ਔਰਤ ਦਾ ਬੇਰਹਿਮੀ ਨਾਲ ਕਤਲ

Tags: 

ਮੋਗਾ ,28 ਸਤੰਬਰ (ਲਛਮਣਜੀਤ ਸਿੰਘ ਪੁਰਬਾ):  ਮੋਗਾ ਜ਼ਿਲੇ 'ਚ ਪੈਂਦੇ ਕਸਬਾ ਕੋਟ ਈਸੇ ਖਾਂ ਦੇ ਘਲੋਟੀ ਰੋਡ 'ਤੇ ਦਾਣਾ ਮੰਡੀ ਦੇ ਸਾਹਮਣੇ ਰਹਿੰਦੀ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਬਲਵੀਰਾਂ ਰਾਣੀ ਪਤਨੀ ਸਵ. ਦੇਸ ਰਾਜ (ਘਲੋਟੀ ਖ਼ੁਰਦ) ਦੇ ਰੂਪ 'ਚ ਹੋਈ ਹੈ। ਦੱਸਣਯੋਗ ਹੈ ਕਿ ਬਲਵੀਰਾਂ ਰਾਣੀ ਐੱਲ. ਆਈ. ਸੀ ਦੇ ਬੀਮਿਆਂ ਦਾ ਕੰਮ ਕਰਦੀ ਸੀ ਅਤੇ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ।ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਐਲ ਆਈ ਸੀ ਦੇ ਡੀ ਓ ਦੇਵੀ ਸਿੰਘ ਉਹਨਾ ਦੇ ਘਰ ਆਏ । ਉਹਨਾ ਨੇ ਦੇਖਿਆ ਕਿ ਬਲਵੀਰਾਂ  ਰਾਣੀ ਦੀ ਲਾਸ਼ ਘਰ ਵਿਚ ਖੂਨ ਨਾਲ ਲਥ ਪਥ ਪਈ ਸੀ.। ਇਸ ਦੀ ਜਾਣਕਾਰੀ ਉਹਨਾ ਨੇ ਮ੍ਰਿਤਕਾ ਦੀ ਬੇਟੀ ਨੂੰ ਦਿਤੀ ਫਿਰ ਬੇਟੀ ਨੇ ਘਰ ਦੇ ਨਜਦੀਕ ਰਹਿਣ ਵਾਲੇ ਆਪਨੇ ਕਿਸੇ ਰਿਸ਼ਤੇਦਾਰ ਨੂੰ ਫੋਨ ਕੀਤਾ ਅਤੇ ਇਸ ਘਟਨਾ ਬਾਰੇ ਦਸਿਆ । ਉਹਨਾ ਦੇ ਰਿਸ਼ਤੇਦਾਰ ਨੇ ਘਰ ਆ ਕੇ ਕਤਲ ਦੀ ਜਾਣਕਾਰੀ ਪੁਲਿਸ ਨੂੰ ਦਿਤੀ । ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਅਮਰਜੀਤ ਸਿੰਘ ਵਲੋਂ ਹੱਤਿਆ ਦੇ ਇਸ ਮਾਮਲੇ 'ਚ ਮੁੱਢਲੀ ਜਾਂਚ ਕਰਦਿਆ ਫੋਰਿੰਸਿਕ ਟੀਮ ਨੂੰ ਬੁਲਾਇਆ ਅਤੇ ਜਾਂਚ ਸ਼ੁਰੂ ਕਰ ਦਿਤੀ। ਇਸ ਔਰਤ ਦਾ ਕਤਲ ਕਿਉਂ ਕੀਤਾ ਗਿਆ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ। ਇਹ ਕਤਲ ਆਪਨੇ ਆਪ ਵਿਚ ਕਈ ਸਵਾਲ ਛੱਡ ਗਿਆ ਹੈ ਜਿਨ੍ਹਾ ਦਾ ਜਵਾਬ ਤਾਂ ਸਮਾਂ ਆਉਣ ਤੇ ਹੀ ਮਿਲੇਗਾ।********* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ