ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦੇਗੀ ਕੈਪਟਨ ਸਰਕਾਰ:ਐਮ.ਐਲ.ਏ. ਡਾ. ਹਰਜੋਤ ਕਮਲ, ਪਿੰਡ ਦੌਲਤਪੁਰਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ
ਮੋਗਾ, 17 ਅਕਤੂਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਮੋਗਾ ਹਲਕੇ ਦੇ ਪਿੰਡ ਦੌਲਤਪੁਰਾ ਉੱਚਾ ਅਤੇ ਨੀਵਾਂ ਦਾ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਹਦਾਇਤਾ ਜਾਰੀ ਕਰਕੇ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦੇਗੀ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਵਿੱਚ ਵੀ ਕਿਸੇ ਤਰਾਂ ਦੀ ਦੇਰੀ ਨਹੀਂ ਹੋਵੇਗੀ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੀ ਫ਼ਸਲ ਹੱਥੋਂ-ਹੱਥ ਖਰੀਦ ਕੇ ਉਨਾਂ ਨੂੰ ਸਮੇਂ ਸਿਰ ਅਦਾਇਗੀ ਵੀ ਕੀਤੀ ਹੈ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਸੁਕਾ ਕੇ ਹੀ ਲਿਆਉਣ ਤਾਂਕਿ ਉਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਲੰਬਾ ਸਮਾਂ ਮੰਡੀਆਂ ਵਿੱਚ ਇੰਤਜਾਰ ਨਾ ਕਰਨਾ ਪਵੇ। ਇਸ ਮੌਕੇ ਤੇ ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ, ਸੁਖਮੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਜਸਮੇਲ ਸਿੰਘ (ਸਾਰੇ ਮੰਡੀ ਸੁਪਰਵਾਈਜ਼ਰ), ਹਰੀ ਸਿੰਗ ਗਰੇਡਿੰਗ ਸੁਪਰਵਾਈਜਰ, ਜਗਤਾਰ ਸਿੰਘ, ਅਮਿ੍ਰਤ ਸਿੰਘ, ਜਤਿੰਦਰ ਸਿੰਘ, ਸ਼ਿਵ ਰਾਮ (ਚਾਰੋ ਆਕਸਰ ਰਿਕਾਰਡਰ), ਅਨਿਲ ਕੁਮਾਰ ਟੋਨੀ ਇੰਸਪੈਕਟਰ ਮਾਰਕਫੈਡ, ਪ੍ਰਵੇਸ਼ ਭੰਡਾਰੀ ਇੰਸਪੈਕਟਰ ਪਨਸਪ, ਪ੍ਰਦੀਪ ਸਿੰਘ ਬਰਾੜ ਇੰਸਪੈਕਟਰ ਪਨਗਰੇਨ, ਸਵਰਨ ਸਿੰਘ ਡਾਲਾ ਇੰਸਪੈਕਟਰ ਮਾਰਕਫੈਡ, ਸਰਵਦੀਪ ਸਿੰਘ ਬੇਦੀ ਇੰਸਪੈਕਟਰ ਪਨਗਰੇਨ, ਜਗਦੀਪ ਸਿੰਘ ਇੰਸਪੈਕਟਰ ਪਨਗਰੇਨ ਤੋਂ ਇਲਾਵਾ ਚੇਅਰਮੈਨ ਬਲਾਕ ਸੰਮਤੀ ਮੋਗਾ-2 ਗੁਰਵਿੰਦਰ ਸਿੰਘ ਦੌਲਤਪੁਰਾ, ਸਰਪੰਚ ਗੁਲਸ਼ਨ ਗਾਬਾ, ਅੰਗਰੇਜ ਸਿੰਘ ਸਮਰਾ ਸਾਬਕਾ ਸਰਪੰਚ, ਰੋਸ਼ਨ ਲਾਲ ਨੇਤਾ, ਗੁਰਮੇਲ ਬਾਠ ਸੀਨੀ. ਕਾਂਗਰਸੀ ਆਗੂ, ਜਸਵੰਤ ਸਿੰਘ ਮੈਂਬਰ, ਬਿੱਟੂ ਛਾਬੜਾ, ਸਤਪਾਲ ਸਿੰਘ, ਜਸਪਾਲ ਸਿੰਘ ਮੈਂਬਰ, ਭੁਪਿੰਦਰ ਸਿੰਘ ਮੈਂਬਰ, ਰਣਜੀਤ ਮੈਂਬਰ, ਰਮੇਸ਼ ਕੁਮਾਰ ਮੈਂਬਰ, ਧੀਰਜ ਕੁਮਾਰ ਮੈਂਬਰ, ਗੁਰਸੇਵਕ ਸਿੰਘ ਮੈਂਬਰ, ਦਰਸ਼ਨ ਸਿੰਘ, ਕੇਵਲ ਬਾਠ, ਨਿਰਮਲ ਸਮਰਾ, ਟੈਣੀ ਬਾਠ ਆਦਿ ਵੀ ਹਾਜ਼ਰ ਸਨ।