ਸੱਦਾ ਸਿੰਘ ਵਾਲਾ ਦੇ ਕਿਸਾਨ ਨੇ ਪਰਾਲੀ ਨਾ ਜਲਾ ਕੇ ਕੀਤਾ ਮਿੱਟੀ ਦੀ ਸਿਹਤ ਵਿੱਚ ਸੁਧਾਰ ,ਪਿਛਲੇ 13 ਸਾਲਾਂ ਤੋ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹ ਕੇ ਕਰ ਰਿਹ ਹੈ ਸਫਲ ਪ੍ਰਬੰਧਨ
ਮੋਗਾ, 11 ਅਕਤੂਬਰ(ਜਸ਼ਨ): ਮੋਗਾ ਜ਼ਿਲੇ ਦੇ ਪਿੰਡ ਸੱਦਾ ਸਿੰਘ ਵਾਲਾ ਦਾ ਅਗਾਂਹਵਧੂ ਕਿਸਾਨ ਜੈਦੀਪ ਸਿੰਘ ਜ਼ਿਲੇ ਦਾ ਪਹਿਲਾ ਅਜਿਹਾ ਕਿਸਾਨ ਹੋਵੇਗਾ ਜਿਸ ਨੇ ਸਾਲ 2006 ਤੋ ਜਦੋ ਪਰਾਲੀ ਸਾੜਨ ‘ਤੇ ਕੋਈ ਖਾਸ ਪਾਬੰਦੀ ਨਹੀ ਸੀ ਝੋਨੇ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਵਾਹ ਕੇ ਇਸ ਦੇ ਪ੍ਰਬੰਧਨ ਕਰਨ ਦਾ ਸਫ਼ਲ ਤਜਰਬਾ ਕੀਤਾ। ਜੈਦੀਪ ਸਿੰਘ ਜੋ ਕਿ 40 ਏਕੜ ਤੋਂ ਵੱਧ ਰਕਬੇ ਵਿੱਚ ਝੋਨੇ ਅਤੇ ਕਣਕ ਦੀ ਕਾੱਤ ਕਰਦਾ ਹੈ, ਨੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਸੀ। ਜੈਦੀਪ ਦੇ ਮੁਤਾਬਕ ਉਸ ਵੇਲੇ ਮਿੱਟੀ ਦੀ ਪੀਐਚ ਵੈਲਯੂ 9.9 ਸੀ ਜਦਕਿ ਜੈਵਿਕ ਪਦਾਰਥ ਵੀ ਬਹੁਤ ਹੀ ਘੱਟ ਮਾਤਰਾ ਜੋ ਕਿ ਸਿਰਫ .30 ਹੀ ਸੀ। ਜਾਣਕਾਰੀ ਮੁਤਾਬਕ ਮਿੱਟੀ ਦੀ ਪੀ.ਐਚ. ਵੈਲਯੂ ਵਿੱਚ ਤੇਜ਼ਾਬ ਤੇ ਖਾਰਾਪਣ ਦਾ ਇੱਕ ਮਾਪ ਹੈ ਅਤੇ 7.5 ਤੋਂ 8.5 ਦੇ ਵਿਚਕਾਰ ਮਿੱਟੀ ਦੀ ਪੀ.ਐਚ. ਵੈਲਯੂ ਨੂੰ ਫਸਲਾਂ ਲਈਂ ਅਨੁਕੂਲ ਮੰਨਿਆ ਜਾਂਦਾ ਹੈ। ਜੈਦੀਪ ਨੇ ਦੱਸਿਆ ਕਿ ਉਹ ਵਧੀਆ ਖਾਦ ਵਰਤਣ ਦੇ ਬਾਵਜੂਦ ਵੀ ਖੇਤੀ ਤੋਂ ਚੰਗੀ ਪੈਦਾਵਾਰ ਪ੍ਰਾਪਤ ਨਹੀਂ ਕਰ ਰਿਹਾ ਸੀ ਅਤੇ ਖੇਤੀਬਾੜੀ ਮਾਹਰ ਦੁਆਰਾ ਉਨਾਂ ਨੂੰ ਦੱਸਿਆ ਗਿਆ ਕਿ ਉਨਾਂ ਦੇ ਖੇਤ ਵਿਚਲੀ ਮਿੱਟੀ ਦੀ ਸਿਹਤ ਫਸਲਾਂ ਲਈ ਬਹੁਤੀ ਅਨੁਕੂਲ ਨਹੀ ਹੈ ਅਤੇ ਉਸਨੂੰ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਹੀ ਵਾਹੁਣ ਦੀ ਸਲਾਹ ਦਿੱਤੀ ਗਈ। ਉਨਾਂ ਦੱਸਿਆ ਕਿ ਉਨਾਂ ਨੇ 2006 ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣਾ ਸ਼ੁਰੂ ਕਰ ਦਿੱਤਾ ਜਿਸਦਾ ਨਤੀਜਾ ਦੋ ਸਾਲਾਂ ਬਾਅਦ ਬੜਾ ਹੀ ਸ਼ਾਨਦਾਰ ਸੀ। ਜੈਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੇ ਖੇਤ ਦੀ ਮਿੱਟੀ ਦੀ ਪੀਐਚ ਵੈਲਯੂ 8.2 ਹੋ ਗਈ ਹੈ ਜਦਕਿ ਜੈਵਿਕ ਪਦਾਰਥ ਵੀ ਵਧ ਕੇ .75 ਹੋ ਗਏ ਹਨ, ਜੋ ਤੰਦਰੁਸਤ ਫਸਲਾਂ ਦੇ ਵਾਧੇ ਲਈ ਸਭ ਤੋਂ ਉੱਤਮ ਮੰਨੇ ਜਾਂਦੇ ਹਨ।ਜੈਦੀਪ ਨੇ ਦੱਸਿਆ ਕਿ ਉਸ ਦੀ ਖੇਤੀ ਵਾਲੀ ਮੀਨ ਦੀ ਮਿੱਟੀ ਵਿੱਚ ਹੁਣ ਵਾਧੂ ਪੌੱਟਿਕ ਤੱਤ ਮੌਜੂਦ ਹਨ, ਜਿਸ ਨੇ ਯੂਰੀਆ ਦੀ ਖੁਰਾਕ ਦੀ ਮਾਤਰਾ ਨੂੰ ਵੀ ਘਟਾ ਕੇ ਅੱਧਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜਦੋਂ ਤੋਂ ਉਨਾਂ ਨੇ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਹੈ, ਕਣਕ ਦੀ ਫਸਲ ਦਾ ਝਾੜ ਜੋ ਕਿ ਪਹਿਲਾਂ 15-16 ਕੁਇੰਟਲ ਸੀ ਹਣ ਵਧ ਕੇ 20-21 ਕੁਇੰਟਲ ਪ੍ਰਤੀ ਏਕੜ ਹੋ ਗਿਆ।ਜਿਕਰਯੋਗ ਹੈ ਕਿ ਜੈਦੀਪ ਨੂੰ ਕਈ ਵਾਰ ਿਲਾ ਪੱਧਰ ‘ਤੇ ਪਰਾਲੀ ਨਾ ਸਾੜਨ ਅਤੇ ਹੋਰਨਾਂ ਕਿਸਾਨਾਂ ਲਈ ਮਿਸਾਲ ਕਾਇਮ ਕਰਨ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਬੀਤੇ ਦਿਨ 10 ਅਕਤੂਬਰ ਨੂੰ ਕਿਸਾਨ ਸਿਖਲਾਈ ਕੈਪ ਦੌਰਾਨ ਵੀ ਇਸ ਅਗਾਂਹਵਧੂ ਕਿਸਾਨ ਨੂੰ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਸਨਮਾਨਿਤ ਕਰਨ ਸਮੇ ਇਸ ਕਿਸਾਨ ਦੇ ਉੱਦਮ ਦੀ ੱਲਾਘਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਪੰਜਾਬ ਨੂੰ ਇਕ ੀਰੋ ਪਰਾਲੀ ਸਾੜਨ ਵਾਲਾ ਸੂਬਾ ਬਣਾਉਣ ਲਈ ਸਮੂਹਿਕ ਤੌਰ ਤੇ ਯੋਗਦਾਨ ਦੇਣ ਦੀ ਅਪੀਲ ਕੀਤੀ।। ਜੈਦੀਪ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਪ੍ਰਥਾ ਦਾ ਤਿਆਗ ਕਰਨ ਦਾ ਤਜਰਬਾ ਕਰਨ ਅਤੇ ਉਨਾਂ ਨੂੰ ਨਿੱਚਤ ਤੌਰ ‘ਤੇ ਚੰਗੇ ਨਤੀਜੇ ਮਿਲਣਗੇ। ਇਸ ਤੋਂ ਇਲਾਵਾ ਉਹ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਣਗੇ। ਮੁੱਖ ਖੇਤੀਬਾੜੀ ਅਫਸਰ ਮੋਗਾ ਡਾ: ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਭਾਰੀ ਸਬਸਿਡੀਆਂ ਦੇ ਨਾਲ ਖੇਤੀ ਮੱੀਨ / ਖੇਤ ਦੇ ਉਪਕਰਣ ਵੀ ਪ੍ਰਦਾਨ ਕਰ ਰਿਹਾ ਹੈ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਪ੍ਰਥਾ ਨੂੰ ਖਤਮ ਕਰਨ ਲਈ ਸਬਸਿਡੀ ਵਾਲੀ ਖੇਤੀ ਮੱੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ, ਤਾਂ ਜੋ ਰਾਜ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।