ਕੁਪੋਸ਼ਨ ਨੂੰ ਖਤਮ ਕਰਨ ਦੇ ਲਈ ਪੋਸ਼ਣ ਮਾਹ ਮਨਾਉਣਾ ਪੰਜਾਬ ਸਰਕਾਰ ਦਾ ਇਕ ਨਿਵੇਕਲਾ ਉੱਦਮ:ਸਿਵਲ ਸਰਜਨ ਡਾ. ਹਰਿੰਦਰ ਪਾਲ ਸਿੰਘ

ਮੋਗਾ,20 ਸਤੰਬਰ (ਜਸ਼ਨ):  ਪੰਜਾਬ ਸਰਕਾਰ ਵੱਲੋਂ ਕੁਪੋਸ਼ਨ ਨੂੰ ਖਤਮ ਕਰਨ ਦੇ ਲਈ ਪੋਸ਼ਣ ਮਾਹ ਮਨਾਉਣਾ ਇਕ ਨਿਵੇਕਲਾ ਉੱਦਮ ਹੈ ਅਤੇ ਇਸ ਸਾਲ ਪੋਸ਼ਨ ਮਾਹ ਦਾ  ਮੁੱਖ ਉਦੇਸ਼ ਹੈ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ ਜਰੂਰੀ  ਹੈ ਅਤੇ ਸਰੀਰਕ ਤੰਦਰੁਸਤੀ ਲਈ ਸਾਨੂੰ ਘਰ ਵਿੱਚ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ ਕਿਉਕਿ ਇਹ ਭੋਜਨ ਸਿਹਤ ਲਈ ਲਾਹੇਵੰਦ ਹੁੰਦਾ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਨੇ ਕਰਦੇ ਹੋਏ ਕਿਹਾ ਕਿ ਪੌਸ਼ਟਿਕ ਆਹਾਰ ਦੀ ਸਾਡੇ ਸਰੀਰ ਵਿਚ ਬਹੁਤ ਮਹੱਤਤਾ ਹੈ। ਸਿਹਤਮੰਦ ਸਮਾਜ ਦੀ ਸਿਰਜਣਾ ਦੇ ਲਈ ਤਾਜਾ ਅਤੇ  ਸਿਹਤਮੰਦ ਭੋਜਨ ਹੀ ਖਾਓ ਅਤੇ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਜੰਕ ਫੂਡ ਤੋਂ ਇਲਾਵਾ ਤੇਲ , ਲੂਣ ਅਤੇ ਖੰਡ ਦੀ ਵਰਤੋਂ ਘੱਟ ਕਰਨ ਦੀ ਜਰੂਰਤ ਹੈ ਕਿਉਕਿ ਚੰਗੀ ਸਿਹਤ ਵਿੱਚ ਹੀ ਤੰਦਰੁਸਤ ਮਾਨਸਿਕਤਾ ਦਾ ਵਿਕਾਸ ਹੋ ਸਕਦਾ ਹੈ। ਇਸ ਲਈ ਪੌਸ਼ਟਿਕ ਆਹਾਰ ਖਾਓ ਅਤੇ ਹਮੇਸ਼ਾ ਘਰ ਦਾ ਬਣਿਆ ਹੋਇਆ ਖਾਣਾ ਹੀ ਖਾਓ ਅਤੇ ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ  ਚਾਹੀਦਾ ਹੈ।ਗਰਭਵਤੀ ਔਰਤਾਂ ਦੇ ਲਈ ਦੁੱਧ , ਦਹੀ, ਫਲ ਅਤੇ ਹਰੀਆ ਸਬਜੀਆ, ਗੁੜ, ਕਾਲੇ ਛੋਲੇ , ਦਾਲਾ ਅਤੇ ਹੋਰ ਪ੍ਰੋਟਿਨ ਵਾਲੇ ਭੋਜਨ ਲੈਣ ਦੀ ਜਰੂਰਤ ਹੈ ਅਤੇ ਇਸੇ ਤਰ੍ਹਾ ਹੀ ਬੱਚਿਆ ਨੂੰ ਸਕੂਲ ਜਾਣ ਤੋਂ ਪਹਿਲਾ ਨਾਸ਼ਤਾ ਕਰਵਾਉਣਾ ਬਹੁਤ ਜਰੂਰੀ ਹੈ ਜਿਸ ਵਿੱਚ ਦੁੱਧ ਅਤੇ ਫਲ  ਆਦਿ ਹੋ ਸਕਦਾ ਹੈ।ਬੱਚਿਆ ਦਾ ਸਮੇਂ ਸਿਰ ਖੂਨ ਦੇ ਲੈਵਲ ਦੀ ਜਾਂਚ, ਭਾਰ ਅਤੇ ਉਚਾਈ ਵੀ ਮਾਪਣੀ ਜਰੂਰੀ ਹੈ ਜਿਸ ਨਾਲ ਬੱਚੇ ਦੇ ਵਿਕਾਸ ਦਾ ਪਤਾ ਲੱਗਦਾ ਰਹਿੰਦਾ ਹੈ।ਇਨ੍ਹਾ ਗੱਲਾ ਦਾ ਧਿਆਨ ਰੱਖਕੇ ਸਮਾਜ ਨੂੰ ਕੁਪੋਸ਼ਨ ਦੇ ਸ਼ਿਕਾਰ ਤੋਂ ਬਚਾਇਆ ਜਾ ਸਕਦਾ ਹੈ।ਇਸ ਮੌਕੇ ਉਨ੍ਹਾ ਦੇ ਨਾਲ ਡਾ ਰੁਿਪੰਦਰ ਕੌਰ ਗਿੱਲ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਅਤੇ ਅੰਮਿ੍ਰਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਵੀ ਹਾਜ਼ਰ ਸਨ।