ਖੇਤੀਬਾੜੀ ਮਸ਼ੀਨਰੀ ਨਾਲ ਹਾਦਸਾ ਗ੍ਰਸਤ ਹੋਏ ਪੀੜਤਾ ਨੂੰ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵੰਡੇ ਸਹਾਇਤਾ ਰਾਸ਼ੀ ਦੇ ਚੈਕ, ਮੰਡੀ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਡਾ. ਹਰਜੋਤ ਕਮਲ ਨੇ ਲਿਆ ਜਾਇਜਾ
ਮੋਗਾ, 9 ਸਤੰਬਰ (ਜਸ਼ਨ): ਪੰਜਾਬ ਸਰਕਾਰ ਵਲੋਂ ਖੇਤੀਬਾੜੀ ਮਸ਼ੀਨਰੀ ਨਾਲ ਹਾਦਸਾ ਗ੍ਰਸਤ ਹੋਏ ਪੀੜਿਤ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਚਲਾਈ ਗਈ ਸਕੀਮ ਤਹਿਤ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਤੇ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ, ਜਿਲਾ ਮੰਡੀ ਅਫ਼ਸਰ ਜਸਵਿੰਦਰ ਸਿੰਘ ਅਤੇ ਸਕੱਤਰ ਮਾਰਕੀਟ ਕਮੇਟੀ ਵਜ਼ੀਰ ਸਿੰਘ ਨੇ ਪੀੜਿਤ ਪਰਿਵਾਰਾਂ ਨੂੰ 4.80 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਜਾਣਕਾਰੀ ਮੁਤਾਬਿਕ ਗੁਰਜੰਟ ਸਿੰਘ ਵਾਸੀ ਦੌਲਤਪੁਰਾ ਨੀਵਾਂ ਨੂੰ 40 ਹਜ਼ਾਰ, ਬਬਲੂ ਸਿੰਘ ਵਾਸੀ ਮੋਗਾ ਨੂੰ 20 ਹਜ਼ਾਰ, ਗੁਰਦੀਪ ਸਿੰਘ ਵਾਸੀ ਮੰਗੇਵਾਲਾ ਨੂੰ 40 ਹਜ਼ਾਰ, ਹਰਜੀਤ ਸਿੰਘ ਵਾਸੀ ਦਾਰਾਪੁਰ ਨੂੰ 20 ਹਜ਼ਾਰ, ਸੀਮਾ ਵਾਸੀ ਜੈਸਿੰਘ ਵਾਲਾ 2 ਲੱਖ ਰੁਪਏ, ਅਮਨਦੀਪ ਸਿੰਘ ਵਾਸੀ ਰਾਮੂੰਵਾਲਾ 40 ਹਜ਼ਾਰ, ਗੁਰਪ੍ਰੀਤ ਸਿੰਘ ਵਾਸੀ ਰਾਮੂੰਵਾਲਾ ਕਲਾਂ 10 ਹਜ਼ਾਰ, ਨਸੀਬ ਕੌਰ ਵਾਸੀ ਚੜਿੱਕ ਨੂੰ 40 ਹਜ਼ਾਰ, ਰਾਮਾ ਨੰਦ ਵਾਸੀ ਝੰਡੇਆਣਾ ਨੂੰ 10 ਹਜ਼ਾਰ, ਗੁਰਦਿਆਲ ਸਿੰਘ ਵਾਸੀ ਧੱਲੇਕੇ ਨੂੰ 40 ਹਜ਼ਾਰ ਅਤੇ ਅਵਤਾਰ ਸਿੰਘ ਵਾਸੀ ਕਾਹਨ ਸਿੰਘ ਵਾਲਾ ਨੂੰ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਗਈ। ਇਸਤੋਂ ਉਪਰੰਤ ਡਾ. ਹਰਜੋਤ ਕਮਲ ਵਲੋਂ ਮੰਡੀ ਵਿੱਚ ਚੱਲ ਰਹੇ ਵਿਕਾਸ ਕਾਰਜ਼ਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੈਕਟਰੀ ਵਜ਼ੀਰ ਸਿੰਘ ਅਤੇ ਐਕਸੀਅਨ ਬਲਵਿੰਦਰ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿੱਚ ਡਾ. ਹਰਜੋਤ ਕਮਲ ਦੀ ਅਗੁਵਾਈ ਹੇਠ ਵੱਖ-ਵੱਖ ਵਿਕਾਸ ਕਾਰਜ਼ ਅਰੰਭੇ ਗਏ ਹਨ, ਜਿਨਾਂ ਵਿੱਚ ਸ਼ਬਜ਼ੀ ਮੰਡੀ ਅਤੇ ਦਾਣਾ ਮੰਡੀ ਦੇ ਨਵੇਂ ਸ਼ੈਡ ਲਗਭਗ 1.25 ਕਰੋੜ ਰੁਪਏ ਦੀ ਲਾਗਤ ਨਾਲ ਬਦਲੇ ਗਏ ਹਨ, ਮੰਡੀ ਦੀਆਂ ਸੜਕਾਂ ਅਤੇ ਪਾਰਕਿੰਗਾਂ ਦੇ ਨਵੀਨੀਕਰਨ 3.50 ਕਰੋੜ ਰੁਪਏ ਨਾਲ ਹੋ ਰਿਹਾ ਹੈ ਅਤੇ ਹੁਣ ਵੀ ਸੜਕਾਂ ਦਾ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਮੰਡੀ ਦੀ ਬਾਉਡਰੀ ਵਾਲ ਦਾ ਕੰਮ ਵੀ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਹਾਈ-ਮਾਰਕ ਟਾਵਰਾਂ ਦਾ ਕੰਮ 1.80 ਲੱਖ ਰੁਪਇਆਂ ਦੀ ਲਾਗਤ ਨਾਲ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਤੇ ਉਨਾਂ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ, ਜਿਨਾਂ ਸਦਕਾ ਮੰਡੀ ਦਾ ਨਵੀਨੀਕਰਨ ਸੰਭਵ ਹੋ ਸਕਿਆ ਹੈ। ਇਸ ਮੌਕੇ ਤੇ ਜਗਸੀਰ ਸਿੰਘ ਸੀਰਾ, ਰਾਮਪਾਲ ਧਵਨ, ਡਾ. ਜੀ.ਐਸ. ਗਿੱਲ, ਗੁਰਮੁਖ ਸਿੰਘ ਲੇਖਾਕਾਰ, ਪਰਮਿੰਦਰ ਸਿੰਘ ਦਾਤਾ ਮੰਡੀ ਸੁਪਰਡੈਂਟ, ਸੁਖਮੰਦਰ ਸਿੰਘ ਮੰਡੀ ਸੁਪਰਡੈਂਟ, ਜਗਰੂਪ ਸਿੰਘ, ਜਗਦੀਪ ਸਿੰਘ ਜੱਗੂ, ਸਰਵਜੀਤ ਸਿੰਘ ਹਨੀ ਸੋਢੀ, ਸਰਪੰਚ ਗੁਰਵਿੰਦਰ ਸਿੰਘ ਮੰਗੇਵਾਲਾ ਆਦਿ ਵੀ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ