ਸਮਾਰਟ ਸਰਕਾਰੀ ਸਕੂਲਾਂ ਨਾਲ ਸਿੱਖਿਆ ਦੇ ਗੁਣਾਤਮਕ ਮਿਆਰਾਂ ਵਿੱਚ ਹੋਵੇਗਾ ਵਾਧਾ - ਸਿੱਖਿਆ ਸਕੱਤਰ
ਐੱਸ ਏ ਐੱਸ ਨਗਰ 18 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼) ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਨਾਉਣ ਲਈ ਸਕੱਤਰ ਸਕੂਲ ਸਿੱਖਿਆ ਕਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਲਗਾਤਾਰ ਮੀਟਿੰਗਾਂ ਕਰਕੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ. ਇਸੇ ਲੜੀ ਤਹਿਤ ਮੁੱਖ ਦਫਤਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਪਟਿਆਲਾ, ਸੰਗਰੂਰ ਅਤੇ ਅੰਮਿ੍ਤਸਰ ਦੇ ਸਕੂਲਾਂ ਦੇ ਉਪ ਜਿਲ੍ਹਾ ਸਿੱਖਿਆ ਅਫਸਰਾਂ, ਪਿ੍ੰਸੀਪਲਾਂ, ਸਮਾਰਟ ਸਕੂਲਾਂ ਮੋਟੀਵੇਟਰਾਂ, ਸਹਾਇਕ ਕੋਆਰਡੀਨੇਟਰਾਂ ਸਮਾਰਟ ਸਕੂਲ, ਅਧਿਆਪਕਾਂ ਅਤੇ ਆਹਲਾ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਮਾਰਟ ਸਕੂਲਾਂ ਦੀ ਸੋਚ ਤੇ ਦਿ੍ੜਤਾ ਨਾਲ ਪਹਿਰਾ ਦੇਣ ਲਈ ਕਿਹਾ. ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਆਰ ਕਰਨ, ਇਮਾਰਤ ਨੂੰ ਸਿੱਖਣ ਸਿਖਾਉਣ ਸਮੱਗਰੀ ਵੱਜੋਂ ਵਰਤਨ ਲਈ ਸਜਾਉਣਾ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ, ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਗਏ ਈ-ਕੰਟੈਂਟ ਨੂੰ ਸਿਖਲਾਈ ਲੈਣ ਉਪਰੰਤ ਸਹੀ ਢੰਗ ਨਾਲ ਵਰਤਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਯੋਜਨਾਬੰਦੀ ਕਰਨ ਬਾਰੇ ਗੱਲਬਾਤ ਕੀਤੀ ਗਈ।ਇਸ ਮੌਕੇ ਐੱਚ ਡੀ ਐੱਫਸੀ ਬੈਂਕ ਵੱਲੋਂ ਪਾਰਥ ਵਸਾਵਦਾ ਨੇ ਸਮਾਰਟ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਆਰ ਕਰਨ ਲਈ ਆਪਣੇ ਵਿਚਾਰ ਰੱਖੇ. ਇਸ ਤੋਂ ਇਲਾਵਾ ਬੈਂਕ ਵੱਲੋਂ ਸੁਧੀਰ, ਜਗਜੀਤ ਅਤੇ ਰਿਲੇਸ਼ ਨੇ ਵੀ ਮੀਟਿੰਗ ਵਿੱਚ ਭਾਗ ਲਿਆ। ਡਿਪਟੀ ਐੱਸ ਪੀ ਡੀ ਐਜੂਸੈੱਟ, ਸੁਰੇਖਾ ਠਾਕੁਰ ਏ ਐੱਸ ਪੀ ਡੀ ਪਲਾਨਿੰਗ, ਸ਼ਲਿੰਦਰ ਸਿੰਘ ਅਤੇ ਸਮਾਰਟ ਸਕੂਲ ਮੋਟੀਵੇਟਰਾਂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਬਲਵਿੰਦਰ ਸਿੰਘ ਏਐੱਸਪੀਡੀ ਮੀਡੀਆ, ਬਿੰਦੂ ਗੁਲਾਟੀ, ਸੁਖਵਿੰਦਰ ਸਿੰਘ ਖੋਸਲਾ ਡਿਪਟੀ ਡੀਈਓ ਪਟਿਆਲਾ, ਤੋਤਾ ਸਿੰਘ ਪਿ੍ੰਸੀਪਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਜੇਸ਼ ਜੈਨ, ਨਿਰਮਲ ਕੌਰ, ਲਵਜੀਤ ਸਿੰਘ ਗਰੇਵਾਲ, ਮੰਜੂ ਭਾਰਦਵਾਜ, ਅਮਰਜੀਤ ਸਿੰਘ ਰੱਲੀ, ਅਰਚਨਾ ਮਹਾਜਨ, ਜਿਲ੍ਹਾ ਮੈਂਟਰ ਸਾਇੰਸ, ਗਣਿਤ ਅਤੇ ਅੰਗਰੇਜ਼ੀ, ਕੰਪਿਊਟਰ ਫੈਕਲਟੀ ਰਿਸੋਰਸ ਪਰਸਨ ਤੋਂ ਇਲਾਵਾ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ।