ਲੋਕਲ ਗੁਰਪੁਰਬ ਕਮੇਟੀ, ਮੋਗਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ 13 ਅਕਤੂਬਰ ਦਿਨ ਐਤਵਾਰ ਨੂੰ

ਮੋਗਾ ( ਤੇਜਿੰਦਰ ਸਿੰਘ ਜਸ਼ਨ ): ਲੋਕਲ ਗੁਰਪੁਰਬ ਕਮੇਟੀ, ਮੋਗਾ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ  ਵਿੱਚ  ਮੋਗਾ  ਸ਼ਹਿਰ  ਦੀਆ  ਸਮੂੰਹ  ਧਾਰਮਿਕ  ਅਤੇ ਸਮਾਜਿਕ ਜੱਥੇਬੰਦੀਆਂ ਅਤੇ ਇਲਾਕੇ ਦੇ ਸਮੂੰਹ ਸੰਤਾਂ-ਮਹਾਂਪੁਰਸ਼ਾਂ ਦੇ ਭਰਵੇਂ  ਸਹਿਯੋਗ ਸਦਕਾ  ਮੋਗਾ ਅਤੇ ਨੇੜਲੇ ਪਿੰਡਾਂ ਵਿੱਚ ਵਿਸ਼ੇਸ਼ ਨਗਰ ਕੀਰਤਨ ਕਰਨ ਦੇ ਉਪਰਾਲੇ ਕੀਤੇ ਗਏ ਹਨ ।ਇਹ ਵਿਸ਼ੇਸ਼ ਨਗਰ ਕੀਰਤਨ ਮਿਤੀ 13 ਨਕਤੂਬਰ 2019 ਦਿਨ ਐਤਵਾਰ ਨੂੰ ਸਵੇਰੇ ਠੀਕ 8  ਵਜੇ ਗੁਰਦੁਆਰਾ ਬੀਬੀ ਕਾਹਨ ਕੌਰ, ਮੇਨ ਬਾਜਾਰ  ਮੋਗਾ ਤੋਂ ਆਰੰਭ ਹੋ ਕੇ ਮੇਨ ਚੌਂਕ,  ਪੁਲ ਦੇ ਹੇਠ  ਤੋਂ  ਚਰਚ ਦੇ ਅੱਗੋਂ, ਅੰਮਿ੍ਰਤਸਰ ਰੋਡ,ਪਿੰਡ ਲੰਢੇ-ਕੇ, ਧੱਲੇਕੇ, ਖੋਸਾ ਪਾਂਡੋ, ਸਲ੍ਹੀਣਾ, ਰੱਤੀਆਂ, ਘੱਲ ਕਲਾਂ, ਬੁੱਕਣਵਾਲਾ, ਸਿੰਘਾਂ ਵਾਲਾ, ਨਾਹਲ  ਖੋਟੇ, ਝੰਡੇਵਾਲਾ,ਮੱਲ੍ਹੀਆਂ ਵਾਲਾ, ਮਹਿਰੋਂ, ਡਾਲਾ, ਬੁੱਘੀਪੁਰਾ, ਮਹਿਮੇ ਵਾਲਾ ਤੋਂ ਵਾਪਸ ਗਿੱਲ ਰੋਡ, ਮੋਗਾ  ਤੋਂ  ਰਾਮ ਗੰਜ  ਤੋਂ ਮੇਨ ਬਾਜਾਰ ਰਾਹੀਂ ਥਾਪਰ ਚੌਕ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਜਾਰ ਮੋਗਾ ਵਿਖੇ ਪੁੱਜੇਗਾ ।ਇਸ ਸੰਬੰਧੀ ਸ੍ਰ. ਬਲਜੀਤ ਸਿੰਘ ਪ੍ਰਧਾਨ ਅਤੇ ਸ੍ਰ. ਗੁਰਪ੍ਰੀਤਮ ਸਿੰਘ ਚੀਮਾ ਜਨਰਲ ਸਕੱਤਰ ਨੇ  ਪੂਰੇ ਮੋਗਾ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ  ਕੀਰਤਨ  ਦੇ ਪੂਰੇ ਰਸਤੇ ਤੇ ਆਉਂਦੇ ਪਿੰਡਾਂ ਅਤੇ ਕਸਬਿਆਂ ਦੀ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਵਿੱਚ ਨਗਰ ਕੀਰਤਨ ਲਈ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਥਾਂ-ਥਾਂ ਤੇ ਸੰਗਤਾਂ ਦੀ ਟਹਿਲ-ਸੇਵਾ ਲਈ ਵੱਖ-ਵੱਖ ਪੜਾਅ ਦੌਰਾਨ ਲੰਗਰ, ਫਰੂਟ ਅਤੇ ਮਠਿਆਈ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ । ਜਨਰਲ ਸਕੱਤਰ ਚੀਮਾ ਨੇ ਸਮੂਹ ਇਲਾਕਾ ਨਿਵਾਸੀਆ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਸਾਧਨ,ਮੋਟਰਸਾਈਕਲ,  ਸਕੂਟਰ,  ਕਾਰਾਂ, ਗੱਡੀਆਂ,  ਟਰੈਕਟਰ-ਟਰਾਲੀਆਂਾ  ਰਾਹੀਂ ਵੱਡੀ ਗਿਣਤੀ ਵਿੱਚ  ਸ਼ਾਮਲ ਹੋਣ   ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ