ਬਲਾਕ ਸੰਮਤੀ ਮੋਗਾ ਦੇ ਵਾਈਸ ਚੇਅਰਮੈਨ ਸਰਪੰਚ ਹਰਨੇਕ ਸਿੰਘ ਰਾਮੂੰਵਾਲਾ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਦਿੱਤੀਆਂ ਵਧਾਈਆਂ
ਮੋਗਾ,26 ਅਕਤੂਬਰ (ਜਸ਼ਨ)- ਸਮੂਹ ਪੰਜਾਬੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਓਹਾਰ ਦੀ ਵਧਾਈ ਦਿੰਦਿਆਂ ਬਲਾਕ ਸੰਮਤੀ ਮੋਗਾ ਦੇ ਵਾਈਸ ਚੇਅਰਮੈਨ ਸਰਪੰਚ ਹਰਨੇਕ ਸਿੰਘ ਰਾਮੂੰਵਾਲਾ ਨੇ ਆਖਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼੍ਰੀ ਅਮਿ੍ਰਤਸਰ ਸਾਹਿਬ ਵਿਖੇ ਆਗਮਨ ਦੀ ਖੁਸ਼ੀ ਵਿਚ ਦੀਵੇ ਜਗਾਉਣ ,ਰੌਸ਼ਨੀਆਂ ਕਰਨ ਅਤੇ ਆਤਿਸ਼ਬਾਜ਼ੀਆਂ ਚਲਾ ਕੇ ਸਤਿਕਾਰ ਭੇਂਟ ਕਰਨ ਦੀ ਰਵਾਇਤ ਨੇ ਹੀ ਦੀਵਾਲੀ ਦਾ ਰੂਪ ਧਾਰਨ ਕੀਤਾ ਅਤੇ ਇਸ ਤਰਾਂ ਭਗਵਾਨ ਰਾਮ ਨਾਲ ਵੀ ਦੀਵਾਲੀ ਨੂੰ ਜੋੜ ਕੇ ਦੇਖਿਆ ਜਾਂਦਾ ਹੈ । ਭਾਰਤ ਵਿਚ ਦੀਵਾਲੀ ਸਾਂਝੀਵਾਲਤਾ ਦੀ ਜਿਊਂਦੀ ਜਾਗਦੀ ਮਿਸਾਲ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਜ਼ਰੀਏ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਸ਼ੁੱਧਤਾ ਲਈ ਆਰੰਭੇ ਤੰਦਰੁਸਤ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਪਟਾਕੇ ਚਲਾਉਣ ਦੀ ਬਜਾਏ ਤੇਲ ਦੇ ਦੀਵੇ ਬਾਲ ਕੇ ਦੀਵਾਲੀ ਮਨਾਈ ਜਾਵੇ।