ਸੈਨਿਕ ਸਕੂਲਜ਼ ਸੁਸਾਇਟੀ ਨੇ ਛੇਵੀਂ ਅਤੇ ਨੌਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ ਅਰਜ਼ੀਆਂ ਜਮਾਂ ਕਰਵਾਉਣ ਦੀ ਆਖਰੀ ਮਿਤੀ 10 ਅਕਤੂਬਰ ਤੱਕ ਵਧਾਈ

ਚੰਡੀਗੜ, 3 ਅਕਤੂਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੈਨਿਕ ਸਕੂਲਜ਼ ਸੁਸਾਇਟੀ ਨੇ ਵਿਦਿਅਕ ਸੈਸ਼ਨ 2020-21 ਲਈ ਸੈਨਿਕ ਸਕੂਲਾਂ ਵਿਚ ਛੇਵੀਂ ਅਤੇ ਨੌਵੀਂ ਜਮਾਤ ਲਈ ਦਾਖਲਾ ਪ੍ਰੀਖਿਆ ਲਈ ਅਰਜ਼ੀਆਂ ਜਮਾਂ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਸੁਸਾਇਟੀ ਨੇ ਅਰਜ਼ੀਆਂ ਜਮਾਂ ਕਰਵਾਉਣ ਦੀ ਆਖਰੀ ਮਿਤੀ 10 ਅਕਤੂਬਰ, 2019 ਤੱਕ ਵਧਾ ਦਿੱਤੀ ਹੈ ਜੋ ਪਹਿਲਾਂ 23 ਸਤੰਬਰ, 2019 ਨਿਰਧਾਰਤ ਕੀਤੀ ਗਈ ਸੀ।ਰੱਖਿਆ ਸੇਵਾਵਾਂ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸੈਨਿਕ ਸਕੂਲਾਂ ਵਿਚ ਛੇਵੀਂ ਅਤੇ ਨੌਵੀਂ ਜਮਾਤ ਵਿਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪ੍ਰੀਖਿਆ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਜੋ ਕਿ 5 ਜਨਵਰੀ, 2020 ਨੂੰ ਕਰਵਾਈ ਜਾਵੇਗੀ।ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖਲੇ ਲਈ ਇਮਤਿਹਾਨ ਲੈਣ ਦੇ ਯੋਗ ਬਣਨ ਲਈ ਬੱਚਿਆਂ ਦੀ ਉਮਰ 31 ਮਾਰਚ, 2020 ਨੂੰ ਕ੍ਰਮਵਾਰ 10 ਤੋਂ 12 ਸਾਲ ਅਤੇ 13 ਤੋਂ 15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ 10 ਅਕਤੂਬਰ, 2019 ਤੱਕ ਆਨਲਾਈਨ ਰਜਿਸਟਰ ਕਰ ਸਕਦੇ ਸਨ ਅਤੇ ਆਨਲਾਈਨ ਅਰਜ਼ੀ ਫਾਰਮ ਵੈਬਸਾਈਟ . ’ਤੇ ਉਪਲਬਧ ਹੈ।ਮੌਜੂਦਾ ਸਮੇਂ 31 ਸੈਨਿਕ ਸਕੂਲ ਹਨ ਜਿਨਾਂ ਵਿੱਚੋਂ (ਤੇਲੰਗਾਨਾ, ਮੇਘਾਲਿਆ, ਗੋਆ, ਤਿ੍ਰਪੁਰਾ ਅਤੇ ਸਿੱਕਮ ਸੂਬਿਆਂ ਨੂੰ ਛੱਡ ਕੇ) ਬਾਕੀ 24 ਸੂਬਿਆਂ ਵਿੱਚ ਇਕ-ਇਕ ਅਤੇ ਬਿਹਾਰ, ਹਰਿਆਣਾ, ਕਰਨਾਟਕ, ਆਂਧਰਾ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਦੋ-ਦੋ ਸਕੂਲ ਹਨ