ਰਾਸ਼ਟਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਵੱਲੋ ਡੇਅਰੀ ਸਬਸਿਡੀ ਤੇ ਵਰਕਸਾਪ ਦਾ ਆਯੋਜਨ

ਮੋਗਾ 17 ਅਕਤੂਬਰ:(ਜਸ਼ਨ):ਰਾਸ਼ਟਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਵੱਲੋਂ ਡੇਅਰੀ ਇੰਟਰਪ੍ਰੋਨਿਉਰਸ਼ਿਪ ਡਿਵੈਲਪਮੈਂਟ ਸਕੀਮ (ਡੀ.ਈ.ਡੀ.ਐੱਸ) ਤਹਿਤ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੈਂਕਰਜ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਵਿੱਚ ਡੀ.ਡੀ.ਐੱਮ ਨਾਬਾਰਡ ਰਸ਼ੀਦ ਲੇਖੀ ਨੇ ਨਬਾਰਡ ਦੀ ਡੇਅਰੀ ਸਕੀਮ ਉੱਤੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਲ 2019-20 ਵਿੱਚ ਪੰਜਾਬ ਸੂਬੇ ਲਈ 10 ਕਰੋੜ 60 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਸਕੀਮ ਅਧੀਨ ਆਮ ਕਿਸਾਨਾਂ ਲਈ 25 ਫੀਸਦੀ ਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 33.33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਇਹ ਸਬਸਿਡੀ ਪਹਿਲ ਦੇ ਆਧਾਰ ਤੇ ਮਿਲੇਗੀ।ਇਸ ਮੌਕੇ ਨਿਰਵੈਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਡੇਅਰੀ ਵਿੱਚ ਚੱਲ ਰਹੀਆਂ ਵੱਖ-ਵੱਖ ਤਕਨੀਕਾਂ ਬਾਰੇ ਗੱਲਬਾਤ ਕੀਤੀ। ਲੀਡ ਬੈਂਕ ਮੈਨੇਜਰ ਬਜਰੰਗੀ ਸਿੰਘ ਨੇ ਇਸ ਵਰਕਸ਼ਾਪ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਬੈਂਕਾਂ ਨੂੰ ਡੇਅਰੀ ਦੇ ਲੋਨ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਕਿ ਇਸ ਸਕੀਮ ਦਾ ਲਾਭ ਵੱਧ ਤੋ ਵੱਧ ਕਿਸਾਨਾ ਨੂੰ ਮਿਲ ਸਕੇ। ਦਿਹਾਤੀ ਸਵੈ-ਰੁਜਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਨੇ ਆਪਣੇ ਸੰਸਥਾਨ ਵਿੱਚ ਚੱਲ ਰਹੀ ਡੇਅਰੀ ਦੀ ਟਰੈਨਿੰਗ ਬਾਰੇ ਦੱਸਿਆ। ਇਸ ਦੇ ਉਪਰੰਤ ਡਾਕਟਰ ਗੁਰਮੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


