ਬਾਲ ਦਿਵਸ ਮੌਕੇ ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ਼ ਕੋਟ ਈਸੇ ਖਾਂ ਵਿਖੇ ਵਿਸ਼ੇਸ਼ ਪ੍ਰਰਾਥਨਾ ਸਭਾ
ਮੋਗਾ,14 ਨਵੰਬਰ (ਜਸ਼ਨ):ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ‘ਬਾਲ ਦਿਵਸ’ ਦੇ ਨਾਅ ਨਾਲ ਜਾਣਿਆ ਜਾਂਦਾ ਅਤੇ ਪੂਰੇ ਭਾਰਤ ਵਿੱਚ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਸ ਲੜੀ ਦੇ ਅਧੀਨ ਅੱਜ ਸ੍ਰੀ ਹੇਮਕੁੰਟ ਸੀਨੀ. ਸੈਕੰ ਸਕੂਲ਼ ਕੋਟ ਈਸੇ ਖਾਂ ਵਿਖੇ ‘ਬਾਲ ਦਿਵਸ ਮਨਾਇਆ ਗਿਆ ਅੱਜ ਰੈੱਡ ਹਾਊਸ ਦੇ ਅਧਿਆਪਕਾਂ ਵੱਲੋਂ ਵਿਸ਼ੇਸ਼ ਪ੍ਰਰਾਥਨਾ ਸਭਾ ਆਯੋਜਿਤ ਕੀਤੀ ਜਿਸ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਪਵਨਦੀਪ ਕੌਰ ਅਤੇ ਮੈਡਮ ਜੋਤੀ ਬਜਾਜ ਵੱਲੋਂ ਬੇਖੂਬੀ ਨਿੜਾਈ ਗਈ ।ਸਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਸ਼ਬਦ” ਜੋ ਮਾਂਗੇ ਠਾਕੁਰ ਆਪਣੇ ਤੇ’ ਗਾਇਣ ਕੀਤਾ ਗਿਆ।ਮੈਡਮ ਕਿ੍ਰਤਪਾਲ ਕੌਰ ਨੇ ਚਾਚਾ ਨਹਿਰੂ ਜੀ ਨਾਲ ਸਬੰਧਿਤ ਆਪਣੇ ਵਿਚਾਰ ਪੇਸ਼ ਕੀਤੇ, ਮੈਡਮ ਰਾਜਵੰਤ ਕੌਰ ਅਤੇ ਉਸ ਦੇ ਸਾਥੀਆਂ ਦੁਆਰਾ ਸਕਿੱਟ “ਅਨੁਸ਼ਾਸਨ” ਪੇਸ਼ ਕੀਤੀ ਗਈ ।ਇਸ ਸਮੇਂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਬਚਪਨ ਬਹੁਤ ਹੀ ਅਨਮੋਲ ਹੁੰਦਾ ਹੈ ਹਰ ਕੋਈ ਆਪਣੇ ਬਚਪਨ ਦੇ ਸੁਪਨੇ ਬੁਣਦਾ ਹੈ ਅਤੇ ਹਰ ਕਿਸੇ ਦੀ ਜ਼ਿੰਦਗੀ ਵਿੱਚ ਬਚਪਨ ਦੀਆਂ ਅਭੁੱਲ ਯਾਦਾਂ ਹੁੰਦੀਆ ਹਨ । ਮੈਡਮ ਵੀਰਪਾਲ ਕੌਰ ਅਤੇ ਉਸ ਦੇ ਸਾਥੀਆਂ ਦੁਆਰਾ ਡਾਂਸ “ਲੱਕੜੀ ਕੀ ਕਾਠੀ ,ਕਾਠੀ ਪੇਂ ਘੋੜਾ” ਪੇਸ਼ ਕੀਤਾ ਗਿਆ ।ਮੈਡਮ ਸੋਮਾ ਅਤੇ ਅਮਨਦੀਪ ਕੌਰ ਵੱਲੋਂ ਗੀਤ “ਬੱਚੇ ਮਨ ਕੇ ਸੱਚੇ” ਅਤੇ ਗੁਰਮੀਤ ਸਰ ਵੱਲੋਂ ਕਮੇਡੀ ਪੇਸ਼ ਕੀਤੀ ਗਈ ।ਮੈਡਮ ਚੇਤਨਾ ਨੇ ਬਾਲ ਦਿਸਵ ਨਾਲ ਸਬੰਧਿਤ ਸਪੀਚ ਪੇਸ਼ ਕੀਤੀ। ।ਵਿਦਿਆਰਥੀਆਂ ਨੇ ਬਾਲ ਦਿਵਸ ਨਾਲ ਸਬੰਧਿਤ ਚਾਰਟ ਅਤੇ ਕਾਰਡ ਬਣਾਏ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਚਾਚਾ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਉਨ੍ਹਾਂ ਦਾ ਜਨਮ ਦਿਨ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।ਉਹਨਾਂ ਕਿਹਾ ਕਿ ਸਾਨੁੰ ਹਰ ਇੱਕ ਨੂੰ ਆਪਣੀ ਜਿੰਦਗੀ ਵਿੱਚ ਇੱਕ ਬੂਟਾ ਲਾਉਣਾ ਚਾਹੀਦਾ ਹੈ ਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ ਇਸ ਸਮੇਂ ਮੁਨੀਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿੱਤੀ ਅਤੇ ਉਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਜਿੰਨਾ ਸ਼ਕਤੀਸ਼ਾਲੀ ਦੇਸ਼ ਦਾ ਬਚਪਨ ਹੁੰਦਾ ਹੈ ,ੳਨ੍ਹਾਂ ਹੀ ਨੌਜਵਾਨਾਂ ਦਾ ਭਵਿੱਖ ਉੱਜਵੱਲ ਬਣਦਾ ਹੈ ।