ਸੁਖਾਨੰਦ ਕਾਲਜ ਦੇ ਵਿਹੜੇ ਮੁੜ ਲੱਗੀਆਂ ਯੁਵਕ ਅਤੇ ਵਿਰਾਸਤੀ ਮੇਲੇ ਦੀਆਂ ਰੌਣਕਾਂ, ਯੁਵਕ ਮੇਲੇ ਦੇ ਪਹਿਲੇ ਦਿਨ ਹੀ 11 ਕਾਲਜਾਂ ਵਿੱਚ ਚੱਲਿਆ ਕਰੜਾ ਮੁਕਾਬਲਾ

ਮੋਗਾ ,24ਅਕਤੂਬਰ (ਜਸ਼ਨ):  ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ , ਸੁਖਾਨੰਦ , ਮੋਗਾ ਵਿਖੇ 61 ਵਾਂ ਤਿੰਨ ਰੋਜ਼ਾ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲਾ ਬੜੇ ਹੀ ਉਤਸ਼ਾਹ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ । ਇਸ ਯੁਵਕ ਮੇਲੇ ਵਿੱਚ ਮੋਗਾ ਫ਼ਿਰੋਜ਼ਪੁਰ ਜ਼ੋਨ−ਬੀ ਦੇ 10 ਕਾਲਜਾਂ ਨੇ ਆਪਣੇ-ਆਪਣੇ ਪ੍ਰਤੀਯੋਗੀਆਂ ਨਾਲ ਮੇਜ਼ਬਾਨ ਕਾਲਜ , ਸੁਖਾਨੰਦ ਵਿੱਚ ਸ਼ਿਰਕਤ ਕੀਤੀ । ਇਸ ਯੁਵਕ ਮੇਲੇ ਵਿੱਚ  ਸ. ਦਰਸ਼ਨ ਸਿੰਘ ਬਰਾੜ , ਐੱਮ . ਐੱਲ ਏ.  ਬਾਘਾਪੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਯੁਵਕ ਮੇਲੇ ਲਈ ਵਿਸ਼ੇਸ਼ ਸਹਿਯੋਗਡਾ. ਨਿਰਮਲ ਜੌੜਾ , ਡਾਇਰੈਕਟਰ, ਪੰਜਾਬ ਯੂਥ ਵੈੱਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕੀਤਾ ਗਿਆ।ਡਾ. ਇੰਦਰਪਾਲ ਸਿੰਘ ਸਿੱਧੂ , ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪਰਮਜੀਤ ਕੌਰਪ੍ਰਿੰਸੀਪਲ, ਐੱਸ.ਡੀ.ਐੱਸ ਕਾਲਜ ਫ਼ਾਰ ਵੋਮੈਨ, ਲੋਪੋਂ, ਦਲਜੀਤ ਕੌਰ,ਜਗਤ ਸੇਵਕ ਖਾਲਸਾ  ਕਾਲਜ  ਫ਼ਾਰ ਵੋਮੈਨ,ਮਹਿਣਾ,ਰਾਜਵਿੰਦਰ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫ਼ਾਰ ਵੋਮੈਨ ਸਿੱਧਵਾਂ ਖੁਰਦ, ਡਾ. ਹਰਬੰਸ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਖਾਲਸਾ  ਕਾਲਜ ,ਤਲਵੰਡੀ ਭਾਈ, ਫ਼ਿਰੋਜ਼ਪੁਰ ਅਤੇ ਪਿੰਡ ਸੁਖਾਨੰਦ ਦੀ ਨਗਰ ਪੰਚਾਇਤ ਮੈਂਬਰ ਵੀ ਪ੍ਰਤੀਯੋਗੀਆਂ ਦਾ ਹੌਂਸਲਾ ਵਧਾਉਣ ਲਈ ਪੁੱਜੇ । ਸ਼ਬਦ ਗਾਇਨ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਯੁਵਕ ਮੇਲੇ ਦਾ ਆਗਾਜ਼ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਾਲਜ ਵਿੱਚ ਪੁੱਜੇ ਸਾਰੇ ਮਹਿਮਾਨਾਂ ਅਤੇ ਪ੍ਰਤੀਯੋਗੀਆਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਸੁਖਾਨੰਦ ਵਿੱਦਿਅਕ ਸੰਸਥਾਵਾਂ ਦੇ ਉੱਪ ਚੇਅਰਮੈਨ ਸ. ਮੱਖਣ ਸਿੰਘ , ਜਨਰਲ ਸਕੱਤਰ ਸ. ਸੁਖਮੰਦਰ ਸਿੰਘ ਢਿੱਲੋਂ , ਮੈਡਮ ਗੁਰਜੀਤ ਕੌਰ,ਪ੍ਰਿੰਸੀਪਲ ਸੈਕੰਡਰੀ ਸਕੂਲ , ਮੈਡਮ ਸਤਨਾਮ ਕੌਰ,ਪ੍ਰਿੰਸੀਪਲ ਪਬਲਿਕ ਸਕੂਲ,ਸੰਸਥਾ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਯੁਵਕ ਮੇਲੇ ਦੇ ਪਹਿਲੇ ਦਿਨ ਸ਼ਬਦ , ਭਜਨ , ਭਾਰਤੀ ਸ਼ਾਸਤਰੀ ਸੰਗੀਤ , ਗਜ਼ਲ ,ਗੀਤ , ਲੋਕ ਗੀਤ , ਭਾਰਤੀ ਗਰੁੱਪ ਗਾਇਨ , ਸੰਗੀਤ ਸਾਜ਼ ਵਿੱਚ ਤਾਲ ਸਾਜ਼ ਅਤੇ ਸੁਰ ਸਾਜ਼ , ਵਾਦ ਵਰਿੰਦ (ਇੰਡੀਅਨ ਆਰਕੈਸਟਰਾ), ਵਿਰਾਸਤੀ ਪ੍ਰਸ਼ਨੋਤਰੀ ਦੇ ਮੁਕਾਬਲਿਆਂ ਦੇ ਨਾਲ−ਨਾਲ ਕਵਿਤਾ, ਕਹਾਣੀ , ਨਿਬੰਧ , ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਪ੍ਰਤੀਯੋਗੀਆਂ ਨੇ ਕਲੇਅ ਮਾਡਲਿੰਗ , ਪੇਟਿੰਗ, ਫੋਟੋਗ੍ਰਾਫੀ ,ਸਟਿੱਲ ਲਾਈਫ਼, ਪੋਸਟਰ ਬਣਾਉਣਾ ਆਦਿ ਮੁਕਬਾਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ।ਪਹਿਲੇ ਦਿਨ ਹੀ 11 ਕਾਲਜਾਂ ਵਿੱਚ ਕਰੜਾ ਮੁਕਾਬਲਾ ਦੇਖਿਆ ਗਿਆ ।ਪਹਿਲੇ ਦਿਨ ਐਲਾਨੇ ਨਤੀਜੇ ਅਨੁਸਾਰ ਭਜਨ ਗਾਇਨ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਐੱਸ.ਡੀ.ਕਾਲਜ ਫ਼ਾਰ ਵੋਮੈਨ, ਮੋਗਾ ਨੇ  ਅਤੇ ਸ਼ਬਦ ਗਾਇਨ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਫ਼ਾਰ ਵੋਮੈਨ, ਸਿੱਧਵਾਂ ਖੁਰਦ ਨੇ ਅਤੇ  ਦੂਜਾ ਸਥਾਨ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੇ ਗਰੁੱਪ ਨੇ ਹਾਸਿਲ ਕੀਤਾ ।ਸ਼ਾਸਤਰੀ ਸੰਗੀਤ ਗਾਇਨ ਵਿੱਚ ਐੱਸ.ਡੀ.ਕਾਲਜ ਫ਼ਾਰ ਵੋਮੈਨ, ਮੋਗਾ ਨੇ ਪਹਿਲਾ ਅਤੇ ਦੂਜਾ ਸਥਾਨ ਡੀ.ਏ.ਵੀ. ਕਾਲਜ ਫ਼ਾਰ ਵੋਮੈਨ, ਫ਼ਿਰੋਜ਼ਪੁਰ ਨੇ ਹਾਸਲ ਕੀਤਾ।ਖਾਲਸਾ ਕਾਲਜ ਫ਼ਾਰ ਵੋਮੈਨ, ਸਿੱਧਵਾਂ ਖੁਰਦ ਨੇ ਸੁਰ ਸਾਜ਼ ਵਿੱਚ ਪਹਿਲਾ ਸਥਾਨ ਅਤੇ ਤਾਲ ਸਾਜ਼ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਜਦ ਕਿ ਤਾਲ ਸਾਜ਼ ਵਿੱਚ ਸਵਾਮੀ ਗੰਗਾ ਗਿਰੀ ਕਾਲਜ ਨੇ ਪਹਿਲੇ ਸਥਾਨ ਦੀ ਬਾਜ਼ੀ ਮਾਰੀ।ਆੱਨ ਦੀ ਸਪਾਟ ਪੇਂਟਿੰਗ ਵਿੱਚ ਪਹਿਲਾ ਅਤੇ ਤੀਜਾ ਸਥਾਨ ਐੱਸ.ਡੀ.ਐੱਸ ਕਾਲਜ ਫ਼ਾਰ ਵੋਮੈਨ, ਲੋਪੋਂ ਨੇ ਹਾਸਲ ਕੀਤਾ ਜਦਕਿ ਮੇਜ਼ਬਾਨ ਕਾਲਜ ਸੁਖਾਨੰਦ ਦੂਜੇ ਸਥਾਨ ਤੇ ਰਿਹਾ।ਕਲੇਅ ਮਾਡਲਿੰਗ ਵਿੱਚਪਹਿਲਾ ਸਥਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਨੇ, ਦੂਸਰਾ ਸਥਾਨ ਐੱਸ.ਡੀ.ਐੱਸ ਕਾਲਜ ਫ਼ਾਰ ਵੋਮੈਨ, ਲੋਪੋਂ ਅਤੇ ਤੀਸਰਾ ਸਥਾਨ ਡੀ.ਏ.ਵੀ. ਕਾਲਜ ਫ਼ਾਰ ਵੋਮੈਨ, ਫ਼ਿਰੋਜ਼ਪੁਰ ਨੇ ਹਾਸਲ ਕੀਤਾ। ਫ਼ੋਟੋਗ੍ਰਾਫ਼ੀ ਵਿੱਚ ਪਹਿਲਾ ਸਥਾਨ ਸੁਖਾਨੰਦ ਕਾਲਜ ਨੇ, ਦੂਜਾ ਸਥਾਨ ਡੀ.ਏ.ਵੀ. ਕਾਲਜ ਫ਼ਾਰ ਵੋਮੈਨ, ਫ਼ਿਰੋਜ਼ਪੁਰ ਨੇ ਅਤੇ ਤੀਜਾ ਸਥਾਨ ਖਾਲਸਾ ਕਾਲਜ ਫ਼ਾਰ ਵੋਮੈਨ, ਸਿੱਧਵਾਂ ਖੁਰਦ ਦੀ ਵਿਦਿਆਰਥਣ ਨੇ ਹਾਸਲ ਕੀਤਾ। ਕੋਲਾਜ ਮੇਕਿੰਗ ਵਿੱਚ ਪਹਿਲਾ ਸਥਾਨ ਸੁਖਾਨੰਦ ਕਾਲਜ ਨੇ, ਦੂਜਾ ਸਥਾਨ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਨੇ ਅਤੇ ਤੀਜਾ ਸਥਾਨ ਖਾਲਸਾ ਕਾਲਜ ਫ਼ਾਰ ਵੋਮੈਨ, ਸਿੱਧਵਾਂ ਖੁਰਦਨੇ ਹਾਸਲ ਕੀਤਾ।ਪੂਰੇ ਦਿਨ ਦੇ ਪ੍ਰੋਗਰਾਮਦੌਰਾਨ ਮੰਚ ਸੰਚਾਲਨ , ਮੈਡਮ ਗੁਰਜੀਤ ਕੌਰ, ਉੱਪ ਪ੍ਰਿੰਸੀਪਲ, ਡਿਗਰੀ ਕਾਲਜ ਅਤੇ ਮੈਡਮ ਪਰਮਿੰਦਰਜੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਬਾਖ਼ੂਬੀ ਨਿਭਾਇਆ । ਜ਼ਿਕਰਯੋਗ ਹੈ ਕਿ ਸੰਗੀਤ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ. ਹਰਿੰਦਰ ਸੰਧੂ, ਸ. ਅੰਮ੍ਰਿਤਪਾਲ ਸਿੰਘ, ਸ. ਚਰਨਜੀਤ ਸਿੰਘ ,Madam Aruna Randhev ਨੇ ਬਤੌਰ ਜੱਜ ਯੁਵਕ ਮੇਲੇ ਵਿੱਹ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਕਾਲਜਾਂ ਵਿੱਚੋਂ ਪੁੱਜੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਅਗਲੇ ਦਿਨ ਦੇ ਮੁਕਾਬਲਿਆਂ ਦੀ ਉਡੀਕ ਦੇ ਨਾਲ ਪਹਿਲੇ ਦਿਨ ਦੀ ਸਮਾਪਤੀ ਕੀਤੀ ਗਈ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ