ਨੇਕ ਸੁਭਾਅ ਦੇ ਮਾਲਿਕ ਮਾਤਾ ਕਰਿਸ਼ਨਾ ਦੇਵੀ ਸਿੰਗਲਾ ਨਮਿੱਤ ਗਰੁੜ ਪੁਰਾਣ ਦੇ ਪਾਠ ਅਤੇ ਅੰਤਿਮ ਅਰਦਾਸ 19 ਨਵੰਬਰ ਨੂੰ ਨਿਹਾਲ ਸਿੰਘ ਵਾਲਾ ਵਿਖੇ ਹੋਵੇਗੀ
ਨਿਹਾਲ ਸਿੰਘ ਵਾਲਾ,17 ਨਵੰਬਰ (ਜਸ਼ਨ): ਨੇਕ ਸੁਭਾਅ ਦੇ ਮਾਲਿਕ ਮਾਤਾ ਸ੍ਰੀਮਤੀ ਕਿ੍ਰਸ਼ਨਾ ਦੇਵੀ ਸਿੰਗਲਾ ਦਾ ਜਨਮ 1944 ਵਿੱਚ ਫਰੀਦਕੋਟ ਦੇ ਕਸਬਾ ਕੋਟਕਪੁਰਾ ਦੇ ਉੱਘੇ ਵਪਾਰੀ ਪਿਤਾ ਚਿਮਨ ਲਾਲ ਗਰਗ ਦੇ ਘਰ ਮਾਤਾ ਸ੍ਰੀਮਤੀ ਸਦਾਵੰਤੀ ਦੀ ਕੁੱਖੋਂ ਹੋਇਆ। ਸ੍ਰੀਮਤੀ ਕਿ੍ਰਸ਼ਨਾ ਦੇਵੀ ਦਾ ਵਿਆਹ 1966 ‘ਚ ਕਸਬਾ ਨਿਹਾਲ ਸਿੰਘ ਵਾਲਾ ਦੇ ਉੱਘੇ ਵਪਾਰੀ ਲਾਲਾ ਤੋਤਾ ਰਾਮ ਸਿੰਗਲਾ ਦੇ ਪੁੱਤਰ ਦੇਸ ਰਾਜ ਸਿੰਗਲਾ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ। ਉਨਾਂ ਦੇ ਘਰ ਦੋ ਸਪੁੱਤਰਾਂ ਪ੍ਰਦੀਪ ਕੁਮਾਰ ਬਿੱਟੂ ,ਸੁਨੀਲ ਕੁਮਾਰ ਵਿੱਕੀ ਅਤੇ ਇਕ ਧੀ ਲੜਕੀ ਰੀਨਾ ਨੇ ਜਨਮ ਲਿਆ । ਉਨਾਂ ਤਮਾਮ ਉਮਰ ਆਪਣੇ ਤਿਨਾਂ ਬੱਚਿਆਂ ਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਨੇਕ ਨੀਅਤ ਨਾਲ ਅੱਗੇ ਵਧਣ ਦੀ ਸਿੱਖਿਆ ਦਿੱਤਾ ਜਿਸ ਦੀ ਬਦੌਲਤ ਉਹਨਾਂ ਦੇ ਪੁੱਤਰ ਧੀਆਂ ਹੀ ਨਹੀਂ ਬਲਕਿ ਉਹਨਾਂ ਦੇ ਪੋਤਰੇ ਅਤੇ ਪੋਤਰੀਆਂ ਵੀ ਸਿੰਗਲਾ ਪਰਿਵਾਰ ਨਾਮ ਨੂੰ ਖੂਬ ਚਮਕਾ ਰਹੇ ਹਨ। ਮਾਤਾ ਕਰਿਸ਼ਨਾ ਦੇਵੀ ਨੇ ਆਪਣੇ ਬੱਚਿਆਂ ਦੇ ਵਿਆਹ ਵਧੀਆ ਘਰਾਣਿਆਂ ਵਿੱਚ ਕਰਵਾਏ । ਸ੍ਰੀਮਤੀ ਕਿ੍ਰਸ਼ਨਾ ਦੇਵੀ ਸਿੰਗਲਾ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਜੋ ਵੱਡਿਆਂ ਦਾ ਸਤਿਕਾਰ ਕਰਦੇ ਅਤੇ ਛੋਟਿਆਂ ਨੂੰ ਪਿਆਰ ਕਰਦੇ ਸਨ। ਉਨਾਂ ਦੇ ਸਪੁੱਤਰ ਆਪਣੇ ਮਾਤਾ ਪਿਤਾ ਦੇ ਦਰਸਾਏ ਮਾਰਗ ਤੇ ਚੱਲ ਕੇ ਚੱਲਦਿਆਂ ਨਿਹਾਲ ਸਿੰਘ ਵਾਲਾ ਵਿਖੇ ਰੈਡੀਮੇਡ ਟਰਾਂਸਪੋਰਟ ਤੇ ਸੈਲਰ ਦਾ ਕਾਰੋਬਾਰ ਕਰ ਰਹੇ ਹਨ ਤੇ ਇੰਜ ਸਿੰਗਲਾ ਪਰਿਵਾਰ ਨੇ ਇਲਾਕੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ । ਉਨਾਂ ਦੇ ਪੁੱਤਰ ਪ੍ਰਦੀਪ ਕੁਮਾਰ ਬਿੱਟੂ ਸਿੰਗਲਾ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ, ਸ਼ੈੱਲਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀ ਆਗੂ ਵੀ ਹਨ। ਮਾਤਾ ਕਿ੍ਰਸ਼ਨਾ ਦੇਵੀ ਦੀ ਇੱਕ ਪੋਤਰੀ ਡਾ. ਪਲਵੀ ਸਿੰਗਲਾ ਡੀ ਐੱਮ ਸੀ ਲੁਧਿਆਣਾ ਵਿਖੇ ਸਕਿਨ ਸਪੈਸ਼ਲਿਸਟ ਵਜੋਂ ਸੇਵਾ ਨਿਭਾ ਰਹੀ ਹੈ ਜਦਕਿ ਦੂਸਰੀ ਪੋਤਰੀ ਡਾ ਸਲੋਨੀ ਸਿੰਗਲਾ ਐਮ ਬੀ ਬੀ ਐਸ ਪਾਸ ਕਰਕੇ ਅਗਲੇਰੀ ਪੜਾਈ ਕਰ ਰਹੀ ਹੈ ਅਤੇ ਤੀਸਰੀ ਪੋਤੀ ਰਾਵੀਆ ਸਿੰਗਲਾ ਮੈਡੀਕਲ ਦੇ ਦਾਖਲੇ ਦੀ ਤਿਆਰੀ ਕਰ ਰਹੀ ਹੈ। ਮਾਤਾ ਕਰਿਸ਼ਨਾ ਦੇਵੀ ਦਾ ਪੋਤਰਾ ਸਾਹਿਲ ਸਿੰਗਲਾ ਕੈਨੇਡਾ ‘ਚ ਉਚੇਰੀ ਪੜਾਈ ਕਰ ਰਿਹਾ ਹੈ । ਸ੍ਰੀਮਤੀ ਕਰਿਸ਼ਨਾ ਦੇਵੀ ਸਿੰਗਲਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਨਾਲ ਸਿੰਗਲਾ ਪਰਿਵਾਰ ਨੂੰ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ । ਸ੍ਰੀਮਤੀ ਕਿ੍ਰਸ਼ਨਾ ਦੇਵੀ ਸਿੰਗਲਾ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 19 ਨਵੰਬਰ 2019 ਦਿਨ ਮੰਗਲਵਾਰ ਨੂੰ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ ਬਾਅਦ ਦੁਪਹਿਰ 12.30 ਤੋਂ 1.30 ਵਜੇ ਤੱਕ ਪਵੇਗਾ ਜਿਥੇ ਧਾਰਮਿਕ, ਰਾਜਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਸ੍ਰੀਮਤੀ ਕਰਿਸ਼ਨਾ ਦੇਵੀ ਸਿੰਗਲਾ ਨੂੰ ਸਰਧਾਂਜਲੀਆਂ ਭੇਂਟ ਕਰਨਗੇ ।