ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆਰੰਭੇ ‘ਮੈਗਾ ਰੋਜ਼ਗਾਰ ਮੇਲੇ’ ‘ਚ ਪਹੁੰਚੇ ਹਜ਼ਾਰਾਂ ਬੇਰੋਜ਼ਗਾਰ

ਮੋਗਾ,19 ਸਤੰਬਰ (ਜਸ਼ਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦੇ ‘ਘਰ ਘਰ ਰੋਜ਼ਗਾਰ ’ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੇਂ ਸਮੇਂ ’ਤੇ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਏ ਡੀ ਸੀ (ਵਿਕਾਸ) ਰਜਿੰਦਰ ਕੁਮਾਰ ਬੱਤਰਾ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਦੀ ਦੇਖ ਰੇਖ ਵਿਚ ਮੋਗਾ ਦੀ ਆਈ ਟੀ ਆਈ ਵਿਖੇ ‘ਮੈਗਾ ਰੋਜ਼ਗਾਰ ਮੇਲੇ’ ਦੀ ਆਰੰਭਤਾ ਹੋਈ । ਅੱਜ ਤੋਂ 30 ਸਤੰਬਰ ਤੱਕ ਚੱਲਣ ਵਾਲੇ ਇਸ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਕੀਤਾ ।

