ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ਼ ਕਾਂਗਰਸ ਨੇ ਮੋਗਾ ਵਿਖੇ ਦਿੱਤਾ ਰੋਸ ਧਰਨਾ

ਮੋਗਾ,15 ਨਵੰਬਰ (ਜਸ਼ਨ): ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਮੋਗਾ ਵਿਖੇ ਕਾਂਗਰਸ ਦੀ ਜ਼ਿਲਾ ਇਕਾਈ ਵੱਲੋਂ ਕੇਂਦਰ ‘ਚ ਸਥਾਪਿਤ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ਵਿਚ ਲਗਾਏ ਰੋਸ ਧਰਨੇ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਖਿਆ ਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਸਿਰਫ਼ ਗਿਣਤੀ ਦੇ ਪੂੰਜੀਪਤੀਆਂ ਦੇ ਹਿੱਤ ਪੂਰੇ ਕਰ ਰਹੀ ਹੈ ਜਦਕਿ ਆਮ ਜਨਤਾ ਅਤੇ ਛੋਟੇ ਵਪਾਰੀ ਤਰਾਹ ਤਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਸਰਕਾਰ ਨੇ ਬਿੰਨਾ ਸੋਚੇ ਸਮਝੇ ਨੋਟਬੰਦੀ ਕਰਕੇ ਦੇਸ਼ ਦਾ 27 ਹਜ਼ਾਰ ਕਰੋੜ ਦਾ ਨੁਕਸਾਨ ਕੀਤਾ ਜਿਸ ਨੇ ਅੱਜ ਮੁਲਕ ਨੂੰ ਆਰਥਿਕ ਮੰਦਹਾਲੀ ਵੱਲ ਧਕੇਲ ਦਿੱਤਾ ਹੈ ਅਤੇ ਅਵਾਮ ’ਤੇ ਪੂਰਾ ਪੂਰਾ ਨਾਂਹ ਪੱਖੀ ਅਸਰ ਦਿਖਾਈ ਦੇ ਰਿਹਾ ਹੈ।

ਅੱਜ ਦੇ ਰੋਸ ਧਰਨੇ ਵਿਚ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ,ਡਾ: ਮਾਲਤੀ ਥਾਪਰ ਸਾਬਕਾ ਮੰਤਰੀ,ਜ਼ਿਲਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਸੋਸਣ, ਗੁਰਬਚਨ ਸਿੰਘ ਬਰਾੜ GEN SECY PB ,ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਗਲਾ,ਭੋਲਾ ਸਮਾਧਭਾਈ SECY PB,ਚੇਅਰਮੈਨ ਪੀ ਏ ਡੀ ਬੀ ਕੁਲਬੀਰ ਸਿੰਘ ਲੌਗੀਂਵਿੰਡ, ਡਾ: ਤਾਰਾ ਸੰਧੂ,ਸਰਪੰਚ ਹਰਨੇਕ ਸਿੰਘ ਰਾਮੂੰਵਾਲਾ ਵਾਈਸ ਚੇਅਰਮੈਨ ਬਲਾਕ ਸੰਮਤੀ,ਜਨਰਲ ਸਕੱਤਰ ਪੰਜਾਬ ਪਰਮਜੀਤ ਕਪੂਰੇ,ਪ੍ਰਕਾਸ਼ ਰਾਜਪੂਤ GEN SECY YOUTH FDK,MC ਸੁਮਿੱਤ ਕੁਮਾਰ ਬਿੱਟੂ ਮਲਹੋਤਰਾ, ਚੇਅਰਮੈਨ ਵਿਜੇ ਧੀਰ,DISTT PRESIDENT RAJIV GANDHI BRIGADE ਬੰਤ ਸਿੰਘ ਸੇਖੋਂ, ਵਿਜੇ ਸਾਥੀ,ਸਵਰਨ ਸਿੰਘ ,CHAIRMAN ਸੋਹਣ ਸਿੰਘ ਸੱਗੂ,SARPANCH BINDER GLOTI,ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਬਿੱਟੂ ਸੈਦ ਮੁਹੰਮਦ ,ਜਸਵਿੰਦਰ ਬਲਖੰਡੀ ਬਲਾਕ ਪ੍ਰਧਾਨ,ਉਪਿੰਦਰ ਗਿੱਲ,ਇੰਦਰਜੀਤ ਸਿੰਘ,ਬਲਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ,ਅਮਰਜੀਤ ਸਿੰਘ ਬਿੱਟੂ ,PA SOHNA KHELA,MANJIT MAAN ਤੋਂ ਇਲਾਵਾ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।