148.97 ਲੱਖ ਦੀ ਲਾਗਤ ਨਾਲ ਮੋਗਾ ਦੀਆਂ ਵੱਖ ਵੱਖ ਗਲੀਆਂ ਪੱਕੀਆਂ ਕਰਨ ਦੀ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕੀਤੀ ਸ਼ੁਰੂਆਤ
ਮੋਗਾ, 25 ਸਤੰਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਬੀਤੇ ਦਿਨੀਂ ਮੋਗਾ ਦੇ ਵੱਖ ਵੱਖ ਗਲੀਆਂ ਵਿੱਚ 148.97 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਅਤੇ ਗਲੀਆਂ ਪੱਕੀਆ ਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਗਾ ਦੇ ਵਾਰਡ ਨੰਬਰ 44 ਵਿੱਚ ਡਿਪਟੀ ਮੇਅਰ ਜਰਨੈਲ ਸਿੰਘ ਦੁੰਨੇਕੇ ਵਾਲੀ ਗਲੀ ਜੋਕਿ 37.83 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਕੀਤੀ ਜਾਵੇਗੀ, ਉਸਦਾ ਉਦਘਾਟਨ ਟੱਕ ਲਗਾ ਕੇ ਕੀਤਾ ਗਿਆ। ਇਸੇ ਤਰਾਂ ਗਰੀਨ ਪਾਰਕ ਵਾਰਡ ਨੰਬਰ 44 ਦੀਆਂ ਗਲੀਆਂ 40.73 ਲੱਖ ਰੁਪਏ ਦੀ ਲਾਗਤ ਨਾਲ ਬਣਾਈਆ ਜਾ ਰਹੀਆਂ ਹਨ। ਮੋਗਾ ਦੇ ਵਾਰਡ ਨੰਬਰ 30 ਵਿੱਚ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਨੇੜੇ 14.38 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਗਾ ਕੇ ਗਲੀ ਪੱਕੀ ਕੀਤੀ ਜਾਵੇਗੀ। ਵਾਰਡ ਨੰਬਰ 40 ਵਿੱਚ 17.68 ਲੱਖ ਰੁਪਏ ਦੇ ਲਾਗਤ ਨਾਲ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾਈਆ ਜਾ ਰਹੀਆਂ ਹਨ। ਇਸਤੋਂ ਇਲਾਵਾ ਬਹੋਨਾ ਰੋਡ ਤੋਂ ਮਹਿਮੇਵਾਲਾ ਰੋਡ ਜੋ ਕਿ ਬਿਲਕੁਲ ਕੱਚਾ ਸੀ, ਉਸਨੂੰ ਪੱਕਾ ਕਰਨ ਲਈ 38.95 ਲੱਖ ਰੁਪਏ ਦੀ ਲਾਗਤ ਨਾਲ ਗਲੀ ਨੂੰ ਇੱਟਾ ਲਗਾ ਕੇ ਪੱਕਾ ਕੀਤਾ ਜਾਣਾ ਹੈ। ਡਾ. ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਲੀਆਂ ਕੱਚੀਆਂ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ ਅਤੇ ਹੁਣ ਗਲੀਆਂ ਪੱਕੀਆਂ ਹੋਣ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਬਾਰਿਸ਼ ਆਦਿ ਦੇ ਮੌਸਮ ਵਿੱਚ ਵੀ ਥਾਂ-ਥਾਂ ਪਾਣੀ ਖੜਾ ਨਹੀਂ ਹੋਵੇਗਾ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਵਿਕਾਸ ਕਾਰਜ਼ ਨਹੀਂ ਹੋਏ ਹਨ ਤਾਂ ਉਨਾਂ ਨਾਲ ਸੰਪਰਕ ਜਰੂਰ ਕਰਨ ਤਾਂਕਿ ਜਲਦ ਤੋਂ ਜਲਦ ਸ਼ਹਿਰ ਦੇ ਵਿਕਾਸ ਕਾਰਜ਼ਾ ਨੂੰ ਨੇਪਰੇ ਚਾੜਿਆ ਜਾ ਸਕੇ। ਉਨਾਂ ਵਿਸ਼ਵਾਸ ਦਵਾਇਆ ਕਿ ਉਹ ਪੂਰੇ ਹਲਕੇ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰਵਾ ਰਹੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਉਨਾਂ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਇਲਾਵਾ ਵਾਸੀਆਂ ਨੇ ਡਾ. ਹਰਜੋਤ ਕਮਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਦੀ ਬਦੌਲਤ ਪਿਛਲੇ ਲੰਬੇ ਸਮੇਂ ਤੋਂ ਖਸਤਾਹਾਲਤ ਪਈਆਂ ਕੱਚੀਆਂ ਗਲੀਆਂ ਪੱਕੀਆਂ ਹੋਣ ਜਾ ਰਹੀਆਂ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ