ਦੀਵਾਲੀ ਦਾ ਤਿਓਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ : ਚੇਅਰਮੈਨ ਵਿਨੋਦ ਬਾਂਸਲ
ਮੋਗਾ,26 ਅਕਤੂਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਧਾਈ ਦਿੰਦਿਆਂ ਆਖਿਆ ਕਿ ਲੋਕ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਖੁਸ਼ੀਆਂ ਖੇੜਿਆਂ ਨਾਲ ਮਨਾਉਂਦੇ ਹਨ ਜਿਸ ਸਦਕਾ ਸਮੁੱਚੇ ਦੇਸ਼ ਵਿਚ ਸਦਭਾਵਨਾ ਭਰਿਆ ਮਾਹੌਲ ਸਿਰਜਿਆ ਜਾਂਦਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਰਤ ਦੀ ਖੂਬਸੂਰਸਤੀ ਇਸੇ ਗੱਲ ਵਿਚ ਹੈ ਕਿ ਫੁੱਲਾਂ ਦੇ ਗੁਲਦਸਤੇ ਵਾਂਗ ਵੱਖ ਵੱਖ ਧਰਮਾਂ ,ਮਜ਼ਹਬਾਂ ਅਤੇ ਬੋਲੀਆਂ ਬੋਲਣ ਵਾਲੇ ਲੋਕ ਇਸ ਤਿਓਹਾਰ ਨੂੰ ਸਾਂਝੇ ਰੂਪ ਵਿਚ ਮਨਾਉਂਦੇ ਹਨ ਜਿਸ ਸਦਕਾ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ।