ਡਾ. ਹਰਿੰਦਰਪਾਲ ਸਿੰਘ ਨੇ ਸਿਵਲ ਸਰਜਨ ਮੋਗਾ ਵਜੋ ਅਹੁਦਾ ਸੰਭਾਲਿਆ
ਮੋਗਾ ,11 ਸਤੰਬਰ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਡਾ ਹਰਿੰਦਰ ਪਾਲ ਸਿੰਘ ਨੇ ਸਿਵਲ ਸਰਜਨ ਮੋਗਾ ਵਜੋ ਆਪਣਾ ਅਹੁਦਾ ਸੰਭਾਲਿਆਜਿਕਰਯੋਗ ਹੈ ਕਿ ਡਾ. ਹਰਿੰਦਰਪਾਲ ਸਿੰਘ ਸੀ ਐਚ ਸੀ ਪਾਇਲ ਜਿਲਾ ਲੁਧਿਆਣਾ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋ. ਸੇਵਾਵਾ ਨਿਭਾ ਰਹੇ ਸਨ ਅਤੇ ਪੰਜਾਬ ਸਰਕਾਰ ਵੱਲੋਂ ਤਰੱਕੀ ਦੇਣ ਤੋਂ ਬਾਅਦ ਸਿਵਲ ਸਰਜਨ ਮੋਗਾ ਵਜੋਂ ਆਪਣੀਆ ਸੇਵਾਵਾ ਨਿਭਾਉਣਗੇ ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਸਿਹਤ ਵਿਭਾਗ ਵਿੱਚ ਸਿਹਤ ਸੇਵਾਵਾ ਵਿੱਚ ਪਹਿਲਾ ਨਾਲੋ ਹੋਰ ਬਿਹਤਰ ਸੁਧਾਰ ਲਿਆਉਣ ਲਈ ਵਿਸ.ੇਸ ਉਪਰਾਲੇ ਕੀਤੇ ਜਾਣਗੇ ਤਾਂ ੦ੋ ਹਰ ਨਾਗਰਿਕ ਦੀ ਸਿਹਤ ਤੰਦਰੁਸਤ ਹੋਵੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋਣੀ ਸੰਭਵ ਹੈਇਸ ਮੌਕੇ ਤੇ ਡਾ ੦ਸਵੰਤ ਸਿੰਘ ਸਹਾਇਕ ਸਿਵਲ ਸਰਜਨ, ਡਾ ਅਰਵਿੰਦਰ ਪਾਲ ਸਿੰਘ ਗਿੱਲ ਡਿਪਟੀ ਮੈਡੀਕਲ ਕਮਿਸ.ਨਰ, ਡਾ ਰੁਿਪੰਦਰ ਕੌਰ ਗਿੱਲ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ ਹਰਿੰਦਰ ਕੁਮਾਰ ਸ.ਰਮਾ ਜਿਲਾ ਟੀਕਾਕਰਨ ਅਫਸਰ,ਡਾ ਗਗਨਦੀਪ ਸਿੰਘ ਗਿੱਲ ਪ੍ਰਧਾਨ ਪੀ ਸੀ ਐਮ ਐਸ ਯੂਨੀਅਨ ਮੋਗਾ, ਡਾ ਮਨੀਸ. ਅਰੋੜਾ ਜਿਲਾ ਐਪਡੀਮੋਲੋਜਿਸਟ, ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ, ਰਾਜੇਸ. ਕੁਮਾਰ ਥਾਪ ਜਿਲਾ ਅਕਾਊਟ ਅਫਸਰ ਐਨ ਐਚ ਐਮ ਅਤੇ ਅੰਮਿ੍ਰਤ ਸ.ਰਮਾ ਜਿਲਾ ਬੀ ਸੀ ਸੀ ਮੀਡੀਆ ਕੋਆਰਡੀਨੇਟਰ ਵੀ ਹਾਜਰ ਸਨ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ