ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਪਾਕਿ ਦਰਮਿਆਨ ਹੋਏ ਸਮਝੌਤੇ ਨਾਲ ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ ,9 ਨਵੰਬਰ ਨੂੰ ਹੋਵੇਗਾ ਰਸਮੀ ਉਦਘਾਟਨ

ਨਵੀਂ ਦਿੱਲੀ,24 ਅਕਤੂਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਅੱਜ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਪਾਕਿ ਦਰਮਿਆਨ ਹੋਏ ਸਮਝੌਤੇ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਸਮਝੌਤੇ ਮੌਕੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਜ਼ੀਰੋ ਪੁਆਇੰਟ ’ਤੇ ਪਹੁੰਚੇ ਅਤੇ ਉੱਥੇ ਸਮਝੌਤੇ ’ਤੇ ਦਸਤਖਤ ਕੀਤੇ । ਇਸ ਕੋਰੀਡੋਰ ਦਾ ਉਦਘਾਟਨ 9 ਨਵੰਬਰ ਨੂੰ ਪਾਕਿਸਤਾਨ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਕਰਨਗੇ।

ਕਰਤਾਰਪੁਰ ਕੋਰੀਡੋਰ ਦੇ ਲਾਂਘੇ ਸਬੰਧੀ ਦੋਹਾਂ ਦੇਸ਼ਾਂ ਦੇ ਆਪਸੀ ਸਮਝੌਤੇ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ  ਅਤੇ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਅੱਜ ਭਾਗਾਂ ਵਾਲਾ ਦਿਨ ਹੈ ਜਦੋਂ ਸੰਗਤਾਂ ਦੀ ਗੁਰਧਾਮਾਂ ਦੇ ਦਰਸ਼ਨਾਂ ਲਈ ਚਿਰਾਂ ਤੋਂ ਕੀਤੀ ਜਾਂਦੀ ਅਰਦਾਸ ਪੂਰੀ ਹੋਈ । ਉਹਨਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਇਸ ਸ਼ੁਭ ਫੈਸਲੇ ਦੀ ਮੁਬਾਰਕਬਾਦ ਦਿੱਤੀ । 

ਕਰਤਾਰਪੁਰ ਕੋਰੀਡੋਰ ਨੂੰ ਲੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਐਗਰੀਮੈਂਟ ’ਤੇ ਸਾਈਨ ਹੋ ਗਿਆ ਹੈ। ਪਹਿਲਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਸਮਝੌਤੇ ਦੀ ਘੋਸ਼ਣਾ ਬੁੱਧਵਾਰ ਨੂੰ ਕੀਤੀ ਜਾਣੀ ਸੀ ,ਪਰ ਦੋਹਾਂ ਪੱਖਾਂ ਦਰਮਿਆਨ ‘ਚ ਤਾਰੀਖ ’ਤੇ ਸਹਿਮਤੀ ਨਹੀਂ ਬਣ ਪਾਈ ਸੀ। ਅੱਜ 24 ਅਕਤੂਬਰ ਨੂੰ ਦੋਹਾਂ ਪੱਖਾਂ ਨੇ ਮੁਲਾਕਾਤ ਕੀਤੀ ਅਤੇ ਐਗਰੀਮੈਂਟ ਸਾਈਨ ਕੀਤਾ । ਹਾਲਕਿ ਭਾਰਤ ਨੂੰ ਹਾਲੇ ਤੱਕ ਵੀ ਸ਼ਰਧਾਲੂਆਂ ਤੋਂ 20 ਡਾਲਰ ਲੈਣ ਦੇ ਮਸੌਦੇ ’ਤੇ ਅਸਹਿਮਤੀ ਹੈ। ਭਾਰਤ ਦੇ ਵਿਰੋਧ ਦੇ ਬਾਵਜੂਦ ਕੋਰੀਡੋਰ ਦੇ ਇਸਤੇਮਾਲ ਲਈ ਪਾਕਿਸਤਾਨ ਤੀਰਥ ਯਾਤਰੀਆਂ ਤੋਂ ਫੀਸ ਲਵੇਗਾ। ਹਾਲਾਂਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਭਾਰਤ ਨੇ ਸਮਝੌਤੇ ’ਤੇ ਦਸਤਖਤ ਕਰਨ ਦਾ ਫੈਸਲਾ ਲਿਆ। 

 

ਪੰਜਾਬ ਦੇ ਜ਼ਿਲਾ ਮੋਗਾ ਦੇ ਪਿੰਡ ਦੌਲਤਪੁਰਾ ਤੋਂ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਸਬੰਧੀ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੇ ਹੋਏ ਦਸਤਖਤਾਂ ਨਾਲ ਸਿੱਖ ਸੰਗਤ ਦੀ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਪੂਰੀ ਹੋਈ ਹੈ । ਉਹਨਾਂ ਇਸ ਸਮਝੌਤੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ’ਤੇ ਸਿੱਖ ਸੰਗਤਾਂ ਲਈ ਵਿਸ਼ੇਸ਼ ਤੋਹਫ਼ਾ ਦੱਸਿਆ। 

 

ਅੱਜ ਦੇ ਇਸ ਸਮਝੌਤੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਆਖਿਆ ਕਿ ਦੋਵੇਂ ਮੁਲਕ ਸੰਗਤਾਂ ਦੇ ਦਰਸ਼ਨਾਂ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਅਤੇ ਆਉਣ ਜਾਣ ਦੀ ਪਰਿਕਿਰਿਆ ਨੂੰ ਸੁਖਾਲਾ ਬਣਾਉਣ ਤਾਂ ਕਿ ਉਹ ਸਹਿਜੇ ਹੀ ਗੁਰਧਾਮਾਂ ਦੇ ਦਰਸ਼ਨ ਕਰ ਸਕਣ। 

ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ’ਤੇ ਸ਼ਰਧਾਲੂਆਂ ਦਾ ਪਹਿਲਾ ਜੱਥਾ 5 ਨਵੰਬਰ ਜਦਕਿ ਦੂਜਾ ਜਥਾ 6 ਨਵੰਬਰ ਨੂੰ ਰਵਾਨਾ ਹੋਵੇਗਾ।
ਕਰਤਾਰਪੁਰ ਕੋਰੀਡੋਰ ਸਿੱਖਾਂ ਲਈ ਸਭ ਤੋਂ ਪਵਿੱਤਰ ਸਥਾਨ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸਥਾਨ ਸੀ ਅਤੇ ਉਹਨਾਂ ਆਪਣੇ ਜਿੰਦਗੀ ਦੇ ਆਖਰੀ 17 ਸਾਲ 5 ਮਹੀਨੇ 9 ਦਿਨ ਇੱਥੇ ਹੀ ਗੁਜ਼ਾਰੇ ਸਨ,ਇਸ ਦੇ ਨਾਲ ਹੀ ਉਹਨਾਂ ਦਾ ਸਾਰਾ ਪਵਿਾਰ ਵੀ ਉੱਥੇ ਆ ਕੇ ਵੱਸ ਗਿਆ ਸੀ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ