ਮੋਗਾ ਵਿਖੇ ਸਰਬ ਸਾਂਝੇ ਗੁਰਮਤਿ ਸਮਾਗਮ ਦਾ ਪ੍ਰੋਗਰਾਮ ਉਲੀਕਿਆ ਗਿਆ

ਮੋਗਾ ,5 ਨਵੰਬਰ (ਜਸ਼ਨ):  ਮੋਗਾ ਸ਼ਹਿਰ ਦੀਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮਹਾਂਪੁਰਸ਼ਾਂ ਦੀ ਸਾਂਝੀ ਇਕੱਤਰਤਾ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ ਵਾਲਿਆਂ ਦੇ ਸਾਂਝੇ ਉੱਦਮਾਂ ਸਦਕਾ ਗੁਰਦੁਆਰਾ ਬੀਬੀ ਕਾਨ ਕੌਰ ਮੇਨ ਬਾਜਾਰ ਮੋਗਾ ਵਿਖੇ ਹੋਈ।ਇਸ ਵਿਸਾਲ ਮੀਟਿੰਗ ਵਿਚ ਮਹਾਂਪੁਰਸ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ,ਬਾਬਾ ਬਲਦੇਵ ਸਿੰਘ  ਮੰਡੀਰਾਂ ਵਾਲਾ ,ਬਾਬਾ ਹਰਵਿੰਦਰ ਸਿੰਘ ਰੌਲੀ ,ਬਾਬਾ ਕੁਲਦੀਪ ਸਿੰਘ ਸੇਖਾ ,ਬਾਬਾ ਕੁਲਦੀਪ ਸਿੰਘ ਧੱਲੇਕੇ ,ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਰੇਸਮ ਸਿੰਘ ਖੁਖਰਾਣਾ ,ਬਾਬਾ ਪਵਨਦੀਪ ਸਿੰਘ ਕੜਿਆਲ,  ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਅਮਰਜੀਤ ਸਿੰਘ ਧਰਮਕੋਟ ,ਬਾਬਾ ਗੁਰਜੰਟ ਸਿੰਘ ਸਲੀਣਾ, ਬਾਬਾ ਦਰਸਨ ਸਿੰਘ ਦੁਸਾਂਝ ,ਬਾਬਾ ਅਮਰਜੀਤ ਸਿੰਘ ਦਾਤਾ, ਬਾਬਾ ਬਲਵਿੰਦਰ ਸਿੰਘ ਅਜੀਤਵਾਲ ,ਬਾਬਾ ਗੁਰਮੀਤ ਸਿੰਘ ਸਲੀਣਾ ,ਭਾਈ ਦਲਵੀਰ ਸਿੰਘ ,ਬਾਬਾ ਕਰਨੈਲ ਸਿੰਘ ਹਜੂਰ ਸਾਹਿਬ ਵਾਲੇ ਬਾਬਾ ਜਰਨੈਲ ਦਾਸ ਕਪੂਰੇਸਾਲਾਸਰ ਧਾਮ ,ਅਰੋੜ ਵੰਸ ਮਹਾਂ ਸਭਾ ਦੇ ਨੁਮਾਇੰਦੇ ,ਭਾਈ ਮਰਦਾਨਾ ਕੇ ਅਤੇ ਮੁਸਲਿਮ ਆਗੂਆਂ ਤੋਂ ਇਲਾਵਾ ਮੋਗਾ ਦੀਆਂ ਧਾਰਮਿਕ ਸੰਸਥਾਵਾਂ ਗੁਰਮੁੱਖ ਸਿੰਘ ਖਾਲਸਾ, ਸੁਖਵਿੰਦਰ ਸਿੰਘ , ਕੁਲਵੰਤ ਸਿੰਘ ਰਿੱਚੀ ,ਸੁੱਖਾ ਸਿੰਘ ਰੌਲੀ, ਜਗਰੂਪ ਸਿੰਘ ,ਪਰਮਜੋਤ ਸਿੰਘ ਖਾਲਸਾ ,ਬਲਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ,ਗੁਰਮੀਤ ਸਿੰਘ ਸਰਪੰਚ ਗਗੜਾ , ,ਗੁਰਮਿੰਦਰ ਸਿੰਘ ਬਬਲੂ ਐੱਮ ਸੀ, ਕੁਲਵਿੰਦਰ ਸਿੰਘ ਕੜਿਆਲ, ਜਤਿੰਦਰਪਾਲ ਸਿੰਘ ਕਾਨੂੰਗੋ, ਕੁੱਕੂ ਘੱਲ ਕਲਾਂ ,ਗੁਰਮੇਲ ਸਿੰਘ ਕਾਨਗੋ, ਬਲਕਰਨ ਸਿੰਘ ਢਿੱਲੋਂ,  ਸਤਨਾਮ ਸਿੰਘ ਬੀ ਏ ,ਗਿਆਨੀ ਚਰਨ ਸਿੰਘ ਹੈੱਡ ਗ੍ਰੰਥੀ ,ਬਲਜੀਤ ਸਿੰਘ ਵਿੱਕੀ ,ਜਗਮੋਹਨ ਸਿੰਘ  ਬਾਰਦਾਨੇ ਵਾਲੇ ,ਗੁਰਸੇਵਕ ਸਿੰਘ ਸੱਚਦੇਵਾ ਆਦਿ ਹਾਜਰ ਸਨ ।ਮੀਟਿੰਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ  ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ  ਸਾਂਝੇ ਤੌਰ ਤੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਸਬੰਧੀ ਕੀਤੀ ਗਈ ਮੀਟਿੰਗ ਦੀ ਜਾਣਕਾਰੀ ਦਿੰਦੇ ਗੁਰਪ੍ਰੀਤਮ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜਰ ਮਹਾਪੁਰਸਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨੂੰ ਉਲੀਕੇ ਗਏ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ ਸਮਾਗਮਾਂ ਦਾ ਸਮਾਂ ਸਾਰਨੀ ਅਨੁਸਾਰ ਇਹ ਸਮਾਗਮ ਨੌਂ ਨਵੰਬਰ ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਕਾਲਜ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ।ਇਸ ਸਰਬ ਸਾਂਝੇ ਗੁਰਮਤ ਸਮਾਗਮ ਵਿੱਚ ਪੰਥ ਦੇ ਵਿਦਵਾਨ ਪ੍ਰਚਾਰਕ ਭਾਈ ਬੰਤਾ ਸਿੰਘ ਤੋਂ ਇਲਾਵਾ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਅਤੇ ਹਜੂਰੀ ਰਾਗੀ ਜਥੇਦਾਰ ਭਾਈ ਸ੍ਰੀ ਪਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵਿਸੇਸ ਤੌਰ ਤੇ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ ਸਮਾਗਮ ਦੀ ਸੁਰੂਆਤ ਸਵੇਰੇ ਦਸ ਵਜੇ ਹੋ ਜਾਵੇਗੀ ਤੇ ਸਮਾਗਮਾਂ ਚ ਪੰਜ ਸਾਲ ਤੋਂ ਪੰਦਰਾਂ ਸਾਲ ਤੱਕ ਦੇ ਬੱਚਿਆਂ ਦੇ ਜਪੁਜੀ ਸਾਹਿਬ ਸੁੱਧ ਪਾਠ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਅੱਵਲ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ।ਬੱਚਿਆਂ ਸਬੰਧੀ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਬੁਰੀ ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਨੂੰ ਸੌਂਪਿਆ ਗਿਆ ਹੈ ਤਾਂ ਕਿ ਯੋਗ ਬੱਚਿਆਂ ਦੇ ਸਨਮਾਨ ਲਈ ਸਹੀ ਚੋਣ ਹੋ ਸਕੇ ਸ਼ਾਮ ਚਾਰ ਵਜੇ ਮੋਗਾ ਸਹਿਰ ਦੀਆਂ ਦੀਆਂ ਸਮੁੱਚੀਆਂ ਇਸਤਰੀ ਸਤਿਸੰਗ ਸਭਾਵਾਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਮਿਲ ਕੇ ਜੋਟੀਆਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ ਅਤੇ ਗੁਰਬਾਣੀ ਨੂੰ ਸ਼ੁੱਧ ਅਤੇ ਕੰਠ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਬੱਚੇ ਆਉਣ ਵਾਲੇ ਬੱਚਿਆਂ ਵੱਲੋਂ ਮਿਲ ਕੇ ਰਹਿਰਾਸ ਸਾਹਿਬ ਦਾ ਉਪਰੰਤ ਮੋਗਾ  ਦੀ ਰਾਗੀ ਗ੍ਰੰਥੀ ਸਭਾ ਵੱਲੋਂ ਕੀਰਤਨ ਦੀ ਆਰੰਭਤਾ ਕੀਤੀ ਜਾਵੇਗੀ ।ਉਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਬਾਬਾਂ ਦੇ ਲਗਾਓ ਪ੍ਰਦਰਸ਼ਨ ਹਿੱਤ ਭਾਈ ਸ੍ਰੀ ਪਾਲ ਸਿੰਘ ਦਾ ਜੱਥਾ ਰਬਾਬ ਨਾਲ ਕੀਰਤਨ ਸਰਵਣ ਕਰਵਾਉਣਗੇ ਭਾਈ ਅਮਨਦੀਪ ਸਿੰਘ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਉਪਰੰਤ ਭਾਈ ਬੰਤਾ ਸਿੰਘ ਦੇ ਪ੍ਰਚਾਰਕ ਵੱਲੋਂ ਰਾਤ ਸਾਢੇ ਦਸ ਵਜੇ ਤੱਕ ਗੁਰੂ ਨਾਨਕ ਦੇਵ ਜੀ ਦੇ ਜੀ ਜੀਵਨ ਗੁਰਮਤਿ ਸਬੰਧੀ ਅਤੇ  ਬਾਣੀ ਦੇ ਆਧਾਰ ਤੇ ਸੰਗਤਾਂ ਨੂੰ ਗੁਰਬਾਣੀ ਦੇ  ਅਨੁਸਾਰੀ ਬਣਾਉਣ ਸਬੰਧੀ ਵਿਚਾਰਾਂ ਕਰਨਗੇ ।    ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ