ਕਾਂਗਰਸ ਦੇ ਸੂਬਾ ਸਕੱਤਰ ਰਵੀ ਗਰੇਵਾਲ ਨੇ ਸਮੂਹ ਪੰਜਾਬੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ
ਮੋਗਾ,26 ਅਕਤੂਬਰ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਰੱਬ ਕਰੇ ਸੂਰਜ ਦੀ ਲੋਅ ,ਚੰਦਰਮਾ ਦੀ ਠੰਡੀ ਰੌਸ਼ਨੀ ਅਤੇ ਮਿੱਟੀ ਦੇ ਦੀਵਿਆਂ ਦੀ ਲਾਟ ਦਾ ਨਿੱਘ ਉਹਨਾਂ ਨੂੰ ਹਮੇਸ਼ਾ ਅੱਗੇ ਵਧਣ ਅਤੇ ਉਚੇਰੀਆਂ ਮੰਜ਼ਿਲਾਂ ਸਰ ਕਰਨ ਦੀ ਸ਼ਕਤੀ ਬਖਸ਼ਦਾ ਰਹੇ। ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀ ਖੁਸ਼ਕਿਸ਼ਮਤੀ ਹੈ ਕਿ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਤੰਦਰੁਸਤ ਮਿਸ਼ਨ ਚਲਾ ਕੇ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਲਈ ਯਤਨਸ਼ੀਲ ਹੈ ਇਸ ਕਰਕੇ ਲੋਕਾਂ ਵੱਲੋਂ ਕੈਪਟਨ ਸਾਹਿਬ ਦੇ ਸੱਦੇ ’ਤੇ ਇਸ ਵਾਰ ਸੂਝਵਾਨ ਲੋਕ ਦੀਵਾਲੀ ਮਨਾਉਂਦਿਆਂ ਪਟਾਕੇ ਚਲਾਉਣ ਤੋਂ ਗੁਰੇਜ਼ ਕਰ ਰਹੇ ਹਨ।