ਚੋਰ ਗਿਰੋਹ ਦਾ ਪਰਦਾਫਾਸ, ਗਿਰੋਹ ਦੀ 1 ਔਰਤ ਮੈਂਬਰ ਕਾਬੂ, ਚੋਰੀ ਹੋਇਆ ਸੋਨਾ ਅਤੇ ਨਗਦੀ ਬਰਾਮਦ
ਮੂਨਕ 19-ਸਤੰਬਰ (ਨਰੇਸ ਤਨੇਜਾ) ਜਿਲਾ ਪੁਲਿਸ ਮੁੱਖੀ ਸੰਦੀਪ ਗਰਗ ਦੇ ਦਿਸਾ-ਨਿਰਦੇਸ਼ਾ ਮੁਤਾਬਿਕ ਪੁਲਿਸ ਵੱਲੋਂ ਮਾੜੇ ਅਨਸ਼ਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮੂਨਕ ਪੁਲਿਸ ਨੇ ਬੀਤੇ ਦਿਨੀ ਮੂਨਕ ਵਿਖੇ ਹੋਈ ਚੋਰੀ ਦਾ ਪਰਦਾਫਾਸ ਕਰਦੇ ਹੋਏ ਚੋਰ ਗਿਰੋਹ ਦੇ ਮੈਂਬਰਾਂ ਵਿੱਚੋਂ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋ ਕਰੀਬ 31 ਤੌਲੇ ਸੋਨੇ ਦੇ ਗਹਿਣੇ ਅਤੇ ਕੁਝ ਨਗਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡੀ.ਐੱਸ.ਪੀ. ਮੂਨਕ ਬੂਟਾ ਸਿੰਘ ਗਿੱਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 12 ਸਤੰਬਰ ਦੀ ਸਵੇਰੇ ਕਰੀਬ 4 ਵਜੇ ਪ੍ਰਸੋਤਮ ਲਾਲ ਵਾਸੀ ਮੂਨਕ ਜੋ ਕਿ ਸੈਰ ਕਰਨ ਲਈ ਘਰੋ ਨਿਕਲਿਆ ਸੀ ਅਤੇ ਆਪਣੇ ਘਰ ਦੇ ਗੇਟ ਨੂੰ ਬਾਹਰੋ ਜਿੰਦਾ ਲਗਾ ਦਿੱਤਾ ਸੀ, ਜਦ ਉਹ ਸੈਰ ਕਰਕੇ ਵਾਪਸ ਆ ਕੇ ਦੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਹਮਣੇ ਪਈ ਅਲਮਾਰੀ ਵਿੱਚੋਂ ਸਮਾਨ ਖਿੱਲਰਿਆ ਹੋਇਆ ਸੀ, ਜਦੋਂ ਅਲਮਾਰੀ ਨੂੰ ਦੇਖਿਆ ਕਿ ਉਸ ਵਿੱਚ ਰੱਖੇ ਕਰੀਬ 38 ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਲੱਖ ਦਸ ਹਜਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੇ ਸੀ ਜਿਸ ਦੀ ਪੁਲਿਸ ਨੂੰ ਸੂਚਨਾ ਦਿੱਤੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਐੱਸ.ਐੱਚ.ਓ. ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਏ.ਐੱਸ.ਆਈ. ਮਿੱਠੂ ਸਿੰਘ, ਐੱਸ.ਆਈ. ਅਨੀਤਾ ਦੀ ਡਿਊਟੀ ਲਗਾਈ ਗਈ ਜਿਸ ਵਿੱਚ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇੱਕ ਔਰਤ ਚੌਰੀ ਹੋਇਆ ਸੋਨਾ ਅਤੇ ਕੁਝ ਨਗਦੀ ਜੋ ਕਿ ਘੱਗਰ ਪੁਲ ਦੇ ਨਜਦੀਕ ਦਬਾ ਕੇ ਰੱਖੀ ਹੋਈ ਸੀ, ਨੂੰ ਚੁੱਕਣ ਆ ਰਹੀ ਹੈ, ਨੂੰ ਪਿੰਡ ਗਨੌਟਾ ਨਜਦੀਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਮਨਜੀਤ ਕੌਰ ਪਤਨੀ ਅਮਿਤ ਉਰਫ ਤੂਤਾ ਪੁੱਤਰ ਬਨਾਰਸੀ ਵਾਸੀ ਟੌਹਾਣਾ ਵਜੋ ਹੋਈ। ਪੁਲਿਸ ਨੇ ਉਸ ਨੂੰ ਨਾਲ ਲਿਜਾ ਕੇ ਘੱਗਰ ਪੁਲ ਦੇ ਨਜਦੀਕ ਘਾਹ ਫੂਸ ਵਿੱਚ ਲੁਕਾ ਕੇ ਰੱਖਿਆ ਹੋਇਆ ਸੋਨਾ ਅਤੇ ਨਗਦੀ ਬਰਾਮਦ ਕੀਤੀ। ਉਸਨੇ ਮੰਨਿਆ ਕਿ ਇਹ ਚੋਰੀ ਉਸਦੇ ਪਤੀ ਅਮਿਤ ਉਰਫ ਤੂਤਾ ਪੁੱਤਰ ਬਨਾਰਸੀ, ਸੁਨੀਲ ਉਰਫ ਚਿਕਨਾ ਪੁੱਤਰ ਸਾਮ ਲਾਲ, ਸਾਗਰ ਪੁੱਤਰ ਤੀਰਥ ਵਾਸੀਆਨ ਰਾਜਨਗਰ ਟੋਹਾਣਾ ਜਿਲ੍ਹਾ ਫਤਿਆਬਾਦ ਨੇ ਕੀਤੀ ਹੈ। ਪੁਲਿਸ ਨੇ ਇਹਨਾਂ ਦੋਸੀਆਂ ਨੂੰ ਨਾਮਜਾਦ ਕਰਕੇ ਉਕਤ ਔਰਤ ਕੋਲੋ ਕਰੀਬ 31 ਤੌਲੇ ਸੋਨੇ ਦੇ ਗਹਿਣੇ ਅਤੇ 70,500/-ਰੁਪਏ ਬਰਾਮਦ ਕਰ ਲਏ ਹਨ। ਪੁਲਿਸ ਵੱਲੋਂ ਉਕਤ ਔਰਤ ਨੂੰ ਮਾਨਯੋਗ ਅਦਾਲਤ ਮੂਨਕ ਵਿਖੇ ਪੇਸ਼ ਕੀਤਾ ਗਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।