ਪੁਲਿਸ ਨੇ 10 ਕਿਲੋ ਚੂਰਾ ਪੋਸਤ ਫੜੀ, 2 ਦੋਸੀ ਮੌਕੇ ਤੇ ਕਾਬੂ

ਮੂਨਕ (ਨਰੇਸ਼ ਤਨੇਜਾ) ਪੰਜਾਬ ਸਰਕਾਰ ਵੱਲੋਂ ਨਸੇ ਵਿਰੁੱਧ ਵੱਢੀ ਮੁਹਿੰਮ ਤਹਿਤ ਮੂਨਕ ਪੁਲਿਸ ਵੱਲੋਂ ਚੂਰਾ ਪੋਸਤ ਬਰਾਬਦ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਮੂਨਕ ਘੱਗਰ ਪੁੱਲ ਉੱਪਰ ਨਾਕੇ ਬੰਦੀ ਕਰਕੇ ਗੱਡੀ ਨੰਬਰ ਪੀ.ਬੀ.13ਏ.ਐੱਲ. 9687 ਟਰਾਲਾ ਜਿਸਨੂੰ ਲਖਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਡੂਡੀਆਂ, ਲਵ ਉਰਫ ਕਾਲੀ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 4, ਮੂਨਕ ਨੂੰ ਰੋਕ ਕੇ ਗੱਡੀ ਵਿੱਚੋਂ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਕੀਤੀ ਗਈ। ਇਸ ਮੌਕੇ ਤੇ ਪੁਲਿਸ ਪਾਰਟੀ ਵਿੱਚ ਬਲਵੀਰ ਸਿੰਘ ਏ.ਐੱਸ.ਆਈ., ਕੁਲਵਿੰਦਰ ਸਿੰਘ ਏ.ਐੱਸ.ਆਈ., ਸੇਰ ਸਿੰਘ ਆਦਿ ਹਾਜਰ ਸਨ।