲਿਆਂ ਦੇ ਦਾਦੇ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਦਾ ਇਜ਼ਹਾਰ

ਮੋਗਾ,18 ਨਵੰਬਰ (ਜਸ਼ਨ):ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲਿਆਂ ਦੇ ਦਾਦੇ ਸ. ਦਰਸ਼ਨ ਸਿੰਘ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਸਮਾਜ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਸੰਤ ਬਾਬਾ ਹਰਵਿੰਦਰ ਸਿੰਘ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਮੋਗਾ ਹਲਕੇ ਦੇ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਨਿੱਜੀ ਤੌਰ ’ਤੇ ਸੰਤ ਹਰਵਿੰਦਰ ਸਿੰਘ ਰੌਲੀ ਵਾਲਿਆਂ ਦੀ ਕੁਟੀਆ ਵਿਚ ਪਹੰੁਚ ਕੇ ਉਹਨਾਂ ਦੇ ਦਾਦੇ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ। ਡਾ: ਹਰਜੋਤ ਨੇ ਆਖਿਆ ਕਿ ਬਜ਼ੁਰਗ ਹਮੇਸ਼ਾ ਘਰ ਵਿਚ ਬੋਹੜ ਵਾਂਗ ਨਾ ਸਿਰਫ਼ ਪਰਿਵਾਰ ਦੇ ਮੈਂਬਰਾਂ ਨੂੰ ਠੰਡੀ ਮਿੱਠੀ ਛਾਂ ਬਖਸ਼ਦੇ ਨੇ ਬਲਕਿ ਸਮਾਜ ਲਈ ਵੀ ਚਾਨਣ ਮੁਨਾਰਾ ਹੁੰਦੇ ਨੇ । ਉਹਨਾਂ ਆਖਿਆ ਕਿ ਬਿਰਧ ਅਵਸਥਾ ਵਿਚ ਵੀ ਸ. ਦਰਸ਼ਨ ਸਿੰਘ ਨੇ ਸਮਾਜ ਸੇਵੀਆਂ ਵਾਂਗ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਿਸ ਨੂੰ ਲੰਮਾ ਸਮਾਂ ਯਾਦ ਰੱਖਿਆ ਜਾਵੇਗਾ। ਉਹਨਾਂ ‘ਸਾਡਾ ਮੋਗਾ ਡੋਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੰਤ ਬਾਬਾ ਹਰਵਿੰਦਰ ਸਿੰਘ ਰੌਲੀ ਵਾਲਿਆਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਵਿਚੋਂ ਵੀ ਉਹਨਾਂ ਦੇ ਦਾਦੇ ਵੱਲੋਂ ਦਿੱਤੇ ਮਹਾਨ ਸੰਸਕਾਰਾਂ ਦੀ ਝਲਕ ਪੈਂਦੀ ਹੈ।