ਮਾਉਂਟ ਲਿਟਰਾ ਜ਼ੀ ਸਕੂਲ ‘ਚ ‘ਤੰਦਰੁਸਤ ਟਿਫਿਨ ਦਿਵਸ ’ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਸਬੰਧੀ ਕੀਤਾ ਜਾਗਰੂਕ

ਮੋਗਾ,17 ਅਕਤੂਬਰ (ਜਸ਼ਨ ): ਮਾਉਂਟ ਲਿਟਰਾ ਜ਼ੀ ਸਕੂਲ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ‘ਤੰਦਰੁਸਤ ਟਿਫਿਨ ਦਿਵਸ ’ ਮਨਾਇਆ ਗਿਆ। ਸਕੂਲ ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਧਿਆਪਕਾਂ ਦੀ ਪ੍ਰੇਰਨਾ ਨਾਲ ਦੁਪਹਿਰ ਸਮੇਂ ਭੋਜਨ ਲਈ ਫ਼ਲ ਅਤੇ ਸਬਜ਼ੀਆਂ ਲੈ ਕੇ ਆਏ। ਇਹਨਾਂ ਫ਼ਲਾਂ ਅਤੇ ਸਬਜ਼ੀਆਂ ਨੂੰ ਸਵੇਰ ਦੀ ਸਭਾ ਵਿਚ ਪ੍ਰਦਰਸ਼ਿਤ ਕੀਤਾ ਗਿਆ ,ਜਿਸ ਨਾਲ ਸਮੂਹ ਵਿਦਿਆਰਥੀਆਂ ਨੂੰ ਕਿਰਿਆਵਾਂ ਦੇ ਰੂਪ ਵਿਚ ਫ਼ਲਾਂ ਅਤੇ ਸਬਜ਼ੀਆਂ ਦੇ ਨਾਮ ਸਿੱਖਣ ਵਿਚ ਸਹਾਇਤਾ ਮਿਲੀ । ਜਮਾਤਾਂ ਵਿਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਭੋਜਨ ਦੇ ਨਾਲ ਨਾਲ ਪੌਸ਼ਟਿਕਤਾ ਦੇ ਸੰਦਰਭ ਵਿਚ ਚੰਗੀ ਸਿਹਤ ਲਈ ਭੋਜਨ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਆਖਿਆ ਕਿ ਪਹਿਲਾਂ ਦੀ ਤਰਾਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਸਿਹਤ ਸਬੰਧੀ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਵਿੰਗ ਸਿੱਖਿਅਕ ਗੁਰਬੀਰ ਕੌਰ ,ਅਮਨਜੋਤ ,ਅਮਿਤਾ ,ਪਾਇਲ ,ਰਮਨਜੀਤ ਕੌਰ ,ਮਹਿੰਦਰ ਕੌਰ ,ਸੁਨੀਤਾ ,ਸਾਰਿਕਾ ਸਿੱਧੂ ਅਤੇ ਗਰੁਪਸੀ ਆਦਿ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਭਰਪੂਰ ਯੋਗਦਾਨ ਪਾਇਆ।