ਪੇਂਡੂ ਵਿਕਾਸ ਮੰਤਰੀ ਤਿ੍ਰਪਤ ਬਾਜਵਾ ਵਲੋਂ ‘ਮਾਲਵਾ ਸਰਪੰਚ ਡਾਇਰੈਕਟਰੀ’ ਜਾਰੀ, ਗੋਰਾ ਸੰਧੂ ਵਲੋਂ ਤਿਆਰ ਕੀਤੀ ਗਈ ਹੈ 7 ਜ਼ਿਲਿਆਂ ਦੇ ਪੰਚਾਂ-ਸਰਪੰਚਾਂ ਦੀ ਡਾਇਰੈਕਟਰੀ

 ਚੰਡੀਗੜ, 18 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ’ਮਾਲਵਾ ਸਰਪੰਚ ਡਾਇਰੈਕਟਰੀ’ ਨੂੰ ਜਾਰੀ ਕਰਨ ਦੀ ਰਸਮ ਅਦਾ ਕੀਤੀ। ਇਸ ਡਾਇਰੈਕਟਰੀ ਵਿਚ ਮਾਲਵੇ ਦੇ 7 ਜ਼ਿਲਿਆਂ ਦੇ ਪਿੰਡਾਂ ਦੇ ਸਰਪੰਚਾਂ ਦੇ ਨਾਮ, ਪਿਤਾ ਦਾ ਨਾਮ, ਤਸਵੀਰ, ਮੋਬਾਈਲ ਨੰਬਰ, ਵਿਧਾਨ ਸਭਾ ਹਲਕਾ ਅਤੇ ਪੁਲਿਸ ਥਾਣਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਹ ਡਾਇਰੈਕਟਰ ਉੱਘੇ ਸਮਾਜ ਸੇਵੀ ਗੋਰਾ ਸੰਧੂ ਖੁਰਦ ਵਲੋਂ ਤਿਆਰ ਕੀਤੀ ਗਈ ਹੈ।ਇਸ ਮੌਕੇ ਸ. ਤਿ੍ਰਪਤ ਬਾਜਵਾ ਨੇ ਐਲਾਨ ਕੀਤਾ ਕਿ ਜਲਦ ਹੀ ਪੇਂਡੂ ਵਿਕਾਸ ਵਿਭਾਗ ਵਲੋਂ ਸੂਬੇ ਦੇ ਜ਼ਿਲਾ ਪ੍ਰੀਸ਼ਦ ਮੈਂਬਰਾਂ, ਬਲਕਾ ਸੰਪਤੀ ਮੈਂਬਰਾਂ, ਸਰਪੰਚਾਂ ਅਤੇ ਪੰਚਾਂ ਦੀ ਆਨਲਾਈਨ ਡਾਰਿੈਕਟਰ ਵਿਭਾਗ ਦੀ ਵੈਬਸਾਈਟ ’ਤੇ ਉਪਲੱਬਧ ਕਰਵਾਈ ਜਾਵੇਗੀ।ਇਸ ਸਬੰਧੀ ਉਨਾਂ ਮੌਕੇ ’ਤੇ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਪੇਂਡੂ ਵਿਕਾਸ ਮੰਤਰੀ ਤਿ੍ਰਪਤ ਬਾਜਵਾ ਨੇ ਗੋਰਾ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋੜਨ ਲਈ ਬਹੁਤ ਵਧੀਆ ਉਪਰਾਲਾ ਹੈ। ਉਨਾਂ ਨਾਲ ਹੀ ਇਸ ਡਾਇਰੈਕਟਰੀ ਦੇ ਅਗਲੇ ਅੰਕ ਵਿਚ ਪੂਰੇ ਪੰਜਾਬ ਦੇ ਸਰਪੰਚਾ ਦੇ ਵੇਰਵੇ ਇਕੱਠੇ ਕਰਕੇ ਛਾਪਣ ਲਈ ਵੀ ਗੋਰਾ ਸੰਧੂ ਅਤੇ ਉਸ ਦੇ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ।ਡਾਇਰੈਕਟਰੀ ਦੇ ਸੰਪਾਦਕ ਸ. ਗੋਰਾ ਸੰਧੂ ਖੁਰਦ ਨੇ ਦੱਸਿਆ ਕਿ ਇਸ ਡਾਰਿੈਕਟਰੀ ਵਿਚ ਪੰਜਾਬ ਦੇ ਮਾਲਵਾ ਖੇਤਰ ਦੇ 7 ਜ਼ਿਲਿਆਂ ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਬਰਨਾਲਾ, ਮੋਗਾ ਅਤੇ ਮਾਨਸਾ ਜ਼ਿਲਿਆਂ ਦੇ ਸਰਪੰਚਾ ਦੇ ਵੇਰਵੇ ਫੋਟੋ ਸਮੇਤ ਦਿੱਤੇ ਗਏ ਹਨ। ਉਨਾਂ ਕਿਹਾ ਕਿ ਇਹ ਡਾਇਰੈਕਟਰ 7 ਜ਼ਿਲਿਆਂ ਦੇ ਪਿੰਡਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇਗੀ ਅਤੇ ਕਿਸੇ ਵੀ ਸਮੇਂ ਲੋੜ ਪੈਣ ਤੇ ਕੋਈ ਵੀ ਸਰਪੰਚ ਇਸ ਡਾਇਰੈਕਟਰ ਦੀ ਮੱਦਦ ਨਾਲ ਕਿਸੇ ਨਾਲ ਵੀ ਅਸਾਨੀ ਨਾਲ ਸੰਪਰਕ ਕਰ ਸਕੇਗਾ।ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ (ਸਲਾਹਕਾਰ ਮੁੱਖ ਮੰਤਰੀ), ਸ੍ਰੀ ਨੱਥੂ ਰਾਮ, ਸ੍ਰੀ ਦਰਸ਼ਨ ਲਾਲ ਮੰਗੂਪੁਰ (ਸਾਰੇ ਵਿਧਾਇਕ) ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀਮਤੀ ਤਨੂੰ ਕਸ਼ਿਅਪ ਵੀ ਮੌਜੂਦ ਸਨ।