ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ’ਤੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰੀ ਏਕਤਾ ਦੀ ਚੁਕਾਈ ਸਹੁੰ

ਮੋਗਾ,31 ਅਕਤੂਬਰ (ਜਸ਼ਨ):  ਅੱਜ ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ‘ਰਾਸ਼ਟਰੀ ਏਕਤਾ ਦਿਵਸ ’ਮੌਕੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਦਫਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਵੱਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਹੁੰ ਚੁਕਾਈ ਗਈ। ਸੰਯੁਕਤ ਰੂਪ ਵਿਚ ਸਹੁੰ ਚੁੱਕਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਣ ਕੀਤਾ ਉਹ ਸਰਦਾਰ ਵਲੱਭ ਭਾਈ ਪਟੇਲ ਦੀ ਦੂਰਦਿ੍ਰਸ਼ਟੀ ਸੋਚ ਦੇ ਧਾਰਨੀ ਬਣਦਿਆਂ ਦੇਸ਼ ਦੀ ਏਕਤਾ ,ਅਖੰਡਤਾ ਅਤੇ ਸੁਰੱਖਿਆ ਲਈ ਹਰ ਸਭੰਵ ਯਤਨ ਕਰਨਗੇ।  ਇਸ ਮੌਕੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਰਦਾਰ ਪਟੇਲ ਦਾ ਜਨਮ ਦਿਵਸ ਸਾਰੇ ਦੇਸ਼ ਵਿਚ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ । ਉਹਨਾਂ ਕਿਹਾ ਕਿ ਸਰਦਾਰ ਪਟੇਲ ਆਧੁਨਿਕ ਭਾਰਤ ਦੇ ਨਿਰਮਾਤਾ ਮੰਨੇ ਜਾਂਦੇ ਹਨ ਅਤੇ ਭਾਰਤੀ ਇਤਿਹਾਸ ਵਲੱਭ ਭਾਈ ਪਟੇਲ ਦੀ ਵਿਚਾਰਧਾਰਾ ਤੋਂ ਬਿੰਨਾ ਅਧੂਰਾ ਹੈ । ਬਾਂਸਲ ਨੇ ਆਖਿਆ ਕਿ ਸ. ਪਟੇਲ ਨੇ ਨਾ ਸਿਰਫ਼ ਵੱਖ ਵੱਖ ਰਿਆਸਤਾਂ ਨੂੰ ਇਕ ਕਰਕੇ ਤਿਰੰਗੇ ਝੰਡੇ ਹੇਠ ਇਕ ਮਜਬੂਤ ਭਾਰਤ ਦਾ ਨਿਰਮਾਣ ਕੀਤਾ ਬਲਕਿ ਦੇਸ਼ ਨੂੰ ਸਰਹੱਦੀ ਦੇਸ਼ਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਲਈ ਮਜਬੂਤ ਨੀਤੀ ’ਤੇ ਚਲਦਿਆਂ ਲੋਹ ਪੁਰਸ਼ ਹੋਣ ਦਾ ਸਬੂਤ ਦਿੱਤਾ। ਬਾਂਸਲ ਨੇ ਆਖਿਆ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਹਮੇਸ਼ਾ ਦੇਸ਼ ਦੀ ਏਕਤਾ ਲਈ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਰਮਨ ਮਿੱਤਲ ਅਕਾਊਟੈਂਟ,ਨਛੱਤਰ ਸਿੰਘ ਸੀਨੀਅਰ ਸਹਾਇਕ,ਹਰਪ੍ਰੀਤ ਸਿੰਘ ਜੂਨੀਅਰ ਸਹਾਇਕ,ਸੰਦੀਪ ਕਮਾਰ ਕੰਪਿਊਟਰ ਓਪਰੇਟਰ,ਵਰਿੰਦਰਪਾਲ ਸਿੰਘ,ਪਰਮਿੰਦਰ ਕੌਰ,ਅਮਨਦੀਪ ਕੌਰ ਅਤੇ ਰਾਜਵਿੰਦਰ ਕੌਰ ਤੋਂ ਇਲਾਵਾ ਦਫਤਰੀ ਸਟਾਫ਼ ਹਾਜ਼ਰ ਸੀ।