ਗੋਲਡਨ ਟਰੈਵਲ ਮੋਗਾ ਨੇ ਲਗਵਾਏ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਜ਼ਟਰ ਵੀਜ਼ੇ

ਮੋਗਾ,5 ਨਵੰਬਰ(ਜਸ਼ਨ)-ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਦੀ ਨਾਮੀ ਸੰਸਥਾ ਗੋਲਡਨ ਟਰੈਵਲ ਮੋਗਾ ਨੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਜ਼ਟਰ ਵੀਜ਼ੇ ਲਗਵਾਉਂਦਿਆਂ ਵਿਦੇਸ਼ਾਂ ਵਿਚ ਸਥਾਪਤ ਹੋਣ ਲਈ ਸੰਸਥਾ ‘ਚ ਅਪਲਾਈ ਆਉਂਦੇ ਬਿਨੇਕਰਤਾਵਾਂ ਦਾ ਭਰੋਸਾ ਪੂਰੀ ਤਰਾਂ ਜਿੱਤ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਐਮ. ਡੀ.ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਵਲੋਂ ਧਰਮ ਸਿੰਘ, ਸੁਰਜੀਤ ਸਿੰਘ ਅਤੇ ਰਨਵੀਰ ਕੌਰ ਦਾ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵਿਜ਼ਟਰ ਵੀਜ਼ੇ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ । ਉਨ੍ਹਾ ਕਿਹਾ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਹਰ ਤਰ੍ਹਾਂ ਦੇ ਵੀਜ਼ੇ ਲੱਗ ਰਹੇ ਹਨ। ਉਨ੍ਹਾ ਕਿਹਾ ਕਿ ਹੋਰਨਾਂ ਸੰਸਥਾਵਾਂ ਤੋਂ ਵੀਜ਼ਾ ਨਾ ਲੱਗਣ ਕਰਕੇ ਨਿਰਾਸ਼ ਹੋ ਚੁੱਕੇ ਵਿਦੇਸ਼ ਜਾਣ ਦੇ ਇਛੁੱਕ ਇੱਕ ਵਾਰ ਸੰਸਥਾ ਨਾਲ ਸੰਪਰਕ ਜ਼ਰੂਰ ਕਰਨ। ਇਸ ਮੌਕੇ ਧਰਮ ਸਿੰਘ, ਸੁਰਜੀਤ ਸਿੰਘ ਅਤੇ ਰਨਵੀਰ ਕੌਰ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਜ਼ਰੀਏ ਬਹੁਤ ਜਲਦ ਉਨ੍ਹਾ ਦਾ ਵੀਜ਼ਾ ਲੱਗਾ ਹੈ।