ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲਾ ਪੱਧਰੀ ਤੀਰਅੰਦਾਜ਼ੀ ਮੁਕਾਬਲਿਆਂ ‘ਚ ਜਿੱਤੇ ਕੁੱਲ 43 ਮੈਡਲ

ਮੋਗਾ,4 ਅਕਤੂਬਰ(ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਜ਼ਿਲਾ ਪੱਧਰੀ ਤੀਰਅੰਦਾਜ਼ੀ ਮੁਕਾਬਲਿਆਂ ਵਿਚ ਕੁੱਲ 43 ਮੈਡਲ ਜਿੱਤੇ ਜਿਹਨਾਂ ਵਿਚ 12 ਗੋਲਡ,16 ਸਿਲਵਰ ਅਤੇ 15 ਕਾਂਸੀ ਦੇ ਤਗਮੇ ਹਨ। ਅੰਡਰ 17 ਲੜਕੀਆਂ ਵਿਚ ਵਰਦਾਨ ਕੌਰ ਨੇ 3 ਗੋਲਡ ਮੈਡਲ ਪ੍ਰਾਪਤ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਰਾਜ ਪੱਧਰੀ ਮੁਕਾਬਲਿਆਂ ਵਿਚ ਵਰਦਾਨ ਕੌਰ ਦਸਵੀਂ ਕਲਾਸ ,ਗਗਨਪ੍ਰੀਤ ਕੌਰ ,ਅਨਮੋਲਪ੍ਰੀਤ ਸਿੰਘ ਗਿੱਲ,ਖੁਸ਼ਦੀਪ ਸਿੰਘ ਲੀਰਵ ਕੋਛੜ,ਅਰਵਿੰਦ ਸਿੰਘ ,ਜਸਨੂਰ ਸਿੰਘ ਭੁੱਲਰ,ਸੁਖਜਿੰਦਰ ਸਿੰਘ,ਸੁਖਮਨਪ੍ਰੀਤ ਕੌਰ,ਮਾਨਣਜੋਤ ਸਿੰਘ,ਜਸਕਰਨ ਸਿੰਘ ਅਭਿਸ਼ੇਕ ਕੰਬੇਜ,ਬ੍ਰਹਮਰਾਜ ਸਿੰਘ ਅਤੇ ਹਤਾਂਸ਼ ਗਰਗ ਚੁਣੇ ਗਏ ਹਨ। ਕੈਂਬਰਿੱਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ,ਪ੍ਰਧਾਨ ਕੁਲਦੀਪ ਸਿੰਘ ਸਹਿਗਲ ,ਵਾਈਸ ਪ੍ਰਧਾਨ ਡਾ: ਇਕਬਾਲ ਸਿੰਘ,ਜਨਰਲ ਸੈਕਟਰੀ ਸ੍ਰ.ਗੁਰਦੇਵ ਸਿੰਘ, ਡਾ ਗੁਰਚਰਨ ਸਿੰਘ,ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ,ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਜੇਤੂ ਖਿਡਾਰੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਸਭ ਨੇ ਵਿਦਿਆਰਥੀਆਂ ਦੇ ਲਈ ਕਾਮਨਾ ਕੀਤੀ ਕਿ ਉਹ ਹਮੇਸ਼ਾ ਬੁਲੰਦੀਆਂ ਨੂੰ ਛੂੰਹਦੇ ਰਹਿਣ ਅਤੇ ਇਸੇ ਤਰਾਂ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣ।


