ਕਮਿਸ਼ਨਰ ਨਗਰ ਨਿਗਮ ਮੋਗਾ ਨੇ ਸ਼ਹਿਰ ਨੂੰ ਖੁੱਲੇ ਤੋਂ ਸੌਚ ਮੁਕਤ ਕਰਨ ਲਈ ਸ਼ਹਿਰ ਵਾਸੀਆਂ ਤੋਂ ਮੰਗੇ ਇਤਰਾਜ਼/ਸੁਝਾਅ , 7 ਦਿਨ ਦਾ ਸਮਾਂ ਨਿਰਧਾਰਤ
ਮੋਗਾ 17 ਸਤੰਬਰ:(ਜਸ਼ਨ): ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਪੈਂਦੇ ਸਾਰੇ 50 ਵਾਰਡਾਂ ਨੂੰ ਖੁੱਲੇ ਤੋਂ ਸੌਚ ਮੁਕਤ ਕਰਨ ਲਈ ਰੀ-ਸਰਟੀਫ਼ਾਈ ਅਤੇ ਓਡੀਐਫ਼ (ਸੌਚ ਮੁਕਤ) ਕੀਤਾ ਜਾਣਾ ਹੈ। ਇਸ ਸਬੰਧੀ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਇਤਰਾਜ਼ ਹੋਵੇ ਜਾਂ ਸੁਝਾਅ ਦੇਣਾ ਹੋਵੇ, ਤਾਂ ਉਹ 7 ਦਿਨਾਂ ਦੇ ਅੰਦਰ-ਅੰਦਰ ਨਗਰ ਨਿਗਮ ਮੋਗਾ ਨੂੰ ਲਿਖਤੀ ਰੂਪ ਵਿੱਚ ਆਪਣੇ ਇਤਰਾਜ਼/ਸੁਝਾਅ ਦੇ ਸਕਦਾ ਹੈ। ਸਮਾਂ ਅਤੇ ਮਿਆਦ ਖਤਮ ਹੋਣ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਇਤਰਾਜ਼/ਸੁਝਾਅ ਨੂੰ ਵਿਚਾਰਿਆ ਨਹੀਂ ਜਾਵੇਗਾ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ