ਕਰਨਲ ਬਾਬੂ ਸਿੰਘ ਦੀ ਕਾਵਿ ਪੁਸਤਕ ‘ਪੂਰਾ ਜਿਨਾਂ ਤੋਲਿਆ’ ਲੋਕ ਅਰਪਣ

ਮੋਗਾ,10 ਨਵੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਲੇਖਕ ਕਰਨਲ ਬਾਬੂ ਸਿੰਘ ਦੀ ਕਾਵਿ ਪੁਸਤਕ ‘ਪੂਰਾ ਜਿਨਾਂ ਤੋਲਿਆ’ ਲੋਕ ਅਰਪਣ ਕੀਤੀ ਗਈ। ਫਰੀਡਮ ਫਾਈਟਰ ਭਵਨ ਮੋਗਾ ਵਿਖੇ ਲੋਕ ਸਾਹਿਤ ਅਕਾਦਮੀ ਅਤੇ ਬਜ਼ਮ-ਏ-ਅਦਬ  ਵੱਲੋਂ ਹੋਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਜਸਬੀਰ ਸਿੰਘ ਗਿੱਲ ਐਡਵੋਕੇਟ ਪ੍ਰਧਾਨ, ਡਾ: ਸੁਰਜੀਤ ਸਿੰਘ ਦੌਧਰ,ਬਲਦੇਵ ਸਿੰਘ ਸੜਕਨਾਮਾ,ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋ: ਸੁਰਜੀਤ ਸਿੰਘ ਕਾਉਂਕੇ, ਗੁਰਬਚਨ ਸਿੰਘ ਚਿੰਤਕ ਅਤੇ ਪਿ੍ਰੰ: ਪੂਰਨ ਸਿੰਘ ਸੰਧੂ ਸ਼ਾਮਲ ਸਨ। ਇਸ ਮੌਕੇ ਬੁਲਾਰਿਆਂ ਨੇ ਕਰਨਲ ਬਾਬੂ ਸਿੰਘ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਲਿਖਣ ਸ਼ੈਲੀ ਬਾਰੇ ਜ਼ਿਕਰ ਕੀਤਾ ਅਤੇ ਉਹਨਾਂ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਫਲਸਫ਼ੇ ਬਾਰੇ ਕਾਵਿ ਪੁਸਤਕ ਲਿਖਣ ’ਤੇ ਵਧਾਈ ਦਿੰਦਿਆਂ ਆਖਿਆ ਕਿ ਅਜਿਹੀਆਂ ਕਿਤਾਬਾਂ ਸਮੇਂ ਦੀ ਲੋੜ ਹਨ ਜੋ ਲੋਕਾਂ ਵਿਸ਼ੇਸ਼ਕਰ ਨੌਜਵਾਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਜੀਵਨ ਸ਼ੇਨੀ ਅਪਾਉਣ ਲਈ ਪ੍ਰੇਰਤ ਕਰਨ । ਇਸ ਮੌਕੇ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਇਹ ਕਿਤਾਬ ਉਹਨਾਂ ਦੋ ਸਾਲ ਦੀ ਕਰੜੀ ਘਾਲਣਾ ਬਾਅਦ ਲਿਖੀ । ਉਹਨਾਂ ਕਿਤਾਬ ਵਿਚਲੀਆਂ ਚੋਣਵੀਆਂ ਕਵਿਤਾਵਾਂ ਵਿਚੋਂ ਕਵਿਤਾ ਪਾਠ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਸਿਧਾਤਾਂ ਦਾ ਜ਼ਿਕਰ ਕੀਤਾ। ਉਹਨਾਂ ਆਖਿਆ ਕਿ ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੂਰ ਕਰਕੇ ਗਿਆਨ ਦੀ ਲਹਿਰ ਚਲਾਈ ਅਤੇ ਅਜੋਕੇ ਸਮੇਂ ਵਿਚ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ ਸਦਕਾ ਮਨੁੱਖਤਾ ਕਰਾੜੇ ਪੈਣ ਤੋਂ ਬੱਚ ਸਕਦੀ ਹੈ। ਇਸ ਮੌਕੇ ਗਿਆਨ ਸਿੰਘ,ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਕਾਂਗਰਸ,ਉਪਿੰਦਰ ਸਿੰਘ ਗਿੱਲ,ਰਮਜੀਤ ਸਿੰਘ ਚੂਹੜਚੱਕ,ਬਲਵਿੰਦਰ ਸਿੰਘ ਰੋਡੇ,ਗੁਲਜ਼ਾਰ ਸਿੰਘ,ਦਰਸ਼ਨ ਸਿੰਘ,ਹਰਜੀਤ ਸਿੰਘ,ਨਛੰਤਰ ਸਿੰਘ ਪ੍ਰੇਮੀ ,ਸੁਰਜੀਤ ਸਿੰਘ ਕਪੂਰੇ,ਦਰਬਾਰਾ ਸਿੰਘ ਤੂਰ , ਅਸ਼ੋਕ ਚਟਾਨੀ,ਬੂਆ ਸਿੰਘ ਸਿੱਧੂ,ਗੁਰਚਰਨ ਸਿੰਘ ਸੰਘਾ,ਅਮਰਜੀਤ ਸੋਹੀ,ਹਰਜੀਤ ਸਿੰਘ,ਹਰਨੇਕ ਸਿੰਘ ਬੁੱਘੀਪੁਰਾ,ਧਾਮੀ ਗਿੱਲ,ਕਰਮ ਸਿੰਘ ਕਰਮ ਘੋਲੀਆ,ਦਿਲਬਾਗ ਸਿੰਘ ਬੁੱਕਣਵਾਲਾ,ਇਕਬਾਲ ਸਿੰਘ ਬੁੱਘੀਪੁਰਾ,ਸਤਵੰਤ ਸਿੰਘ ਲੰਙੇਆਣਾ ਆਦਿ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਡਾ: ਅਜੀਤਪਾਲ ਸਿੰਘ ਨੇ ਬਾਖੂਬੀ ਨਿਭਾਈ।