ਟੀਟੂ ਪੁਰੀ ਘੋਲੀਏ ਵਾਲੇ ਦੀ ਮੌਤ ‘ਤੇ ਸ਼ਹਿਰ ਦੀਆਂ ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ
ਮੋਗਾ,20 ਅਕਤੂਬਰ (ਜਸ਼ਨ): ਸ਼ਹਿਰ ਦੀ ਸਮਾਜਿਕ ਅਤੇ ਕਾਰੋਬਾਰੀ ਨਾਮੀ ਸਖਸ਼ੀਅਤ, ਪਰਵਿੰਦਰ ਪੁਰੀ ਉਰਫ ਟੀਟੂ ਪੁਰੀ ਦੀ ਬੇਵਕਤੀ ਮੌਤ ਤੇ ਉਨਾਂ ਦੇ ਭਰਾਤਾ ਬਲਜਿੰਦਰ ਪੁਰੀ ਅਤੇ ਪੁੱਤਰ ਚੇਤਨ ਪੁਰੀ ਨਾਲ ਸ਼ਹਿਰ ਦੀਆਂ ਵੱਖ ਵੱਖ ਸਿਆਸੀ ,ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਹੈ। ਦੁੱਖ ਦੀ ਇਸ ਘੜੀ ਵਿਚ ਵਿਧਾਇਕ ਡਾ ਹਰਜੋਤ ਕਮਲ ਮੋਗਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਸਿਹਤ ਨਗਰ ਨਿਗਮ , ਸਾਬਕਾ ਮੰਤਰੀ ਡਾਕਟਰ ਮਾਲਤੀ ਥਾਪਰ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲਾ ਪ੍ਰੀਸ਼ਦ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਵਿੰਦਰ ਸਿੰਘ ਰਣੀਆਂ ਸੀਨੀਅਰ ਕਾਂਗਰਸੀ ਆਗੂ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ, ਤਿਰਲੋਚਨ ਸਿੰਘ ਗਿੱਲ ਐੱਮ ਸੀ, ਗੋਵਰਧਨ ਪੋਪਲੀ ਐੱਮ ਸੀ , ਛਿੰਦਰ ਪਾਲ ਐੱਮਸੀ , ਪ੍ਰੇਮ ਚੱਕੀ ਵਾਲਾ ਐੱਮ ਸੀ , ਰਾਮਪਾਲ ਧਵਨ ,ਪ੍ਰਸ਼ੋਤਮ ਪੁਰੀ ਸਾਬਕਾ ਐਮਸੀ, ਜਗਤਾਰ ਸਿੰਘ ਐੱਮ ਸੀ, ਦਵਿੰਦਰ ਜੌੜਾ, ਵੀਰਭਾਨ ਦਾਨਵ, ਬਲਦੇਵ ਫੌਜੀ ਐੱਮਸੀ, ਬੋਧ ਰਾਜ ਮਜੀਠੀਆ, ਵਰਿੰਦਰ ਕੌੜਾ, ਜਗਸੀਰ ਜੱਗੀ ਕੌਂਸਲਰ ,ਸੁਮਨ ਕੁਮਾਰ ਸੈਨਟਰੀ ਇੰਸਪੈਕਟਰ, ਵਿਕਾਸ ਸੈਨੇਟਰੀ ਇੰਸਪੈਕਟਰ,ਅਮਰਜੀਤ ਸਿੰਘ ਸੈਨੇਟਰੀ ਇੰਸਪੈਕਟਰ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਟੀਟੂ ਪੁਰੀ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਨਾ ਸਿਰਫ਼ ਪਰਿਵਾਰ ਨੂੰ ਘਾਟਾ ਪਿਆ ਹੈ ਬਲਕਿ ਸਮਾਜ ਲਈ ਵੀ ਵੱਡਾ ਘਾਟਾ ਹੈ । ਟੀਟੂ ਪੁਰੀ ਦੇ ਭਰਾਤਾ ਸਮਾਜ ਸੇਵੀ ਮਹਿੰਦਰਪਾਲ ਸਿੰਘ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੀਟੂ ਪੁਰੀ ਨਮਿੱਤ ਪਾਠ ਦਾ ਭੋਗ 22 ਅਕਤੂਬਰ ਨੂੰ ਮੋਗਾ ਦੇ ਚੋਖਾ ਕੰਪਲੈਕਸ ਗੇਟ ਨੰਬਰ 2 ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਪਵੇਗਾ ।