ਅਮਿੱਟ ਯਾਦਾਂ ਦੀ ਮਹਿਕ ਬਿਖੇਰਦਾ ਯੁਵਕ ਮੇਲਾ ਹੋਇਆ ਸੰਪੂਰਣ, ਲੋਕ ਨਾਚ ਅਤੇ ਗਿੱਧੇ”; ਨਾਲ ਥਿਰਕੇ ਦਰਸ਼ਕਾ ਦੇ ਪਬ, ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ ਅਜਿਹੇ ਵਿਰਾਸਤੀ ਮੇਲੇ : ਮੁਹੰਮਦ ਸਦੀਕ
ਮੋਗਾ,26 ਅਕਤੂਬਰ (ਜਸ਼ਨ): ਤਿੰਨ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਤੀਜੇ ਦਿਨ ਸਮਾਪਤੀ ਦੇ ਆਖਰੀ ਪੜਾਅ ਤੇ ਕਦਮ ਰੱਖਿਆ । ਅੱਜ ਲੋਕ ਨਾਚ,ਗਰੁੱਪ ਨਾਚ,ਗਿੱਧਾ,ਲੁੱਡੀ ਆਦਿ ਦੇ ਨਾਲ ਵਿਰਾਸਤੀ ਕਲਾਵਾਂ ਜਿਵੇਂ ਬਾਗ਼,ਫ਼ੁਲਕਾਰੀ,ਪੱਖੀ,ਦਸੂਤੀ,ਮਹਿੰਦੀ,ਸਿਲਾਈਆਂ ਆਦਿ ਮੁਕਾਬਲੇ ਕਰਵਾਏ ਗਏ । ਅੱਜ ਦੇ ਸਮਾਗਮ ‘ਚ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਸ਼ਿਰਕਤ ਕੀਤੀ ਜਦਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਿਰਾਸਤੀ ਮੇਲੇ ਦੀ ਸ਼ੋਭਾ ਵਧਾਈ । ਪ੍ਰੋਗਰਾਮ ਦੀ ਪ੍ਰਧਾਨਗੀ ਸਮਾਜ ਸੇਵਕ ਸ. ਕਮਲਜੀਤ ਸਿੰਘ ਬਰਾੜ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਨੇ ਕੀਤੀ। ਮੁਹੰਮਦ ਸਦੀਕ ਨੇ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਅਜਿਹੇ ਕਲਾ ਪ੍ਰਮਾਤਮਾ ਦੀ ਦੇਣ ਅਤੇ ਇਨਸਾਨ ਦੀ ਮਿਹਨਤ ਹੈ। ਉਹਨਾਂ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ । ਇਸ ਮੌਕੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਾਲਜ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਯੁਵਕ ਮੇਲੇ ਵਿੱਚ ਮਨਜੀਤ ਸਿੰਘ, ਐੱਮ.ਐੱਲ.ਏ. ਨਿਹਾਲ ਸਿੰਘ ਵਾਲਾ, ਐਡਵੋਕੇਟ ਸ. ਹਰਦੀਪ ਸਿੰਘ ਲੋਧੀ, ਡਾ. ਪਲਵਿੰਦਰ ਕੌਰ ਪਿ੍ਰੰਸੀਪਲ ਐੱਸ.ਡੀ.ਕਾਲਜ ਮੋਗਾ, ਪਿੰਡ ਸੁਖਾਨੰਦ ਦੀ ਨਗਰ ਪੰਚਾਇਤ ਅਤੇ ਕਈ ਪਤਵੰਤੇ ਸੱਜਣਾਂ ਨੇ ਵਿਸ਼ੇਸ਼”; ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਵਿਰਾਸਤੀ ਕਲਾਕਿ੍ਰਤਾਂ ਦੀ ਪ੍ਰਦਰਸ਼ਨੀ ਵੀ ਤਿੰਨ ਦਿਨ ਲਗਾਤਾਰ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ।
ਅੱਜ ਐਲਾਨੇ ਨਤੀਜੇ ਇਸ ਪ੍ਰਕਾਰ ਰਹੇ- ਨਿਬੰਧ ਲੇਖਨ ਵਿੱਚ ਸੁਖਾਨੰਦ ਕਾਲਜ ਦੀ ਕਿਰਨਜੀਤ ਕੌਰ ਨੇ”; ਪਹਿਲਾ ਸਥਾਨ , ਜੀ.ਐੱਚ.ਜੀ ਇੰਸਟੀਚਿਊਟ ਸਿੱਧਵਾਂ ਦੀ ਜਸਦੀਪ ਕੌਰ ਨੇ ਦੂਜਾ ਅਤੇ ਖਾਲਸਾ ਕਾਲਜ ਫ਼ਾਰ ਵੋਮੈੱਨ, ਸਿੱਧਵਾਂ ਦੀ ਅੰਮਿ੍ਰਤਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਲੇਖਨ ਵਿੱਚ ਸ਼ਹੀਦ ਗੰਜ ਕਾਲਜ, ਮੁੱਦਕੀ ਦੀ ਸ਼ਰਨਜੀਤ ਨੇ ਪਹਿਲਾ, ਮਾਤਾ ਸਾਹਿਬ ਕੌਰ ਕਾਲਜ, ਤਲਵੰਡੀ ਭਾਈ”; ਦੀ ਗਗਨਦੀਪ ਨੇ ਦੂਜਾ ਅਤੇ ਜਗਤ ਸੇਵਕ ਕਾਲਜ ਮਹਿਣਾ ਦੀ ਰੰਜਨਾ ਤੇ ਖਾਲਸਾ ਕਾਲਜ ਫ਼ਾਰ ਵੋਮੈੱਨ, ਸਿੱਧਵਾਂ ਦੀ ਹਰਪ੍ਰੀਤ ਦੋਹਾਂ”; ਨੇ ਤੀਜਾ ਸਥਾਨ ਹਾਸਲ ਕੀਤਾ। ਕਹਾਣੀ ਲੇਖਨ ਵਿੱਚ ਸ਼ਹੀਦ ਗੰਜ ਕਾਲਜ, ਮੁੱਦਕੀ ਦੀ ਸੁਖਪ੍ਰੀਤ ਕੌਰ ਨੇ ਪਹਿਲਾ, ਡੀ.ਏ.ਵੀ. ਕਾਲਜ, ਫਿਰੋਜ਼ਪੁਰ ਦੀ ਰਣਜੀਤ ਕੌਰ ਨੇ ਦੂਜਾ ਅਤੇ ਸੁਖਾਨੰਦ ਕਾਲਜ ਦੀ ਪਰਮਜੀਤ ਕੌਰ ਅਤੇ ਸਵਾਮੀ ਗੰਗਾ ਗਿਰੀ ਕਾਲਜ, ਰਾਏਕੋਟ ਦੀ ਕਰਮਜੀਤ ਦੋਹਾਂ ਨੇ ਤੀਜੇ ਸਥਾਨ ਹਾਸਲ ਕੀਤੇ।
ਸੁੰਦਰ ਲਿਖਾਈ (ਅੰਗਰੇਜ਼ੀ) ਵਿੱਚ ਐੱਸ.ਡੀ.ਕਾਲਜ ਮੋਗਾ ਦੀ ਅਮਨਦੀਪ ਨੇ ਪਹਿਲਾ ਸਥਾਨ, ਸ਼ਹੀਦ ਗੰਜ ਕਾਲਜ ਦੀ ਸ਼ਰੀਆ ਜੈਨ ਨੇ ਦੂਜਾ ਸਥਾਨ ਤੇ ਸੁਖਾਨੰਦ ਕਾਲਜ ਦੀ ਮਨਦੀਪ ਰਾਣੀ ਅਤੇ ਡੀ.ਏ.ਵੀ. ਕਾਲਜ ਦੀ ਖੁਸ਼ੀ ਸ਼ਰਮਾ ਦੋਹਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ (ਹਿੰਦੀ) ਵਿੱਚ ਜੀ.ਐੱਚ.ਜੀ ਇੰਸਟੀਚਿਊਟ ਦੀ ਕਿਰਨਜੀਤ ਕੌਰ ਨੇ ਪਹਿਲਾ, ਸਵਾਮੀ ਗੰਗਾ ਗਿਰੀ ਕਾਲਜ ਦੀ ਕਮਲਜੀਤ ਕੌਰ ਨੇ ਦੂਜਾ ਅਤੇ ਐੱਸ.ਡੀ.ਐੱਸ. ਕਾਲਜ ਲੋਪੋਂ ਦੀ ਕਰਮਜੀਤ ਕੌਰ ਅਤੇ ਸੁਖਾਨੰਦ ਦੀ ਸਰਬਜੀਤ ਕੌਰ ਦੋਹਾਂ ਨੇ ਤੀਜਾ ਸਥਾਨ ਹਾਸਲ ਕੀਤਾ। ਵਾਰ ਗਾਇਨ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਕਮਾਲਪੁਰਾ ਨੇ ਪਹਿਲਾ ਸਥਾਨ , ਕਲੀ ਗਾਇਨ ਵਿੱਚ ਜੀ.ਐੱਚ.ਜੀ ਇੰਸਟੀਚਿਊਟ ਨੇ ਪਹਿਲਾ ਸਥਾਨ, ਕਵੀਸ਼ਰੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਨੇ ਪਹਿਲਾ ਸਥਾਨ, ਮਮਿੱਕਰੀ ਵਿੱਚ ਐੱਸ.ਡੀ. ਕਾਲਜ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਗਰੁੱਪ ਮੁਕਾਬਲਿਆਂ ਵਿੱਚ ਵੱਖ ਵੱਖ ਕਾਲਜਾਂ ਨੇ ਵਿਅਕਤੀਗਤ ਇਨਾਮ ਵੀ ਹਾਸਲ ਕੀਤੇ। ਮਮਿੱਕਰੀ ਵਿੱਚ ਐੱਸ.ਡੀ. ਕਾਲਜ ਮੋਗਾ ਨੇ ਪਹਿਲਾ ਸਥਾਨ ਅਤੇ ਮਾਈਮ ਵਿੱਚ ਸੁਖਾਨੰਦ ਕਾਲਜ ਦੀ ਟੀਮ ਨੇ”; ਬਾਜ਼ੀ ਮਾਰੀ। ਭੰਡਾਂ ਦੀ ਨਕਲ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਸਿੱਧਵਾਂ ਨੇ ਅਤੇ ਦੂਜਾ ਸਥਾਨ ਸੁਖਾਨੰਦ ਕਾਲਜ ਨੇ ਹਾਸਲ ਕੀਤਾ । ਪਲੇਅ ਵਿੱਚ ਮਾਤਾ ਸਾਹਿਬ ਕੌਰ ਕਾਲਜ ਨੇ ਪਹਿਲਾ ਅਤੇ ਸੁਖਾਨੰਦ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਗੁੱਡੀਆਂ ਪਟੋਲੇ, ਟੋਕਰੀ,ਮਿੱਟੀ ਦੇ ਖਿਡੌਣੇ, ਇੰਨੂੰ ਬਣਾਉਣ ਅਤੇ ਲੰਮੀ ਹੇਕ ਵਿੱਚ ਸੁਖਾਨੰਦ ਕਾਲਜ ਨੇ ਪਹਿਲੇ ਸਥਾਨ ਹਾਸਲ ਕੀਤੇ। ਸ਼ਾਸਤਰੀ ਨਿ੍ਰਤ ਵਿੱਚ ਜੀ.ਐੱਚ.ਜੀ ਇੰਸਟੀਚਿਊਟ ਨੇ ਪਹਿਲਾ, ਫੋਕ ਆਰਕੈਸਟਰਾ ਵਿੱਚ ਸਵਾਮੀ ਗੰਗਾ ਗਿਰੀ ਕਾਲਜ ਨੇ ਪਹਿਲਾ ਅਤੇ ਲੋਕ ਸਾਜ਼ ਵਿੱਚ ਖਾਲਸਾ ਕਾਲਜ, ਸਿੱਧਵਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਨਿਰਣਾਇਕ ਮੰਡਲ ਵਿੱਚ ਡਾ.ਅਮਰਜੀਤ ਕੌਰ, ਡਾ. ਕਮਲਜੀਤ ਸਿੱਧੂ, ਮੈਡਮ ਸੁਰਿੰਦਰ ਕੌਰ, ਪ੍ਰੋ. ਸੁਰਿੰਦਰ ਕੌਰ ਧਾਲੀਵਾਲ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਕਮਲਜੀਤ ਕੌਰ, ਸ. ਸੁਖਜਿੰਦਰ ਸਿੰਘ ਬਰਾੜ, ਸ. ਸਤਵੀਰ ਸਿੰਘ, ਖੁਸ਼ਬੂ ਸ਼ਰਮਾਂ ਸ਼ਾਮਲ ਸਨ। ਮੰਚ ਸੰਚਾਲਨ ਮੈਡਮ ਗੁਰਜੀਤ ਕੌਰ,ਉੱਪ ਪਿ੍ਰੰਸੀਪਲ ਅਤੇ ਪਰਮਿੰਦਰਜੀਤ ਕੌਰ ਮੁਖੀ ਰਾਜਨੀਤੀ ਵਿਭਾਗ ਨੇ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਸੁਖਾਨੰਦ ਸੰਸਥਾਵਾਂ ਦੇ ਉੱਪ ਚੇਅਰਮੈਨ ਸ. ਮੱਖਣ ਸਿੰਘ ਅਤੇ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ”;ਨੇ ਸੁਖਾਨੰਦ ਕਾਲਜ ਵਲੋਂ ਸਾਰੇ ਮਹਿਮਾਨਾਂ, ਜੱਜਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਡਾ. ਨਿਰਮਲ ਜੌੜਾ ਦਾ ਯੁਵਕ ਮੇਲੇ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।