ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ: ਕੇਸਰ ਸਿੰਘ ਨੀਰ

Tags: 

ਜਗਰਾਉਂ (ਪ੍ਰਤਾਪ ਸਿੰਘ )ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਲੇਖਕਾਂ, ਪੱਤਰਕਾਰਾਂ  ਤੇ ਕਲਾ ਖੇਤਰ ਨਾਲ ਜੁੜੇ ਸੂਖਮ ਕਲਾ ਕਰਮੀਆਂ ਨੂੰ ਨਿੱਡਰ, ਨਿਰਪੱਖ ਤੇ ਦ੍ਰਿੜ ਇਰਾਦੇ ਨਾਲ ਕੰਮ ਕਰਨ ਦੀ ਲੋੜ ਹੈ, ਇਹ ਵਿਚਾਰ ਪੰਜਾਬੀ ਗ਼ਜ਼ਲ ਦੇ ਪ੍ਰਸਿੱਧ ਲੇਖਕ ਪ੍ਰਵਾਸੀ ਪੰਜਾਬੀ ਕੇਸਰ ਸਿੰਘ ਨੀਰ ਨੇ ਗੱਲਬਾਤ ਦੌਰਾਨ ਕਹੇ। ਲੋਕ ਪੱਖੀ ਗ਼ਜ਼ਲ ਤੇ ਬਾਲ ਸਾਹਿਤ ਦੀਆਂ ਦਰਜਨ ਦੇ ਕਰੀਬ ਪੁਸਤਕਾਂ ਦੇ ਲੇਖਕ ਕੇਸਰ ਸਿੰਘ ਨੀਰ  ਅੱਜਕੱਲ੍ਹ ਪੰਜਾਬ ਫੇਰੀ 'ਤੇ ਹੀ। ਪਿਛਲੇ ਤੇਈ ਵਰਿਆਂ ਤੋਂ ਕੈਨੇਡਾ ਵੈਨਕੂਵਰ ਵਿਖੇ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਲਈ ਕੰਮ ਕਰਨ ਵਾਲੇ ਨੀਰ ਆਪਣੀ ਨਵੀਂ ਪੁਸਤਕ " ਮਹਿਕ ਪੀੜਾਂ ਦੀ" ਲੋਕ ਅਰਪਿਤ ਕਰਨ ਲਈ ਉਚੇਚੇ ਤੌਰ 'ਤੇ ਆਪਣੀ ਜੰਮਣ ਭੋਇ ਜਗਰਾਉਂ ਪਧਾਰੇ ਸਨ। ਸ: ਨੀਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਾਹਿਤ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨਵੀਂ ਪੀੜ੍ਹੀ  ਦੇ ਪੰਜਾਬੀ ਜ਼ੁਬਾਨ ਤੋਂ ਬੇਮੁੱਖ ਹੋਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ , ਉਨ੍ਹਾਂ ਸਾਹਿਤ ਸਭਾਵਾਂ ਤੇ ਪੰਜਾਬੀਅਤ ਨਾਲ ਮੋਹ ਪਿਆਰ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਪੰਜਾਬੀ ਜ਼ੁਬਾਨ ਨੂੰ ਬਚਾਉਣ ਲਈ ਪੇਂਡੂ ਪੱਧਰ 'ਤੇ ਲਾਇਬਰੇਰੀਆਂ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾਣ।'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸ੍ਰੀ ਨੀਰ ਨੇ ਬੱਚਿਆਂ ਵਿਚ ਪੰਜਾਬੀ ਪੜਨ ਤੇ ਲਿਖਣ ਲਈ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਵੀ ਜੋਰ ਦਿੱਤਾ। ਇਸ ਮੌਕੇ ਉਨ੍ਹਾਂ ਆਪਣੇ ਵਿਦਿਆਰਥੀ ਲੇਖਕ ਤੇ ਨਿਰਦੇਸ਼ਕ ਕੁਲਦੀਪ ਲੋਹਟ ਨੂੰ ਪੁਸਤਕ ਭੇਂਟ ਕੀਤੀ। ਇਸ ਮੌਕੇ ਪ੍ਰਸਿੱਧ ਲੇਖਕ ਹਰਬੰਸ ਸਿੰਘ ਅਖਾੜਾ ਵੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ