ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਯਾਦਗਾਰੀ ਹੋ ਨਿੱਬੜੇ

ਮੋਗਾ,10 ਨਵੰਬਰ (ਜਸ਼ਨ): ਬੀਤੀ ਸ਼ਾਮ ਮੋਗਾ ਸ਼ਹਿਰ ਦੀਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ550 ਵੇਂ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਹਨਾਂ ਸਮਾਗਮਾਂ ਵਿਚ ਬਾਬਾ ਮਹਿੰਦਰ ਸਿੰਘ ਜਨੇਰ , ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲੇ,ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ , ਬਾਬਾ ਹਰਵਿੰਦਰ ਸਿੰਘ ਰੌਲੀ,ਸੰਤ ਗਿਆਨੀ ਅਵਤਾਰ ਸਿੰਘ ਬੱਧਣੀ ਕਲਾਂ,ਬਾਬਾ ਕੁਲਦੀਪ ਸਿੰਘ ਧੱਲੇਕੇ, ਬਾਬਾ ਕਰਨੈਲ ਸਿੰਘ ਹਜੂਰ ਸਾਹਿਬ ਵਾਲੇ,ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਬਲਦੇਵ ਸਿੰਘ  ਮੰਡੀਰਾਂ ਵਾਲਾ ,ਬਾਬਾ ਹਰਪ੍ਰੀਤ ਸਿੰਘ ਮੰਡੀਰਾਂਵਾਲਾ, ਬਾਬਾ ਰੇਸਮ ਸਿੰਘ ਖੁਖਰਾਣਾ,ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਬਲਵਿੰਦਰ ਸਿੰਘ ਅਜੀਤਵਾਲ ,ਬਾਬਾ ਗੁਰਦੇਵ ਸਿੰਘ ਮਟਵਾਣੀ ,ਗਿਆਨੀ ਸਤਨਾਮ ਸਿੰਘ ਜੋਗੇਵਾਲਾ,ਸੁਖਜੀਵਨ ਸਿੰਘ ਸੁੱਖਾ ਰੌਲੀ ਤੋਂ ਇਲਾਵਾ ਮੋਗਾ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਗੁਰਪ੍ਰੀਤਮ ਸਿੰਘ ਚੀਮਾ, ਜਗਮੋਹਨ ਸਿੰਘ  ਬਾਰਦਾਨੇ ਵਾਲੇ ,ਗੁਰਸੇਵਕ ਸਿੰਘ ਸੱਚਦੇਵਾ,ਬਲਜੀਤ ਸਿੰਘ ਵਿੱਕੀ,ਅਰਸ਼ਦੀਪ ਸਿੰਘ,ਗੁਰਮਿੰਦਰ ਸਿੰਘ ਬਬਲੂ,ਗੁਰਸੇਵਕ ਸਿੰਘ ਸੰਨਿਆਸੀ ,ਮਨਜੀਤ ਸਿੰਘ ਮਿੰਦੀ,amrik singh arson,RANJIT SINGH MALWA ਹਰਮੇਲ ਸਿੰਘ ਖਾਲਸਾ,ਗੁਰਮੁੱਖ ਸਿੰਘ ਖਾਲਸਾ, ਸੁਖਵਿੰਦਰ ਸਿੰਘ ਅਜ਼ਾਦ,ਕੁਲਵੰਤ ਸਿੰਘ ਰਿੱਚੀ,ਜਗਰੂਪ ਸਿੰਘ,ਪਰਮਜੋਤ ਸਿੰਘ ਖਾਲਸਾ,ਬਲਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ,ਗੁਰਮੀਤ ਸਿੰਘ ਸਰਪੰਚ ਗਗੜਾ ,ਕੁਲਵਿੰਦਰ ਸਿੰਘ ਕੜਿਆਲ, ਜਤਿੰਦਰਪਾਲ ਸਿੰਘ ਕਾਨੂੰਗੋ, ਕੁੱਕੂ ਘੱਲ ਕਲਾਂ,ਬਲਕਰਨ ਸਿੰਘ ਢਿੱਲੋਂ,  ਸਤਨਾਮ ਸਿੰਘ ਬੀ ਏ ,ਗਿਆਨੀ ਚਰਨ ਸਿੰਘ ਹੈੱਡ ਗ੍ਰੰਥੀ,ਪਿ੍ਰੰ: ਅਵਤਾਰ ਸਿੰਘ ਕਰੀਰ ਆਦਿ ਹਾਜ਼ਰ ਸਨ । ਇਸ ਸਰਬ ਸਾਂਝੇ ਗੁਰਮਤਿ ਸਮਾਗਮ ਵਿੱਚ ਪੰਥ ਦੇ ਵਿਦਵਾਨ ਪ੍ਰਚਾਰਕ ਭਾਈ ਬੰਤਾ ਸਿੰਘ ਤੋਂ ਇਲਾਵਾ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਅਤੇ ਹਜੂਰੀ ਰਾਗੀ ਜਥੇਦਾਰ ਭਾਈ ਸ੍ਰੀ ਪਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤਾਂ ਨੂੰ ਗੁਰਬਾਣੀ ਗਾਇਨ ਅਤੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਗੁਰਪ੍ਰੀਤਮ ਸਿੰਘ ਚੀਮਾ ਨੇ ਨਿਭਾਈ। ਦੇਰ ਰਾਤ ਤੱਕ ਚੱਲੇ ਸਮਾਗਮ ਦੀ ਸੰਪੂਰਨਤਾ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ ਵਾਲਿਆਂ ਨੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਅਰਦਾਸ ਕੀਤੀ।
ਇਸ ਸਮਾਗਮ ਵਿਚ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ,ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ,ਸ਼ੋ੍ਰਮਣੀ ਅਕਾਲੀ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਵੀ ਉਚੇਚੇ ਤੌਰ ’ਤੇ ਸਮਾਗਮ ਵਿਚ ਸ਼ਾਮਲ ਹੋਏ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । 
ਇਸ ਸਮਾਗਮ ਦੀ ਸ਼ੁਰੂਆਤ ਸਵੇਰੇ ਦਸ ਵਜੇ ਹੋਈ ਜਿਸ ਦੌਰਾਨ ਪੰਜ ਸਾਲ ਤੋਂ ਪੰਦਰਾਂ ਸਾਲ ਤੱਕ ਦੇ ਬੱਚਿਆਂ ਦੇ ਜਪੁਜੀ ਸਾਹਿਬ ਸ਼ੁੱਧ ਪਾਠ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਅਤੇ ਅੱਵਲ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਬੱਚਿਆਂ ਸਬੰਧੀ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਵੱਲੋਂ ਕਰਵਾਇਆ ਗਿਆ । ਇਸਤਰੀ ਸਤਿਸੰਗ ਸਭਾਵਾਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਫਿਰ ਰਹਿਰਾਸ ਸਾਹਿਬ ਦੇ ਪਾਠਾਂ ਉਪਰੰਤ ਮੋਗਾ  ਦੀ ਰਾਗੀ ਗ੍ਰੰਥੀ ਸਭਾ ਵੱਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ । ਗੁਰੂ ਕਾ ਅਤੁੱਟ ਲੰਗਰ ਅਤੇ ਜਲੇਬੀਆਂ ਸਾਰੀ ਰਾਤ ਵਰਤਦੀਆਂ ਰਹੀਆਂ ।