ਸਲੀਣਾ ਜਿੰਮ ਵੱਲੋਂ ਕਰਵਾਇਆ ਗਿਆ ਆਰਮ ਰੈਸਲਿੰਗ ਮੁਕਾਬਲਾ

ਮੋਗਾ ,19 ਅਕਤੂਬਰ (ਜਸ਼ਨ):  ਜਿੱਥੇ ਇੱਕ ਪਾਸੇ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਗ੍ਰਿਫਤ ਚ ਆ ਕੇ ਆਪਣੇ ਸਰੀਰ ਅਤੇ ਜੁੱਸੇ ਗੁਆ ਰਹੀ ਹੈ ਉੱਥੇ ਮੋਗਾ ਸ਼ਹਿਰ ਅੰਦਰ ਨਸ਼ਿਆਂ ਤੋਂ ਦੂਰ ਕਰਨ ਅਤੇ ਨੌਜਵਾਨਾਂ ਨੂੰ ਕਸਰਤ ਵੱਲ ਲਗਾਉਣ ਲਈ ਸਲੀਣਾ ਜਿੰਮ ਮੋਗਾ ਵੱਲੋਂ ਨਵੇਂ ਨਵੇਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ  ।ਨਸ਼ਿਆਂ ਦੇ ਸਮੁੰਦਰ ਵਿਚ ਗੋਤੇ ਲਗਾ ਰਹੀ ਨੌਜਵਾਨ ਪੀੜ੍ਹੀ ਤੇ ਪੰਜਾਬ ਦੀ ਦੁੱਧ ਘਿਓ ਦੀ ਰਵਾਇਤ ਤੋਂ ਦੂਰ ਹੋਈ ਗੱਭਰੂਆਂ ਦੀ ਟੋਲੀ ਨੂੰ ਖੇਡਾਂ ਵੱਲ ਲੈ ਕੇ ਆਉਣਾ ਹੈ  । ਇਸ ਤਹਿਤ ਹੁਣ ਕਈ ਸਾਲਾਂ ਵਿੱਚ ਬਹੁਤ ਮੁਕਾਬਲਿਆਂ ਦਾ ਆਯੋਜਨ ਸਫਲਤਾ ਪੂਰਵਕ ਕਰਵਾਇਆ ਜਾ ਰਿਹਾ ਹੈ  ।ਇਸ ਵਾਰ ਆਰਮ ਰੈਸਲਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਲੀਣਾ ਜਿੰਮ ਦੀਆਂ ਮੁਟਿਆਰਾਂ ਅਤੇ ਗੱਭਰੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ  ।ਇਸ ਵਿੱਚ ਲੜਕੀਆਂ ਨੇ ਸਾਬਤ ਕਰ ਦਿੱਤਾ ਕਿ ਉਹ ਵੀ ਕਿਸੇ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ । ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਚ ਪਹਿਲਾ ਸਥਾਨ ਸੁਖਦੀਪ ਕੌਰ ਗਿੱਲ ਨੇ ਮਿਸ ਸਲੀਣਾ ਆਰਮ ਰੈਸਲਿੰਗ ਦਾ ਟਾਈਟਲ ਜਿੱਤਿਆ  । ਦੂਜੇ ਸਥਾਨ ਤੇ ਇੰਦਰਜੀਤ ਕੌਰ ਤੀਜੇ ਸਥਾਨ ਤੇ ਨਵਦੀਪ ਕੌਰ ,ਦੂਸਰੀ ਕੈਟਾਗਰੀ ਵਿੱਚ ਪਹਿਲਾ ਸਥਾਨ ਰਾਜਵਿੰਦਰ ਕੌਰ ਦੂਸਰੇ ਸਥਾਨ ਚ ਤਾਨੀਆ ਤੀਜੇ ਤੀਸਰੇ ਸਥਾਨ ਚ ਰਾਜਦੀਪ ਕੌਰ ਨੇ ਲੜਕੀਆਂ ਵਿੱਚ ਪਹਿਲਾ ਅਖਿਲ ,ਦੂਸਰਾ ਰਿਸ਼ਵ ,ਤੀਸਰਾ ਸਥਾਨ ਗੁਰਸ਼ਰਨ  ਨੇ ਜਿੱਤਿਆ  ।ਹੈਵੀ ਵੇਟ ਵਿੱਚ ਪਹਿਲਾ ਸਥਾਨ  ਮਨਜੀਤ, ਦੂਸਰਾ ਗੁਰਪਿੰਦਰ ਤੀਸਰੇ ਤੇ ਲਖਵਿੰਦਰ ਲੱਖਾ ਨੇ ਜਿੱਤਿਆ  । ਓਵਰਆਲ ਚੈਂਪੀਅਨ ਅਖਿਲ ਬਣਇਆ  ।ਇਸ ਮੌਕੇ ਇੰਸਪੈਕਟਰ ਅਮਰ ਸਿੰਘ ਸਲੀਣਾ ,ਅੰਤਰਰਾਸ਼ਟਰੀ ਹਾਕੀ ਪਲੇਅਰ ਇਕਬਾਲ ਸੋਢੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੱਖਣ ਸਿੰਘ ਡੀਪੀ ,ਅੰਤਰਰਾਸ਼ਟਰੀ ਪਲੇਅਰ ਪ੍ਰੋਫੈਸਰ ਅਮਰਜੀਤ, ਦਿਲਪ੍ਰੀਤ ਸੋਢੀ ,ਹਰਵਿੰਦਰ ਸਲੀਣਾ ,ਤਰਸੇਮ ਸੇਮਾ , ਜਗਸੀਰ ਮੰਗਾਂ,ਗਿੱਲ ਸਾਹਿਬ, ਫੌਜੀ ਐੱਮ ਵੇ ਕੰਪਨੀ, ਰਿੰਕੂ ਜਗਰਾਉਂ ,ਪੁਰੀ ਦਿਓਲ ਨੇ ਜੱਜਾਂ ਦੀ ਭੂਮਿਕਾ ਨਿਭਾਈ । ਇਸ ਮੌਕੇ ਹਰਵਿੰਦਰ ਸਲੀਣਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਮਹੀਨੇ ਕਿਸੇ ਨਾ ਕਿਸੇ ਢੰਗ ਨਾਲ ਗੱਭਰੂਆਂ ਅਤੇ ਮੁਟਿਆਰਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਆਸ ਕੀਤੀ ਕਿ ਅਜੋਕੀ ਪੀੜ੍ਹੀ ਨੂੰ ਪੰਜਾਬ ਦੀਆਂ ਅਮੀਰ ਖੇਡਾਂ ਤੇ ਪਰੰਪਰਾਵਾਂ ਅਤੇ ਵਿਰਾਸਤੀ ਖੇਡਾਂ ਨਾਲ ਜੋੜਨ ਲਈ ਸਲੀਣਾ ਹੈਲਥ ਕਲੱਬ ਐਂਡ ਜਿੰਮ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਨਰੋਏ ਸਮਾਜ ਦੀ ਸਿਰਜਣਾ ਕਰ ਸਕੀਏ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ