ਕਿਸਾਨ ਭਰਾ ਆਪਣੀ ਫ਼ਸਲ ਮੰਡੀਆਂ ਵਿੱਚ ਸੁਕਾ ਕੇ ਲਿਆਉਣ: ਡਾ. ਹਰਜੋਤ ,ਸੋਸਣ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
ਮੋਗਾ, 19 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਮੋਗਾ ਹਲਕੇ ਦੇ ਪਿੰਡ ਸੋਸਣ ਦਾ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦੇਗੀ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਵਿੱਚ ਵੀ ਕਿਸੇ ਤਰਾਂ ਦੀ ਦੇਰੀ ਨਹੀਂ ਹੋਵੇਗੀ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਸੁਕਾ ਕੇ ਹੀ ਲਿਆਉਣ ਤਾਂਕਿ ਉਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਲੰਬਾ ਸਮਾਂ ਮੰਡੀਆਂ ਵਿੱਚ ਇੰਤਜਾਰ ਨਾ ਕਰਨਾ ਪਵੇ। ਇਸ ਮੌਕੇ ਤੇ ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ, ਸੁਖਮੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਜਸਮੇਲ ਸਿੰਘ (ਸਾਰੇ ਮੰਡੀ ਸੁਪਰਵਾਈਜ਼ਰ), ਹਰੀ ਸਿੰਗ ਗਰੇਡਿੰਗ ਸੁਪਰਵਾਈਜਰ, ਜਗਤਾਰ ਸਿੰਘ, ਅਮਿ੍ਰਤ ਸਿੰਘ, ਜਤਿੰਦਰ ਸਿੰਘ, ਸ਼ਿਵ ਰਾਮ (ਚਾਰੋ ਆਕਸਰ ਰਿਕਾਰਡਰ), ਅਨਿਲ ਕੁਮਾਰ ਟੋਨੀ ਇੰਸਪੈਕਟਰ ਮਾਰਕਫੈਡ, ਪ੍ਰਵੇਸ਼ ਭੰਡਾਰੀ ਇੰਸਪੈਕਟਰ ਪਨਸਪ, ਪ੍ਰਦੀਪ ਸਿੰਘ ਬਰਾੜ ਇੰਸਪੈਕਟਰ ਪਨਗਰੇਨ, ਸਵਰਨ ਸਿੰਘ ਡਾਲਾ ਇੰਸਪੈਕਟਰ ਮਾਰਕਫੈਡ, ਸਰਵਦੀਪ ਸਿੰਘ ਬੇਦੀ ਇੰਸਪੈਕਟਰ ਪਨਗਰੇਨ, ਜਗਦੀਪ ਸਿੰਘ ਇੰਸਪੈਕਟਰ ਪਨਗਰੇਨ ਤੋਂ ਇਲਾਵਾ ਗੁਰਵੰਤ ਸਿਵੀਆ ਕਲੱਬ ਪ੍ਰਧਾਨ, ਇਕਬਾਲ ਪੰਚ, ਮਨਪ੍ਰੀਤ ਪੰਚ, ਗੁਰਚਰਨ ਸਿੰਘ ਪੰਚ, ਹੈਰੀ ਸਿਵੀਆ, ਗੋਗੀ ਸਿਵੀਆ, ਅਰਸ਼ ਸਿਵੀਆ, ਗੋਪੀ ਸਿਵੀਆ, ਜੱਗਾ ਸਿਵੀਆ, ਜਗਮਹਿੰਦਰ ਸਿਵੀਆ, ਗੁਰਮੇਜ ਸਿਵੀਆ, ਗੁਰਨਾਮ ਸਿਵੀਆ, ਦਰਸ਼ਨ ਬਰਾੜ, ਦਲਜੀਤ ਨੰਬਰਦਾਰ ਆਦਿ ਵੀ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ