ਟਕਸਾਲੀ ਕਾਂਗਰਸੀ ,ਸੰਘਰਸ਼ਸ਼ੀਲ ਅਤੇ ਇਮਾਨਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ 24 ਨਵੰਬਰ ਨੂੰ

ਬਾਘਾ ਪੁਰਾਣਾ, 23 ਨਵੰਬਰ (ਜਸ਼ਨ)- ਸਮਾਜ ਸੇਵਾ ਨੂੰ ਪ੍ਰਣਾਏ,ਟਕਸਾਲੀ ਕਾਂਗਰਸੀ ਪਰਿਵਾਰ ਦੇ ਜੁਝਾਰੂ ਆਗੂ ਜੋਧਾ ਸਿੰੰਘ ਬਰਾੜ ਅਤੇ ਰੁਪਿੰਦਰ ਸਿੰਘ ਬਰਾੜ ਦੇ ਪਿਤਾ ਮਾਸਟਰ ਪ੍ਰੀਤਮ ਸਿੰਘ ਬਰਾੜ ਜੋ ਪਿਛਲੇ ਦਿਨੀਂ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ,ਉਹਨਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ,ਸਕੇ ਸਬੰਧੀਆਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਸਟਰ ਪ੍ਰੀਤਮ ਸਿੰਘ ਬਰਾੜ ਨਾ ਸਿਰਫ਼ ਇਮਾਨਦਾਰ ਸ਼ਖਸੀਅਤ ਵਜੋਂ ਜਾਣੇ  ਜਾਂਦੇ ਸਨ ਬਲਕਿ ਤਮਾਮ ਉਮਰ ਉਹਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਵਿਚ ਮੋਹਰੀ ਰੋਲ ਅਦਾ ਕਰਕੇ ਮੁਲਾਜ਼ਮਾਂ ਦੇ ਹੱਕਾਂ ਲਈ ਲੰਮੀ ਲੜਾਈ ਲੜੀ। ਉਨਾਂ ਨੇ ਆਪਣਾ ਸਮੁੱਚਾ ਜੀਵਨ ਸਮਾਜਸੇਵੀ ਕਾਰਜਾਂ ਵਿੱਚ ਲਗਾਉਂਦਿਆਂ ਆਪਣੇ ਦੋਹਾਂ ਪੁੱਤਰਾਂ ਨੂੰ ਕਾਰੋਬਾਰ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ਪ੍ਰਤੀ ਵੀ ਉਤਸ਼ਾਹਿਤ ਕੀਤਾ। ਉਹਨਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਉਹਨਾਂ ਦੇ ਸਪੁੱਤਰ ਜਲਜੋਧਨ ਸਿੰਘ ਜੋਧਾ ਬਰਾੜ ਨੇ ਕਾਂਗਰਸ ਪਾਰਟੀ ਵਿਚ ਜ਼ਮੀਨੀ ਪੱਧਰ ’ਤੇ ਜਥੇਬੰਧਕ ਫਰਜ਼ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਸਿਰੜ ਨਾਲ ਕੰਮ ਕੀਤਾ,ਜਿਸ ਦੀ ਬਦੌਲਤ ਨਾ ਸਿਰਫ਼ ਜੋਧਾ ਬਰਾੜ ਦਾ ਸਿਆਸੀ ਕੱਦ ਉੱਚਾ ਹੋਇਆ ਬਲਕਿ ਹਾਈ ਕਮਾਂਡ ਦੀਆਂ ਨਿਗਾਹਾਂ ਵਿਚ ਜੋਧਾ ਬਰਾੜ ਨੂੰ  ਜੁਝਾਰੂੂ ਆਗੂ ਵਜੋਂ ਤਸਲੀਮ ਕੀਤਾ ਜਾਣ ਲੱਗਾ । ਇਸੇ ਤਰਾਂ ਪਿਤਾ ਵੱਲੋਂ ਮਿਲੀ ਮਿਹਨਤ ਦੀ ਗੁੜਤੀ ਸਦਕਾ ਮਾਸਟਰ ਪ੍ਰੀਤਮ ਸਿੰਘ ਬਰਾੜ ਦੇ ਦੂਸਰੇ ਸਪੁੱਤਰ ਰੁਪਿੰਦਰ ਬਰਾੜ ਨੇ ਕਨੇਡਾ ਵਿਚ ਕਾਰੋਬਾਰੀ ਵਜੋਂ ਆਪਣਾ ਆਧਾਰ ਮਜਬੂਤ ਕੀਤਾ। ਮਾਸਟਰ ਪ੍ਰੀਤਮ ਸਿੰਘ ਬਰਾੜ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉਹਨਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 24 ਨਵੰਬਰ  ਦਿਨ ਐਤਵਾਰ ਨੂੰ ਦੁਪਿਹਰ 12 ਵਜੇ ਗੁਰਦੁਆਰਾ ਸਾਹਿਬ ਮੁਗਲੂ ਪੱਤੀ ਬਾਘਾਪੁਰਾਣਾ ਵਿਖੇ ਹੋਵੇਗੀ ਜਿਥੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।