ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਐੱਮ ਐੱਲ ਏ ਅਤੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੌਂਕ ਦੀ ਕੀਤੀ ਸਫਾਈ
ਮੋਗਾ,25 ਅਕਤੂਬਰ (ਜਸ਼ਨ): ਐਮ ਐਲ ਏ ਡਾ. ਹਰਜੋਤ ਕਮਲ ਅਤੇ ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਸੋਹਣਾ ਮੋਗਾ ਸਾਫ ਮੋਗਾ ’ ਵਿੱਚ ਯੋਗਦਾਨ ਪਾਉਂਦੇ ਹੋਏ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ,ਪ੍ਰਧਾਨ ਕੁਲਦੀਪ ਸਿੰਘ ਸਹਿਗਲ ,ਪਿ੍ੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਦੀ ਯੋਗ ਅਗਵਾਈ ‘ਚ ਸਕੂਲ ਦੇ 60 ਵਿਦਿਆਰਥੀਆਂ, 10 ਅਧਿਆਪਕਾਂ ਰਜਤ ਅਰੋੜਾ, ਨਿਸ਼ਾ ਚੌਧਰੀ, ਗੁਰਮੀਤ ਕੌਰ, ਮੋਨਿਕਾ ਸਿੱਧੂ ,ਚੇਤਨ, ਫਰਾਂਸਿਸ ਮਸੀਹ, ਛਿੰਦਰਪਾਲ ਬਰਾੜ, ਮਨੀਪਾਲ ਸਿੰਘ ਚਹਿਲ, ਸਤੀਸ਼ ਭਾਰਦਵਾਜ ਅਤੇ 9 ਸਫਾਈ ਕਰਮਚਾਰੀਆਂ ਅਤੇ ਡਰਾਈਵਰਾਂ ਨੇ ਚੌਂਕ ਸੂਬੇਦਾਰ ਜੋਗਿੰਦਰ ਸਿੰਘ ਦੇ ਚਾਰੇ ਪਾਸੇ ਸਫਾਈ ਕੀਤੀ । ਇਸ ਮੁਹਿੰਮ ਵਿੱਚ ਸ਼੍ਰੀਮਤੀ ਅਨੀਤਾ ਦਰਸ਼ੀ ਕਮਿਸਨਰ ਕਾਰਪੋਰੇਸਨ ਮੋਗਾ, ਸ. ਨਰਿੰਦਰ ਪਾਲ ਸਿੰਘ ਧਾਲੀਵਾਲ ਐਸਡੀਐਮ ਮੋਗਾ, ਡੀਐੱਸਪੀ ਪਰਮਜੀਤ ਸਿੰਘ ਸੰਧੂ, ਤਹਿਸੀਲਦਾਰ ਸ੍ਰੀ ਲਕਸੇ ਕੁਮਾਰ ਨੇ ਵੀ ਹਾਜ਼ਰੀ ਲਗਵਾਈ । ਸਕੂਲ ਦੇ ਵਿਦਿਆਰਥੀਆਂ ਨੇ ਡਿਪਟੀ ਕਮਿਸਨਰ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਸਾਰੀਆਂ ਸਵਾਰੀਆਂ ਅਤੇ ਬੱਸ ਚਾਲਕਾਂ ਨੂੰ ਵੱਖਰੇ ਵੱਖਰੇ ਬੈਨਰ ਲਗਾ ਕੇ ਚੌਂਕ ਖਾਲੀ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਵਧੀਆ ਉਪਰਾਲੇ ਲਈ ਤਾਰੀਫ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ । ਬੱਚਿਆਂ ਨੇ ਬੱਸ ਚਾਲਕਾਂ ਨੂੰ ਬੇਨਤੀ ਕੀਤੀ ਕਿ ਬੱਸਾਂ ਨੂੰ ਬੱਸ ਅੱਡੇ ਦੇ ਅੰਦਰ ਹੀ ਖੜੀਆਂ ਕਰਨ । ਬੱਚਿਆਂ ਨੇ ਚੌਂਕ ਵਿੱਚ ਖੜ੍ਹੇ ਰੇਹੜੀਆਂ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ ਉਹ ਆਪਣੇ ਖਾਣ ਪੀਣ ਵਾਲੀ ਰੇਹੜੀ ਦੇ ਕੋਲ ਇੱਕ ਡਸਟਬਿਨ ਜ਼ਰੂਰ ਰੱਖਣ। ਬੱਚਿਆਂ ਨੇ ਰੇਹੜੀ ਵਾਲਿਆਂ ਨੂੰ ਪਲਾਸਟਿਕ ਦੇ ਲਿਫਾਫੇ ਵੀ ਨਾ ਵਰਤਣ ਦੀ ਅਪੀਲ ਕੀਤੀ । ਉਹਨਾਂ ਦੱਸਿਆ ਕਿ ਮੋਗਾ ਸ਼ਹਿਰ ਸਾਡਾ ਆਪਣਾ ਹੈ ਤੇ ਇਸ ਨੂੰ ਸਾਫ ਰੱਖਣਾ ਵੀ ਸਾਡਾ ਫਰਜ਼ ਹੈ । ਸ. ਦਵਿੰਦਰਪਾਲ ਸਿੰਘ ਰਿੰਪੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਮੋਗਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਸਾਡਾ ਮੋਗਾ ਸਾਫ ਅਤੇ ਸੋਹਣਾ ਬਣ ਸਕੇ । ******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ - -