ਸਾਦਿਕ ਵਿਖੇ ਫੋਟੋਗ੍ਰਾਫਰ ਯੂਨੀਅਨ ਦੀ ਵਰਕਸ਼ਾਪ ਸਬੰਧੀ ਹੋਈ ਮੀਟਿੰਗ

ਸਾਦਿਕ 4 ਅਕਤੂਬਰ (ਰਘਬੀਰ ਪ੍ਰਜਾਪਤੀ ) ਫੋਟੋਗ੍ਰਾਫਰ ਯੂਨੀਅਨ ਸਾਦਿਕ ਦੀ ਮੀਟਿੰਗ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਰਮ ਸੰਧੂ ਦੀ ਪ੍ਰਧਾਨਗੀ ਹੇਠ ਮੋੰਗਾ ਪੈਲੇਸ ਸਾਦਿਕ ਵਿੱਚ ਹੋਈ ਜਿਸ ਵਿੱਚ ਸਾਦਿਕ ਇਲਾਕੇ ਨਾਲ ਸਬੰਧਤ ਵੱਖ ਵੱਖ ਪਿੰਡਾਂ ਵਿੱਚ ਕੰਮ ਕਰਦੇ ਫੋਟੋਗ੍ਰਾਫਰ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਮੌਕੇ ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੋਟੋਗ੍ਰਾਫਰਾਂ ਨੂੰ ਫ਼ੀਲਡ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਪਾਏ ਗਏ ਮਤੇ ਅਨੁਸਾਰ ਫੋਟੋਗ੍ਰਾਫਰਾਂ ਨੇ ਸਹਿਮਤੀ ਪ੍ਰਗਟਾਈ ਕਿ ਸਾਦਿਕ ਵਿਖੇ ਫੋਟੋ ਵਰਕਸ਼ਾਪ ਲਾਈ ਜਾਵੇ ,ਫੋਟੋ ਵਰਕਸ਼ਾਪ ਵਿੱਚ ਟੈਕਨੀਸ਼ੀਅਨ ਨੂੰ ਬੁਲਾਏ ਜਾਣ ਬਾਰੇ ਵਿਚਾਰ ਵੀ ਕੀਤਾ ਗਿਆ।ਸਾਦਿਕ ਵਿੱਚ ਪਹਿਲੀ ਫੋਟੋਗ੍ਰਾਫਰ ਵਰਕਸ਼ਾਪ ਵਿੱਚ ਕੋਟਕਪੂਰਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ,ਗੁਰੂ ਹਰਸਹਾਏ, ਫਿਰੋਜ਼ਪੁਰ ਅਤੇ ਗੋਲੇਵਾਲਾ ਦੇ ਫੋਟੋਗ੍ਰਾਫਰਾਂ ਨੂੰ ਬੁਲਾਇਆ ਜਾਵੇਗਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਕ੍ਰਿਸ਼ ਸਟੂਡੀਓ, ਲੱਕੀ ਸਟੂਡੀਓ ,ਯੁਵਰਾਜ ਸਟੂਡੀਓ ਡੋਡ, ਏ ਸਟਾਰ ਸਟੂਡੀਓ , ਕੁਮਾਰ ਸਟੂਡੀਓ, ਬਰਾੜ ਸਟੂਡੀਓ, ਰਾਜਵੀਰ ਸਟੂਡੀਓ ,ਹਰਮਨ ਸਟੂਡੀਓ, ਬਲਜੀਤ ਸਿੰਘ, ਚੌਹਾਨ ਸਟੂਡੀਓ ,ਸੰਗਮ ਸਟੂਡੀਓ, ਸੋਨੂੰ ਸਟੂਡੀਓ , ਗੁਰਮੇਲ ਸਟੂਡੀਓ ,ਬੇਅੰਤ ਸਿੰਘ ਪਰਮਿੰਦਰ ਸਿੰਘ ਆਜ਼ਾਦ, ਪਾਲੀ ਸਟੂਡੀਓ ਡੋਡ ,ਦੀਪ ਸਟੂਡੀਓ ਕਾਉਣੀ ,ਮਨਜੀਤ ਸਟੂਡੀਓ ,ਸਟਾਰ ਸਟੂਡੀਓ ਜੰਡ ਸਾਹਿਬ, ਕੁਲਦੀਪ ਸਟੂਡੀਓ ,ਸਮਰਾਟ ਸਟੂਡੀਓ, ਸੰਧੂ ਸਟੂਡੀਓ, ਜੱਸਾ ਸਟੂਡੀਓ ਮੁਮਾਰਾ, ਵਿਸ਼ੇਸ਼ ਤੌਰ ਤੇ ਪਹੁੰਚੇ।


