ਕੈਪਟਨ ਦੀ ਪੁਲਸ ਕਰੇ ਗਿ੍ਰਫਤਾਰ, ਮੈਂ ਤਿਆਰ ਬਰ ਤਿਆਰ : ਬੈਂਸ,,ਬਟਾਲਾ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਡੀਸੀ ਦਫਤਰ ਦੇ ਬਾਹਰ ਦਿੱਤਾ ਜਾਵੇਗਾ ਧਰਨਾ,ਅਵਾਰਾ ਪਸ਼ੂਆਂ ਕਾਰਣ ਵਾਪਰਨ ਵਾਲੇ ਹਾਦਸਿਆਂ ਨੂੰ ਨੱਥ ਪਾਉਣ ਲਈ ਸਾਰੇ ਜਿਲਾ ਹੈਡਕੁਆਰਟਰਾਂ ਤੇ ਵੀ ਦਿੱਤੇ ਜਾਣਗੇ ਧਰਨੇ

ਲੁਧਿਆਣਾ, 17 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਹਰ ਵੇਲੇ ਤਿਆਰ ਬਰ ਤਿਆਰ ਹਨ, ਕੈਪਟਨ ਅਮਰਿੰਦਰ ਸਿੰਘ ਜਦੋਂ ਮਰਜੀ ਆਪਣੀ ਪੁਲਸ ਨੂੰ ਭੇਜ ਦੇਣ, ਉਹ ਗਿ੍ਰਫਤਾਰੀ ਦੇ ਦੇਣਗੇ। ਉਨਾਂ ਇਹ ਵੀ ਕਿਹਾ ਕਿ ਬਟਾਲਾ ਵਿੱਖੇ ਹੋਏ ਹਾਦਸੇ ਦੇ ਪੀੜਤਾਂ ਦੇ ਨਾਲ ਉਹ ਅੱਜ ਵੀ ਖ਼ੜੇ ਹਨ ਅਤੇ ਜਲਦੀ ਹੀ ਪੀੜਤਾਂ ਨੂੰ ਲੈ ਕੇ ਬਟਾਲਾ ਦੇ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਵਿਧਾਇਕ ਬੈਂਸ ਅਤੇ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸਥਾਨਕ ਸਰਕਟ ਹਾੳੂਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਸਾਰੇ ਰੁਝੇਵੇਂ ਉਸੇ ਤਰਾਂ ਕਰ ਰਹੇ ਹਨ, ਜਿਸ ਤਰਾਂ ਪਹਿਲਾਂ ਕਰਦੇ ਸਨ ਅਤੇ ਗਿ੍ਰਫਤਾਰੀ ਲਈ ਤਿਆਰ ਬਰ ਤਿਆਰ ਹਨ। ਉਨਾਂ ਮੰਗ ਕੀਤੀ ਕਿ ਸਰਕਾਰ ਬਟਾਲਾ ਪੀੜਤਾਂ ਦੇ ਹਰ ਪਰਿਵਾਰ ਲਈ ਸਰਕਾਰ ਨੌਕਰੀ ਦਾ ਪ੍ਰਬੰਧ ਕਰੇ ਅਤੇ ਘੱਟੋ ਘੱਟ 10 ਲੱਖ ਰੁਪਏ ਹਰ ਪਰਿਵਾਰ ਨੂੰ ਫੌਰਨ ਮਾਲੀ ਮਦਦ ਕੀਤੀ ਜਾਵੇ। ਉਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਤੁਰੰਤ ਬਟਾਲਾ ਹਾਦਸੇ ਲਈ ਜਿੰਮੇਵਾਰ ਅਧਿਕਾਰੀਆਂ ਤੇ ਪਰਚਾ ਦਰਜ ਕਰੇ ਅਤੇ ਉਨਾਂ ਸਰਕਾਰੀ ਪ੍ਰਸਾਸ਼ਨਿਕ ਅਤੇ ਪੁਲਸ ਅਧਿਕਾਰੀਆਂ ਤੇ ਵੀ ਕਾਰਵਾਈ ਕਰੇ, ਜੋ ਇਸ ਹਾਦਸੇ ਲਈ ਦੋਸ਼ੀ ਪਾਏ ਗਏ ਹਨ। ਵਿਧਾਇਕ ਬੈਂਸ ਨੇ ਦੱਸਿਆ ਅਵਾਰਾ ਪਸ਼ੂਆਂ ਦੀ ਸੱਮਸਿਆ ਗੰਭੀਰ ਬਣ ਗਈ ਹੈ, ਜਦੋਂ ਕਿ ਸਰਕਾਰ ਗੳੂ ਸੈੱਸ ਲਗਾ ਕੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਇਸ ਗੳੂ ਸੈੱਸ ਦਾ ਪ੍ਰਯੋਗ ਸਹੀ ਜਗਾ ਤੇ ਨਹੀਂ ਹੋ ਰਿਹਾ। ਉਨਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਕੋਰ ਕਮੇਟੀ, ਪੀ.ਏ.ਸੀ. ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਹਰ ਜਿਲਾ ਹੈਡਕੁਆਟਰਾਂ ਤੇ ਧਰਨੇ ਮਾਰੇ ਜਾਣਗੇ ਅਤੇ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਬਟਾਲਾ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਮਿਲ ਸਕੇ, ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲਹੋ ਸਕੇ, ਕਿਉਂਕਿ ਅਵਾਰਾ ਪਸ਼ੂਆਂ ਕਾਰਣ ਆਏ ਦਿਨ ਅਨੇਕਾਂ ਲੋਕ ਜਖਮੀ ਹੋ ਰਹੇ ਹਨ ਅਤੇ ਇੱਥੋਂ ਤੱਕ ਕਿ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਮੌਕੇ ਤੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ, ਰਣਧੀਰ ਸਿੰਘ ਸਿਵਿਆ, ਜਤਿੰਦਰ ਸਿੰਘ ਭੱਲਾ, ਜਗਜੋਤ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਸੁਖਦੰਵ ਸਿੰਘ ਚੱਕ, ਜਰਨੈਲ ਨੰਗਲ, ਅਮਰੀਕ ਸਿੰਘ ਵਰਪਾਲ ਅਤੇ ਪ੍ਰਧਾਨ ਬਲਦੇਵ ਸਿੰਘ ਸ਼ਾਮਲ ਸਨ।ਮੀਟਿੰਗ ਦੌਰਾਨ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕੋਰ ਕਮੇਟੀ ਅਤੇ ਪਾਰਟੀ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਹੋਰਨਾਂ ਕਮੇਟੀਆਂ ਦੀ ਇੱਕ ਸਾਂਝੀ ਮੀਟਿੰਗ ਸੱਦ ਕੇ ਜਿਮਨੀ ਚੋਣਾਂ ਲਈ ਉਮੀਦਵਾਰਾਂ ਸਬੰਧੀ ਵਿਸਤਾਰ ਸਹਿਤ ਚਰਚਾ ਕੀਤੀ ਜਾਵੇਗੀ ਅਤੇ ਪਾਰਟੀ ਜਿਮਨੀ ਚੋਣਾਂ ਪੂਰੇ ਜੋਸ਼ੋ ਖਰੋਸ਼ ਨਾਲ ਲੜੇਗੀ, ਜਿਸ ਲਈ ਸਾਰਾ ਹੋਮ ਵਰਕ ਕਰ ਲਿਆ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ

---