ਦੇਸ਼ ਭਗਤਾਂ ਦੀ ਜੀਵਨੀ ਅਤੇ ਕੁਰਬਾਨੀਆਂ ਤੋਂ ਪੇ੍ਰਰਨਾ ਲੈਣ ਦੀ ਲੋੜ : ਇੰਜੀ. ਰਾਜੀਵ ਗੋਇਲ

ਕੋਟਕਪੂਰਾ, 4 ਅਕਤੂਬਰ (ਅਰਸ਼ਦੀਪ ਸਿੰਘ ਅਰਸ਼ੀ) :- ਵਿਸ਼ਵ ਅਧਿਆਪਕ ਦਿਵਸ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦੀ ਜਨਮ ਵਰੇਗੰਢ ਦੀ ਖੁਸ਼ੀ ’ਚ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਅਤੇ ਲਾਇਨਜ਼ ਕਲੱਬ ਵਿਸ਼ਵਾਸ਼ ਵਲੋਂ ਸਾਂਝੇ ਤੌਰ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਹੀਰਾ ਸਿੰਘ ਨਗਰ ਵਿਖੇ ਰੱਖੇ ਪੋ੍ਰਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਲਾਇਨ ਇੰਜੀ. ਰਾਜੀਵ ਗੋਇਲ ਸਾਬਕਾ ਜਿਲਾ ਗਵਰਨਰ ਨੇ ਸ਼ਮੂਲੀਅਤ ਕੀਤੀ। ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ਦੌਰਾਨ ਸਕੂਲ ਦੇ 6 ਅਧਿਆਪਕਾਂ ਨੂੰ ਵੀ ਸਨਮਾਨਿਤ ਕਰਨ ਦੇ ਨਾਲ-ਨਾਲ ਇੰਜੀ. ਰਾਜੀਵ ਗੋਇਲ ਦਾ ਜਨਮ ਦਿਨ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਇੰਜੀ. ਰਾਜੀਵ ਗੋਇਲ, ਨਰਜਿੰਦਰ ਸਿੰਘ ਖਾਰਾ, ਡਾ. ਸੁਨੀਲ ਛਾਬੜਾ, ਰੀਜ਼ਨ ਚੇਅਰਮੈਨ ਰਜਿੰਦਰ ਸਿੰਘ ਸਰਾਂ ਅਤੇ ਸੁਰਜੀਤ ਸਿੰਘ ਘੁਲਿਆਣੀ ਨੇ ਵਿਸ਼ਵ ਅਧਿਆਪਕ ਦਿਵਸ, ਗਾਂਧੀ ਅਤੇ ਸ਼ਾਸ਼ਤਰੀ ਦੀ ਜਯੰਤੀ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਵੱਖ-ਵੱਖ ਨੁਕਤਿਆਂ ਤੋਂ ਜਾਣਕਾਰੀ ਦਿੱਤੀ। ਉਨਾਂ ਬੱਚਿਆਂ ਨੂੰ ਦੇਸ਼ ਭਗਤਾਂ ਦੀ ਜੀਵਨੀ ਅਤੇ ਕੁਰਬਾਨੀਆਂ ਤੋਂ ਪੇ੍ਰਰਨਾ ਲੈਣ ਦੀ ਅਪੀਲ ਕੀਤੀ। ਪ੍ਰਧਾਨ ਵਿਜੈ ਕੁਮਾਰ ਟੀਟੂ ਅਤੇ ਅਮਰਦੀਪ ਸਿੰਘ ਮੱਕੜ ਨੇ ਦੱਸਿਆ ਕਿ ਇਸ ਮੌਕੇ ਸਕੂਲ ’ਚ ਪੜਦੇ ਸਾਰੇ ਬੱਚਿਆਂ ਨੂੰ ਬਿਸਕੁਟ ਵੰਡੇ ਗਏ। ਸਕੂਲ ਮੁਖੀ ਰਾਜੀਵ ਮੌਂਗਾ ਨੇ ਸਕੂਲ ਸਟਾਫ ਵਲੋਂ ਦੋਨਾਂ ਕਲੱਬਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਵਨ ਕੁਮਾਰ ਗੋਇਲ, ਮਨਜੀਤ ਸਿੰਘ ਲਵਲੀ, ਗੁਰਦੀਪ ਸਿੰਘ, ਸੰਦੀਪ ਕੌੜਾ ਆਦਿ ਵੀ ਹਾਜਰ ਸਨ।


