ਲੀਡ ਬੈਂਕ ਮੋਗਾ ਵੱਲੋਂ ਗ੍ਰਾਹਕ ਜਾਗਰੂਕਤਾ ਮੁਹਿੰਮ ਤਹਿਤ ਦੋ ਰੋਜ਼ਾ ਸਮਾਗਮ ਸ਼ੁਰੂ, ਜ਼ਿਲੇ ਦੇ ਸਾਰੇ ਬੈਂਕ ਗ੍ਰਾਹਕਾਂ ਨੂੰ ਜਾਗਰੂਕ ਕਰਨ ਲਈ ਆਏ ਇਕ ਮੰਚ ’ਤੇ,ਲੋਕਾਂ ਲਈ ਬੈਂਕਾਂ ਦੀਆਂ ਸਹੂਲਤਾਂ ਬਾਰੇ ਜਾਨਣ ਦਾ ਸੁਨਹਿਰੀ ਮੌਕਾ

ਮੋਗਾ,3 ਅਕਤੂਬਰ (ਜਸ਼ਨ) :‘ ਤਿਉਹਾਰਾਂ ਦਾ ਰੰਗ ਮਨ ਵਿੱਚ ਉਮੰਗ ਅਤੇ ਬੈਂਕਾਂ ਦੇ ਸੰਗ’ ਦੇ ਬੁਲੰਦ ਆਰਥਿਕ ਨਾਅਰੇ ਨਾਲ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਮੋਗਾ ਵਿਖੇ ਦੋ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਅੱਜ ਸ਼ੁਰੂਆਤ ਹੋਈ। ਗੁਰੂ ਨਾਨਕ ਕਾਲਜ ‘ਚ ਹੋਏ ਇਸ ਜਾਗਰੂਕਤਾ ਪ੍ਰੋਗਰਾਮ ‘ਚ ਜ਼ਿਲੇ ਭਰ ਦੇ ਬੈਂਕਾਂ, ਵਿੱਤੀ ਸੰਸਥਾਵਾਂ, ਨਾਬਾਰਡ, ਸਿਡਬੀ, ਡੇਅਰੀ ਵਿਕਾਸ ਕੇਂਦਰ, ਆਰਸੈਟੀ ਮੋਗਾ ਅਤੇ ਡੀ ਆਰ ਡੀ ਏ ਦਿਹਾਤੀ ਵਿਕਾਸ ਸੰਸਥਾਵਾਂ ਨੇ ਪ੍ਰਦਰਸ਼ਨੀਆਂ ਲਗਾ ਕੇ ਬੈਂਕ ਅਤੇ ਭਾਰਤ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮਾਗਮ ਦਾ ਉਦਘਾਟਨ ਕਰਦਿਆਂ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਭਾਸ਼ ਚੰਦਰ ਨੇ ਪੰਜਾਬ ਐਂਡ ਸਿੰਧ ਲੀਡ ਬੈਂਕ ਸੈੱਲ ਮੋਗਾ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੀ ਸ਼ਲਾਘਾ ਕੀਤੀ। ਉਹਨਾਂ ਆਖਿਆ ਕਿ ਅਜੋਕੇ ਸਮੇਂ ਵਿਚ ਹਰ ਵਿਅਕਤੀ ਲਈ ਵਿੱਤੀ ਸਾਖਰਤਾ ਬੇਹੱਦ ਜ਼ਰੂਰੀ ਹੈ ਜਿਸ ਨਾਲ ਉਹ ਆਪਣੇ ਕਮਾਏ ਹੋਏ ਧੰਨ ਤੋਂ ਬਹੁਪੱਖੀ ਫਾਇਦੇ ਲੈ ਸਕਦਾ ਹੈ । ਉਹਨਾਂ ਕਿਹਾ ਕਿ ਅੱਜ ਦੇ ਇਸ ਜਾਗਰੂਕਤਾ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਗ੍ਰਾਹਕਾਂ ਨੂੰ ਬੈਂਕਾਂ ਵਿਚ ਨਿਵੇਸ਼ ਕਰਨ ਤੋਂ ਲੈ ਕੇ ਬੈਂਕਾਂ ਤੋਂ ਕਰਜ਼ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਮਿਲ ਸਕੇ। ਇਸ ਮੌਕੇ ਏ ਡੀ ਸੀ ਨੇ ਭਾਰਤ ਸਰਕਾਰ ਦੇ ਕੌਮੀਂ ਪੇਂਡੂ ਉੱਪਜੀਵੀਕਾ ਮਿਸ਼ਨ ਤਹਿਤ ਚੱਲ ਰਹੇ ਸੈਲਫ਼ ਹੈਲਪ ਗਰੁੱਪਾਂ ਸਬੰਧੀ ਭਰਪੂਰ ਜਾਣਕਾਰੀ ਦਿੰਦਿਆਂ ਮਹਿਲਾਵਾਂ ਨੂੰ ਬੈਂਕਾਂ ਤੋਂ ਸਹਿਯੋਗ ਲੈਣ ਦੀ ਅਪੀਲ ਕੀਤੀ ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜੀਆਂ ਹੋ ਸਕਣ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਜੀਵ ਕੁਮਾਰ ਬਾਂਸਲ ਜ਼ੋਨਲ ਮੈਨੇਜਰ ਸਿੰਧ ਬੈਂਕ ਫਰੀਦਕੋਟ ਜ਼ੋਨ ਨੇ ਕਰਦੇ ਹੋਏ ਆਖਿਆ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀ ਮਨਸ਼ਾ ਹੈ ਕਿ ਹਰ ਦੇਸ਼ਵਾਸੀ ਨੂੰ ਬੈਂਕਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਇਸ ਕਰਕੇ ਅੱਜ ਇਕ ਪਲੇਟਫਾਰਮ ’ਤੇ ਸਾਰੇ ਬੈਂਕ ਲੋਕਾਂ ਨੂੰ ਜਾਗਰੂਕ ਕਰਨ ਲਈ ਪਹੰੁਚੇ ਹਨ। ਸ੍ਰੀ ਬਾਂਸਲ ਨੇ ਕਿਹਾ ਭਾਰਤ ਸਰਕਾਰ ਵਿੱਤੀ ਮੰਤਰਾਲੇ ਵੱਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਸਾਰੇ ਬੈਂਕ ਆਪਣੀਆਂ ਸਾਰੀਆਂ ਸਕੀਮਾਂ ਅਤੇ ਜਮਾਂ ਪੂੰਜੀ ਕਰਜ਼ਾ ਸਕੀਮਾਂ ਦੀ ਤੁਲਨਾਤਮਕ ਪੇਸ਼ਕਾਰੀ ਕਰਨਗੇ ਜਿਸ ਨਾਲ ਵਿੱਤੀ ਲਾਭਪਾਤਰੀਆਂ ਨੂੰ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ । ਉਹਨਾਂ ਕਿਹਾ 2 ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਬੈਂਕਾਂ ਦੇ ਉੱਚ ਅਧਿਕਾਰੀ ਆਮ ਜਨਤਾ ਵਾਸਤੇ ਹਾਜ਼ਰ ਰਹਿ ਕੇ ਤਸੱਲੀਬਖਸ਼ ਜਾਣਕਾਰੀ ਪ੍ਰਦਾਨ ਕਰਨਗੇ। ਉਹਨਾਂ ਕਿਹਾ ਕਿ ਸਾਰੇ ਬੈਂਕਾਂ ਕੋਲ ਲੋਕ ਭਲਾਈ ਕਰਜ਼ਾ ਸਕੀਮਾਂ ਬਾਬਤ ਭਰਪੂਰ ਸਮਰੱਥਾ ਅਨੁਸਾਰ ਫੰਡਜ ਪ੍ਰਾਪਤ ਹਨ । ਇਸ ਮੌਕੇ ਸਿੰਧ ਬੈਂਕ ਹੈਡ ਆਫਿਸ ਨਵੀਂ ਦਿੱਲੀ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਚਮਨ ਲਾਲ ਵੱਲੋਂ ਆਏ ਗ੍ਰਾਹਕਾਂ ਨੂੰ ਪ੍ਰੋਗਰਾਮ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਂਕ ਦੇ ਸਾਰੇ ਕੰਮ ਕਾਜ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਕਰਨ ਲਈ ਵਚਨਬੱਧ ਹੈ।। ਸਮਾਗਮ ਵਿਚ ਡੀ ਡੀ ਐਮ ਨਾਬਾਰਡ ਸ੍ਰੀ ਰਸ਼ੀਦ ਲੇਖੀ ਨੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਭਾਰਤ ਸਰਕਾਰ ਦਾ ਅਦਾਰੇ ਨਾਬਾਰਡ ਵੱਲੋਂ ਬੈਕਾਂ ਅਤੇ ਦਿਹਾਤੀ ਵਿਕਾਸ ਖੇਤੀਬਾੜੀ ਵਾਸਤੇ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦਾ ਵਿਸਥਾਰ ਪੂਰਵਕ ਗਿਆਨ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਆਰਸੇਟੀ ਦੇ ਫਾਰਮਰ ਨਿਰਦੇਸ਼ਕ ਰਣਜੀਤ ਸਿੰਘ ਵਾਲੀਆ ਨੇ ਸਿਖਿਆਰਥੀਆਂ ਵੱਲੋਂ ਤਿਆਰ ਪੋਸ਼ਾਕਾਂ ਅਤੇ ਸੈਲਫ ਹੈਲਪ ਗਰੁੱਪਾਂ ਦੇ ਖਾਧ ਪਦਾਰਥਾਂ ਦੀ ਪ੍ਰਦਰਸ਼ਨੀਆਂ ਅਤੇ ਮੌਕੇ ’ਤੇ ਬਣਾਏ ਜਾ ਰਹੇ ਆਧਾਰ ਕਰਾਡਾਂ ਦੀ ਪਰਿਕਿਰਿਆ ਦਾ ਨਿਰੀਖਣ ਵੀ ਕੀਤਾ।ਇਸ ਮੌਕੇ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਬੈਂਕ ਦੇ ਯੋਗਦਾਨ ਅਤੇ ਸਹਾਇਤਾ ਵਾਸਤੇ ਸ਼ਲਾਘਾ ਕੀਤੀ । ਇਸ ਮੌਕੇ ਸ੍ਰੀ ਰਾਮ ਪ੍ਰਵੇਸ਼ ਏ ਪੀ ਓ ਸਾਹਿਬ ਦਿਹਾਤੀ ਵਿਕਾਸ ਮੋਗਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਬਜਰੰਗੀ ਸਿੰਘ ਜ਼ਿਲਾ ਲੀਡ ਬੈਂਕ ਮੈਨੇਜਰ ਮੋਗਾ ਨੇ ਸਾਰੇ ਸਮਾਗਮ ਦੀ ਜਾਣਕਾਰੀ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਪੇਸ਼ ਕੀਤੀ ਅਤੇ ਸਾਰੇ ਬੈਂਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਸ੍ਰੀ ਰਕੇਸ਼ ਕੁਮਾਰ ਜਿੰਦਲ ਸਹਾਇਕ ਜਨਰਲ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ, ਸ੍ਰੀ ਅਨਿਲ ਕੁਮਾਰ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਸਵਰਨਜੀਤ ਸਿੰਘ ਸੰਧੂ ਵਾਈਸ ਪਿ੍ਰੰਸੀਪਲ ਗੁਰੂ ਨਾਨਕ ਕਾਲਜ ਮੋਗਾ ਨੇ ਵੀ ਵਿਚਾਰ ਪੇਸ਼ ਕੀਤੇ । ਜਤਿੰਦਰ ਕੁਮਾਰ ਚੀਫ ਮੈਨੇਜਰ ਮੋਗਾ, ਅਨਿਲ ਕੁਮਾਰ, ਨਿਲੇਸ਼ ਕੁਮਾਰ ਚੀਫ਼ ਮੈਨੇਜਰ ਫਰੀਦਕੋਟ ਜੋਨ ਵਿਕਾਸ ਡਡਵਾਲ ਨਿਰਦੇਸ਼ਕ ਆਰਸੈਟੀ ਮੋਗਾ ਨੇ ਟਰੇਕਿੰਗ ਸਬੰਧੀ ਜਾਣਕਾਰੀ ਪ੍ਰਦਾਨ ਕੀਤੇ ਇਸ ਮੌਕੇ ਤੇ ਬੋਲਦਿਆਂ ਰਨਜੀਤ ਸਿੰਘ ਵਾਲੀਆ ਫਾਰਮਰ ਨਿਰਦੇਸ਼ਕ ਆਰਸੈਟੀ ਮੋਗਾ ਨੇ ਬਾਖੂਬੀ ਸਟੇਜ ਦਾ ਸੰਚਾਲਨ ਕੀਤਾ । ਪੰਜਾਬ ਸਿੰਧ ਲੀਡ ਬੈਂਕ ਸੈਲ ਮੋਗਾ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਹੋ ਰਹੀ ਹੈ ।


