ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕਰਵਾਏ ਦਸਤਾਰ ਮੁਕਾਬਲੇ
ਕੋਟਈਸੇ ਖਾਂ,4 ਨਵੰਬਰ (ਜਸ਼ਨ): ਧੰਨ-ਧੰਨ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਕੈਂਪਸ ਵਿੱਚ ਕਰਵਾਇਆ ਗਿਆ। ਇਹ ਦਸਤਾਰ ਮੁਕਾਬਲਾ ਅਮੀਰ ਸਿੰਘ ਅਤੇ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਦੀ ਵੰਡ ਤਿੰਨ ਭਾਗਾਂ ਵਿੱਚ ਭਾਗ ‘ਏ’ ਵਿੱਚ ਛੇਵੀਂ ਤੋਂ ਅੱਠਵੀਂ ,ਭਾਗ “ਬੀ” ਵਿੱਚ ਨੌਵੀਂ ਅਤੇ ਦਸਵੀਂ ਅਤੇ ਭਾਗ “ਸੀ” ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਅਨੁਸਾਰ ਕੀਤੀ ਗਈ। ਇਸ ਮੁਕਬਾਲੇ ਵਿੱਚ 113 ਲੜਕਿਆ ਨੇ ਭਾਗ ਲਿਆ। ਸਾਰੇ ਲੜਕਿਆਂ ਨੇ ਬਹੁਤ ਹੀ ਸੁੰਦਰ ਦਸਤਾਰਾਂ ਸਜਾਈਆਂ ਹੋਈਆਂ ਸੀ। ਜੱਜਮੈਂਟ ਦੇ ਅੁਨਸਾਰ ਇਸ ਮੁਕਾਬਲੇ ਵਿੱਚ ‘ਏ’ ਗਰੁੱਪ ਵਿੱਚੋਂ ਤਜਿੰਦਰ ਸਿੰਘ ਕਲਾਸ ਅੱਠਵੀਂ ਨੇ ਪਹਿਲਾ ਸਥਾਨ, ਰਮਨੀਕ ਸਿੰਘ ਕਲਾਸ ਛੇਵੀਂ ਨੇ ਦੂਸਰਾ ਸਥਾਨ ਅਤੇ ਪ੍ਰੇਮਜੀਤ ਸਿੰਘ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਰੁੱਪ “ਬੀ” ਵਿੱਚੋਂ ਅਨਮੋਲਪ੍ਰੀਤ ਸਿੰਘ ਕਲਾਸ ਦਸਵੀਂ ਨੇ ਪਹਿਲਾ ,ਨਵਜੋਤ ਸਿੰਘ ਕਲਾਸ ਨੌਵੀਂ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ ਕਲਾਸ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਗਰੁੱਪ “ਸੀ” ਵਿੱਚੋਂ ਗੁਰਪ੍ਰੀਤ ਸਿੰਘ ਕਲਾਸ ਗਿਆਰ੍ਹਵੀਂ ਨੇ ਪਹਿਲਾ ,ਹਰਪ੍ਰੀਤ ਸਿੰਘ ਕਲਾਸ ਬਾਰ੍ਹਵੀਂ ਸਾਇੰਸ ਨੇ ਦੂਸਰਾ ਅਤੇ ਸਿਮਰਨਜੀਤ ਸਿੰਘ ਕਲਾਸ ਗਿਆਰ੍ਹਵੀਂ ਸਾਇੰਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਦੱਸਿਆ ਤਾਂ ਜੋ ਵਿਦਿਆਰਥੀ ਆਪਣੇ ਵਿਰਸੇ ਨਾਲ ਜੁੜੇ ਰਹਿਣ । ਇਸ ਮੁਕਾਬਲੇ ਵਿੱਚ ਜੱਜ ਦੀ ਭੁੂਮਿਕਾ ਗੁਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਨਿਭਾਈ ।