ਇਲੈੱਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ, 27 ਸਤੰਬਰ (ਜਸ਼ਨ)-ਇਲੈਕਟਰੋ ਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਬੀਤੇ ਦਿਨੀਂ ਨੀਲਮ ਨੋਵਾ ਹੋਟਲ ਵਿਖੇ ਡਾ. ਜਗਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੌਰਾਨ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਆਰਥਰਾਈਟਸ ਦੇ ਕਾਰਨਾਂ, ਡਾਇਆਗਿਨੋਜ਼ ਅਤੇ ਇਲੈਕਟੋ੍ਰਹੋਮਿਓਪੈਥੀ ਵਿਚ ਸਫਲ ਇਲਾਜ ‘ਤੇ ਚਾਨਣਾ ਪਾਇਆ। ਇਸ ਮੌਕੇ ਡਾ. ਰਾਜ ਕੁਮਾਰ ਨੇ ਸਾਰੇ ਸਰੀਰ ਤੋਂ ਵਾਲਾਂ ਦੇ ਝੜਨ ਅਤੇ ਇਲਾਜ ਦਾ ਤਜਰਬਾ ਸਾਂਝਾ ਕੀਤਾ । ਪ੍ਰਧਾਨ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਅਤੇ ਇਲੈਕਟੋ੍ਰਹੋਮਿਓਪੈਥਿਕ ਇਲਾਜ ਬਾਰੇ ਵਿਸਥਾਰ ਪੂਰਵਕ ਦੱਸਿਆ . ਡਾ. ਪਰਮਜੀਤ ਸਿੰਘ ਨੰਗਲ ਨੇ ਗੁਰਦੇ ਫੇਲ੍ਹ ਰੋਗ ਬਾਰੇ ਇਲੈਕਟ੍ਰੋਹੋਮਿਓਪੈਥੀ ਵਿਚ ਇਲਾਜ ਬਾਰੇ ਚਾਨਣਾ ਪਾਇਆ . ਡਾ. ਜਸਵਿੰਦਰ ਸਿੰਘ ਨੇ ਗੁਰਦਾ ਪਥਰੀ ਦੇ ਇਲਾਜ ਬਾਰੇ ਤਜਰਬਾ ਸਾਂਝਾ ਕੀਤਾ। ਡਾ. ਐਸ ਕਟਾਰੀਆ ਨੇ ਲਿਵਰ ਕੈਂਸਰ ਦੇ ਇਲੈਕਟੋ੍ਰਹੋਮਿਓਪੈਥਿਕ ਇਲਾਜ ਬਾਰੇ ਦੱਸਿਆ . ਡਾ. ਅਮਨਪ੍ਰੀਤ ਸਿੰਘ ਨੇ ਥੈਲੇਸੀਮੀਆ ਰੋਗ ਦੇ ਇਲੈਕਟਰੋ ਹੋਮੀਓਪੈਥੀ ਵਿਚ ਸਫਲ ਇਲਾਜ ਸਬੰਧੀ ਵਿਚਾਰ ਕੀਤੀ। ਇਸ ਸਮੇਂ ਜਨਰਲ ਸਕੱਤਰ ਡਾ. ਜਗਮੋਹਨ ਸਿੰਘ ਕੈਸੀਅਰ, ਡਾ. ਛਿੰਦਰ ਸਿੰਘ ਕਲੇਰ, ਪ੍ਰੈੱਸ ਸਕੱਤਰ ਡਾ. ਦਰਬਾਰਾ ਸਿੰਘ ਭੁੱਲਰ, ਡਾ. ਮਨਜੀਤ ਸਿੰਘ ਸੱਗੂ, ਡਾ. ਸੁਖਦੇਵ ਸਿੰਘ, ਡਾ. ਰਾਜਵੀਰ ਸਿੰਘ ਰੌਾਤਾ, ਡਾ. ਮਨਪ੍ਰੀਤ ਸਿੰਘ ਚਾਵਲਾ, ਡਾ. ਕਰਮਜੀਤ ਸਿੰਘ, ਡਾ. ਕਮਲਜੀਤ ਕੌਰ, ਡਾ. ਸੁਨੀਲ ਸਹਿਗਲ, ਡਾ. ਮੋਹਨ ਮਹਿਰਾ ਅਤੇ ਡਾ. ਕੇਵਲ ਬੁੱਕਲ ਆਦਿ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ । ਮੀਟਿੰਗ ‘ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਯੂ.ਪੀ ਤੋਂ ਵਡੀ ਗਿਣਤੀ ‘ਚ ਡਾਕਟਰ ਪਹੁੰਚੇ ਹੋਏ ਸਨ ।