ਮੋਗਾ ਵਿਖੇ ਵੋਟਰ ਇਲੈਕਟ੍ਰੋਲ ਵੈਰੀਫਿਕੇਸ਼ਨ ਪ੍ਰੋਗਰਾਮ 1 ਸਤੰਬਰ ਤੋ 15 ਅਕਤੂਬਰ ਤੱਕ ਚਲਾਇਆ ਜਾਵੇਗਾ -ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਮੋਗਾ 1 ਸਤੰਬਰ (ਜਸ਼ਨ): :ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ ਵਧੀਕ ਜਿਲਾ ਚੋਣ ਅਫਸਰ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ, ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਬਤਰਾ ਵੱਲੋ ਇਲੈਕਟ੍ਰੋਲ ਵੈਰੀਫਿਕੇਸ਼ਨ ਪ੍ਰੋਗਰਾਮ ਅੱਜ ਮੋਗਾ ਵਿਖੇ ਸੁਰੂ ਕੀਤਾ ਗਿਆ। ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਂਦੱਸਿਆ ਗਿਆ ਕਿ ਸਪੈਸ਼ਲ ਸਮਰੀ ਰਿਵੀਜਨ ਪ੍ਰੋਗਰਾਮ ਦੇ ਅਨੁਸਾਰ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਮਿਤੀ 1 ਸਤੰਬਰ ਤੋ 15 ਅਕਤੂਬਰ ਤੱਕ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਆਪਣੀ ਵੋਟ ਅਤੇ ਪਰਿਵਾਰ ਦੀਆਂ ਵੋਟਾਂ ਦੇ ਵੇਰਵੇ ਨੂੰ ਵੋਟਰ ਹੈਲਪਲਾਈਨ ਮੋਬਾਇਲ ਐਪ, ਐਨ.ਵੀ.ਐਸ.ਪੀ. ਪੋਰਟਲ, ਕਾਮਨ ਸਰਵਿਸ ਸਰਵਿਸ ਸੈਟਰ ਜਾਂ ਚੋਣਕਾਰ ਰਜਿਸਟਰੇਸ਼ਨ ਦੇ ਦਫਤਰ ਜਾ ਕੇ ਵੈਰੀਫਾਈ ਕਰ ਸਕਦੇ ਹਨ। ਜੇਕਰ ਵੋਟ ਦੇ ਵੇਰਵੇ ਵਿਚ ਕੋਈ ਦਰੁਸਤੀ ਦੀ ਲੋੜ ਹੈ ਤਾਂ ਉਹ ਇਸ ਵੈਰੀਫਿਕੇਸ਼ਨ ਦੌਰਾਨ ਆਨ-ਲਾਈਨ ਹੀ ਦਰੁਸਤ ਕੀਤੇ ਜਾ ਸਕਦੇ ਹਨ ਅਤੇ ਜੇਕਰ ਕੋਈ ਪਰਿਵਾਰਕ ਮੈਬਂਰ ਸਿਫ਼ਟ ਜਾਂ ਕਿਸੇ ਦੀ ਮੋਤ ਹੋ ਚੁੱਕੀ ਹੈ, ਤਾਂ ਉਸ ਦੀ ਜਾਣਕਾਰੀ ਵੀ ਇਸ ਪ੍ਰੋਗਰਾਮ ਤਹਿਤ ਆਨ-ਲਾਈਨ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਜਿਲਾ ਚੋਣ ਦਫਤਰ ਦੇ ਟੋਲ ਫ੍ਰੀ ਹੈਲਪ ਲਾਈਨ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋ ਦੱਸਿਆ ਗਿਆ ਕਿ ਇਸ ਤੋਂ ਇਲਾਵਾ ਆਮ ਜਨਤਾ ਵੱਲੋਂ ਈ.ਵੀ.ਪੀ. ਪ੍ਰੋਗਰਾਮ ਤਹਿਤ ਜ਼ੋ ਵੇਰਵੇ ਦਿੱਤੇ ਗਏ ਹੋਣਗੇ, ਉਨ੍ਹਾਂ ਦੀ ਪੜਤਾਲ ਬੀ.ਐਲ.ਓਜ਼ ਵੱਲੋਂ 01 ਸਤੰਬਰ 2019 ਤੋਂ 15 ਅਕਤੂਬਰ 2019 ਤੱਕ ਘਰ-ਘਰ ਜਾ ਕੇ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਂਦਸਿੱਆ ਗਿਆ ਕਿ ਜਿੰਨ੍ਹਾਂ ਵੋਟਰਾਂ ਵੱਲੋ ਂਵੇਰਵੇ ਨਹੀ ਂਦਿੱਤੇ ਗਏ ਹੋਣਗੇ, ਉਨ੍ਹਾਂ ਵੋਟਰਾਂ ਦੇ ਵੇਰਵੇ ਵੀ ਇਸ ਸਮੇ ਂਦੌਰਾਨ ਬੀ.ਐਲ.ਓਜ਼ ਵੱਲੋ ਂਪ੍ਰਾਪਤ ਕੀਤੇ ਜਾਣਗੇ। ਇਸ ਤੋਂ ਂਬਾਅਦ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਵਧੀਕ ਜਿਲਾ ਚੋਣ ਅਫਸਰ, ਮੋਗਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੂਖੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਮੂਖੀਆਂ ਨੂੰ ਈ.ਵੀ.ਪੀ. ਪ੍ਰੋਗਰਾਮ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਦਂੇ ਅਧਿਕਾਰੀਆਂ/ਕਰਮਚਾਰੀਆਂ ਤੋ ਂਆਪਣੀ ਵੋਟ ਅਤੇ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਵੈਰੀਫਾਈ ਕਰਨ ਅਤੇ ਇੱਕ ਹਫਤੇ ਦੇ ਅੰਦਰ-ਅੰਦਰ ਵੈਰੀਫਿਕਸ਼ਨ ਸਬੰਧੀ ਸਰਟੀਫਿਕੇਟ ਜਿਲਾ ਚੋਣ ਦਫਤਰ ਵਿਖੇ ਦੇਣ।ਇਸ ਮੋਕੇ ਤੇ ਚੋਣ ਤਹਿਸੀਲਦਾਰ, ਚੋਣ ਸਟਾਫ, ਸਵੀਪ ਨੋਡਲ ਅਫਸਰ ਅਤੇ ਸਮੂਹ ਵਿਭਾਗਾਂ ਦੇ ਮੁੱਖੀ ਸ਼ਾਮਲ ਸਨ।