ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਚਚਰਾੜੀ, ਫੱਲੇਵਾਲ ਤੇ ਹੋਰਨਾਂ ਪਿੰਡਾਂ ਵਿੱਚ ਸੁਖਦੇਵ ਚੱਕ ਲਈ ਮੰਗੇ ਵੋਟ ਕਿਹਾ 2022 ਚ ਬਣੇਗੀ ਆਪਣੀ ਸਰਕਾਰ

ਲੁਧਿਆਣਾ, 5 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਵਿਧਾਨ ਸਭਾ ਹਲਕਾ ਦਾਖਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ ਵਿੱਚ ਅੱਜ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਬੈਂਸ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪਿੰਡ ਚਚਰਾੜੀ ਵਿੱਖੇ ਸੰਬੋਧਨ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਸਬੰਧੀ ਇਲਾਕੇ ਦੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਇਹ ਚਿੱਟੇ (ਨਸ਼ਾ) ਦੇ ਵਪਾਰੀ ਹਨ, ਜਿਹਨਾਂ ਕਾਰਣ ਇਲਾਕੇ ਦੇ ਅਨੇਕਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਚਲੇ ਗਏ। ਉਹਨਾਂ ਕਿਹਾ ਕਿ ਅੱਜ ਲੋਕ ਜਾਣੂ ਹੋ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਦਾਅਵਾ ਕੀਤਾ ਕਿ ਪਾਰਟੀ ਇਹ ਸੀਟ ਵੱਡੇ ਫਰਕ ਨਾਲ ਜਿੱਤੇਗੀ ਅਤੇ ਇਸ ਸੀਟ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨਿਆ ਜਾਣਾ ਹੈ।  ਉਹਨਾਂ    ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ•ਾਂ ਚੋਣਾਂ ਦੌਰਾਨ ਉਹ ਲੋਕ ਇਨਸਾਫ ਪਾਰਟੀ ਦਾ ਸਾਥ ਦੇਣ ਤਾਂ ਜੋ 2022 ਵਿੱਚ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮੁਕਤ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੀ ਸਰਕਾਰ ਦੇ ਸਕੇਏ। ਇਸ ਮੌਕੇ ਤੇ ਦਾਖਾ ਹਲਕੇ  ਤੋਂ ਉਮੀਦਵਾਰ ਸੁਖਦੇਵ ਸਿੰਘ ਚੱਕ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਦਾਅਵਾ ਕੀਤਾ ਕਿ ਦਾਖਾ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੂੰ ਹੀ ਜਿਤਾ ਕੇ ਭੇਜਣਗੇ। ਇਸ ਮੌਕੇ ਤੇ ਡਾ ਸ਼ਿੰਗਾਰਾ ਸਿੰਘ ਪੋਨਾ, ਹਾਕਮ ਬੀੜ, ਰਛਪਾਲ ਸਿੰਘ ਚਚਰਾੜੀ,  ਜਰਨੈਲ ਸਿੰਘ, ਟਹਿਲ ਸਿੰਘ, ਜਗਤਾਰ ਸਿੰਘ, ਸਤਵੰਤ ਸਿੰਘ, ਡਾ ਜਗਦੇਵ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ, ਡਾ ਅਜੈਬ ਸਿੰਘ, ਸਤਪਾਲ ਸਿੰਘ, ਸਤਵੰਤ ਸਿੰਘ ਸ਼ਾਮਲ ਸਨ। ਇਸੇ ਤਰਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਿੰਡ ਫੱਲੇਵਾਲ ਵਿਖੇ ਸੁਖਦੇਵ ਸਿੰਘ ਚੱਕ ਦੀ ਚੋਣ ਮੁਹਿੰਮ ਲਈ ਪ੍ਰਚਾਰ ਕਰਦੇ ਹੋਏ ਚੱਕ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਖਦੇਵ ਸਿੰਘ ਚੱਕ ਨੂੰ ਜਿਤਾ ਕੇ ਭੇਜਣ ਤਾਂ ਜੋ ਹਲਕਾ ਦਾਖਾ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ, ਕਿਉਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਸਬੰਧੀ ਲੋਕ ਸਭ ਕੁਝ ਜਾਣਦੇ ਹਨ। ਇਸ ਮੌਕੇ ਤੇ ਬੀਬੀ ਸਰਬਜੀਤ ਕੌਰ , ਸੁਖਜੀਤ ਸਿੰਘ ਚੱਕ, ਪਰਮਵੀਰ ਗਰੇਵਾਲ, ਹਰਜੀਤ ਸਿੰਘ, ਸੁਖਵੀਰ ਸਿੰਘ, ਪ੍ਰਗਟ ਸਿੰਘ, ਸਿਮਰਜੀਤ ਸਿੰਘ ਪੰਨੁ, ਹਰਕੀਰਤ ਸਿੰਘ, ਪ੍ਰਿੰਸ, ਤਜਿੰਦਰ ਸਿੰਘ, ਭਵਨਦੀਪ ਸਿੰਘ ਜਾਂਗਪੁਰ, ਰਾਜਵੀਰ ਸਿੰਘ ਫੱਲੇਵਾਲ, ਕਿੰਦਾ ਫੱਲੇਵਾਲ, ਹਰੀ ਸਿੰਘ, ਚਰਨ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ, ਸੁਖਰਾਜ ਸਿੰਘ, ਗਜਵੀਰ ਸਿੰਘਗੁਰਮੇਲ ਕੌਰ, ਗੁਰਪ੍ਰੀਤ ਕੌਰ, ਅਮਰ ਕੌਰ , ਰਵਜੀਤ ਕੌਰ, ਸੁਖਵਿੰਦਰ ਕੌਰ, ਸੁਰਿੰਦਰ ਕੌਰ, ਸੁਰਜੀਤ ਕੌਰ, ਸਮਰਜੋਤ ਚੱਕ, ਕੁਲਵਿੰਦਰ ਤੂਰ, ਹਰਪ੍ਰੀਤ ਹੰਬੜਾ, ਤੇਜੀ ਚੰਗਣ ਤੇ ਹੋਰ ਸ਼ਾਮਲ ਸਨ।